Gurlej Akhtar Family: ਪੰਜਾਬੀ ਸਿੰਗਰ ਗੁਰਲੇਜ਼ ਅਖਤਰ ਪੰਜਾਬੀ ਇੰਡਸਟਰੀ ਦੀ ਟੌਪ ਗਾਇਕਾ ਹੈ। ਉਨ੍ਹਾਂ ਦਾ ਗਾਇਆ ਹਰ ਗਾਣਾ ਸੁਪਰਹਿੱਟ ਹੈ। ਇਸ ਦੇ ਨਾਲ ਨਾਲ ਗਾਇਕਾ ਦੀ ਸੋਸ਼ਲ ਮੀਡੀਆ ਤੇ ਵੀ ਜ਼ਬਰਦਸਤ ਫ਼ੈਨ ਫ਼ਾਲੋਇੰਗ ਹੈ। ਉਹ ਆਪਣੇ ਨਾਲ ਜੁੜੀ ਹਰ ਅਪਡੇਟ ਨੂੰ ਫ਼ੈਨਜ਼ ਨਾਲ ਜ਼ਰੂਰ ਸ਼ੇਅਰ ਕਰਦੀ ਹੈ।

Continues below advertisement


ਗੁਰਲੇਜ਼ ਅਖਤਰ ਨੇ ਸੋਸ਼ਲ ਮੀਡੀਆ ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਆਪਣੇ ਪਤੀ ਕੁਲਵਿੰਦਰ ਕੈਲੀ ਤੇ ਬੇਟੇ ਦਾਨਵੀਰ ਸਿੰਘ ਦੇ ਨਾਲ ਗੁਟਕਾ ਸਾਹਿਬ ਦਾ ਪਾਠ ਕਰਦੀ ਹੋਈ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ ਤੇ ਇਸ ਫ਼ੋਟੋ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਦੇਖੋ ਗਾਇਕਾ ਦੀ ਪੋਸਟ:









ਇਸ ਦੇ ਨਾਲ ਹੀ ਦਸ ਦਈਏ ਕਿ ਗੁਰਲੇਜ਼ ਅਖਤਰ ਮੁਸਲਿਮ ਪਰਿਵਾਰ ਤੋਂ ਆਉਂਦੀ ਹੈ। ਗਾਇਕਾ ਨੇ ਪੰਜਾਬੀ ਸਿੰਗਰ ਕੁਲਵਿੰਦਰ ਕੈਲੀ ਨਾਲ ਲਵ ਮੈਰਿਜ ਕੀਤੀ ਸੀ। ਗਾਇਕਾ ਦੇ ਮਨ `ਚ ਸਿੱਖ ਧਰਮ ਪ੍ਰਤੀ ਬੇਹੱਦ ਇੱਜ਼ਤ ਹੈ। ਇਸ ਦਾ ਪਤਾ ਉਨ੍ਹਾਂ ਦੀਆਂ ਸੋਸ਼ਲ ਮੀਡੀਆ ਪੋਸਟਾਂ ਦੇਖ ਕੇ ਲੱਗਦਾ ਹੈ। 


ਗੁਰਲੇਜ਼ ਅਖਤਰ ਆਪਣੇ ਯੂਟਿਊਬ ਚੈਨਲ ਤੇ ਵੀ ਗੁਰਬਾਣੀ ਦਾ ਜਾਪ ਕਰਦੇ ਵੀਡੀਓ ਤੇ ਆਡੀਓ ਸ਼ੇਅਰ ਕਰਦੀ ਰਹਿੰਦੀ ਹੈ। ਗੁਰਲੇਜ਼ ਅਖਤਰ ਤੇ ਕੁਲਵਿੰਦਰ ਕੈਲੀ ਦੇ ਪੁੱਤਰ ਦਾਨਵੀਰ ਦੀ ਅਵਾਜ਼ `ਚ ਵੀ ਯੂਟਿਊਬ ਤੇ ਗੁਰਬਾਣੀ ਦਾ ਜਾਪ ਸੁਣਿਆ ਜਾ ਸਕਦਾ ਹੈ। 



ਗੁਰਲੇਜ਼ ਅਖਤਰ ਦੇ ਵਰਕਫ਼ਰੰਟ ਦੀ ਗੱਲ ਕਰੀਏ ਤਾਂ ਗਾਇਕਾ ਪੰਜਾਬੀ ਇੰਡਸਟਰੀ ਦੀ ਟੌਪ ਗਾਇਕਾ ਹੈ। ਉਨ੍ਹਾਂ ਨੇ ਇੰਡਸਟਰੀ ਨੂੰ ਸੈਂਕੜੇ ਹਿੱਟ ਗੀਤ ਦਿੱਤੇ ਹਨ। ਗੁਰਲੇਜ਼ ਅਖਤਰ ਦਾ ਨਵਾਂ ਗੀਤ `ਵ੍ਹਾਈਟ ਕਾਲਰ` ਹਾਲ ਹੀ `ਚ ਰਿਲੀਜ਼ ਹੋਇਆ ਹੈ।