Delhi News : ਆਮ ਆਦਮੀ ਪਾਰਟੀ  (AAM AADMI PARTY) ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi CM Arvind Kejriwal) ਨੇ ਭਾਰਤੀ ਕਰੰਸੀ (ਨੋਟਾਂ) 'ਤੇ ਲਕਸ਼ਮੀ-ਗਣੇਸ਼ ਦੀ ਫੋਟੋ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਨੂੰ ਪੱਤਰ ਲਿਖਿਆ ਹੈ। ਇਸ 'ਚ ਉਨ੍ਹਾਂ ਲਿਖਿਆ ਹੈ ਕਿ ਦੇਸ਼ ਦੇ 130 ਕਰੋੜ ਲੋਕਾਂ ਦੀ ਇੱਛਾ ਹੈ ਕਿ ਭਾਰਤੀ ਕਰੰਸੀ 'ਤੇ ਇਕ ਪਾਸੇ ਗਾਂਧੀ ਜੀ ਤੇ ਦੂਜੇ ਪਾਸੇ ਸ਼੍ਰੀ ਗਣੇਸ਼ ਜੀ ਅਤੇ ਲਕਸ਼ਮੀ ਜੀ ਦੀ ਤਸਵੀਰ ਹੋਵੇ। ਵੀਰਵਾਰ ਨੂੰ ਲਿਖੇ ਇਸ ਪੱਤਰ 'ਚ ਕੇਜਰੀਵਾਲ ਨੇ ਕਿਹਾ ਹੈ ਕਿ ਅੱਜ ਦੇਸ਼ ਦੀ ਅਰਥਵਿਵਸਥਾ ਬਹੁਤ ਖਰਾਬ ਦੌਰ 'ਚੋਂ ਗੁਜ਼ਰ ਰਹੀ ਹੈ। ਆਜ਼ਾਦੀ ਦੇ 75 ਸਾਲ ਬਾਅਦ ਵੀ ਭਾਰਤ ਨੂੰ ਵਿਕਾਸਸ਼ੀਲ ਅਤੇ ਗਰੀਬ ਦੇਸ਼ਾਂ ਵਿੱਚ ਗਿਣਿਆ ਜਾਂਦਾ ਹੈ। ਉਨ੍ਹਾਂ ਨੇ ਪੁੱਛਿਆ ਹੈ ਕਿ ਸਾਡੇ ਦੇਸ਼ 'ਚ ਅਜੇ ਵੀ ਇੰਨੇ ਲੋਕ ਗਰੀਬ ਕਿਉਂ ਹਨ?


ਅਰਵਿੰਦ ਕੇਜਰੀਵਾਲ ਨੇ ਪੀਐਮ ਮੋਦੀ ਤੋਂ ਕੀ ਮੰਗ ਕੀਤੀ ਹੈ ?


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੇ ਇੱਕ ਪੱਤਰ ਵਿੱਚ ਦਿੱਲੀ ਦੇ ਮੁੱਖ ਮੰਤਰੀ ਨੇ ਲਿਖਿਆ ਹੈ, "ਇੱਕ ਪਾਸੇ ਸਾਨੂੰ ਸਾਰੇ ਦੇਸ਼ਵਾਸੀਆਂ ਨੂੰ ਸਖ਼ਤ ਮਿਹਨਤ ਕਰਨ ਦੀ ਲੋੜ ਹੈ ਅਤੇ ਦੂਜੇ ਪਾਸੇ ਸਾਨੂੰ ਪ੍ਰਮਾਤਮਾ ਦੇ ਆਸ਼ੀਰਵਾਦ ਦੀ ਵੀ ਲੋੜ ਹੈ ਤਾਂ ਜੋ ਸਾਡੀਆਂ ਕੋਸ਼ਿਸ਼ਾਂ ਸਫਲ ਹੋਣ।" ਸਹੀ ਨੀਤੀ, ਮਿਹਨਤ ਅਤੇ ਰੱਬ ਦਾ ਆਸ਼ੀਰਵਾਦ- ਇਨ੍ਹਾਂ ਦੇ ਸੰਗਮ ਨਾਲ ਹੀ ਦੇਸ਼ ਤਰੱਕੀ ਕਰੇਗਾ। ਉਦੋਂ ਤੋਂ ਹੀ ਇਸ ਮੁੱਦੇ 'ਤੇ ਆਮ ਲੋਕਾਂ ਦਾ ਜ਼ਬਰਦਸਤ ਸਮਰਥਨ ਮਿਲ ਰਿਹਾ ਹੈ। ਲੋਕਾਂ ਵਿੱਚ ਇਸ ਨੂੰ ਲੈ ਕੇ ਭਾਰੀ ਉਤਸ਼ਾਹ ਹੈ। ਹਰ ਕੋਈ ਚਾਹੁੰਦਾ ਹੈ ਕਿ ਇਸ ਨੂੰ ਤੁਰੰਤ ਲਾਗੂ ਕੀਤਾ ਜਾਵੇ।




ਇੰਡੋਨੇਸ਼ੀਆ ਦੀ ਉਦਾਹਰਣ ਕਿਉਂ


ਬੁੱਧਵਾਰ ਨੂੰ ਹੋਈ ਪ੍ਰੈੱਸ ਕਾਨਫਰੰਸ 'ਚ ਅਰਵਿੰਦ ਕੇਜਰੀਵਾਲ ਨੇ ਭਾਰਤੀ ਕਰੰਸੀ (ਨੋਟਾਂ) 'ਤੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਤਸਵੀਰ ਦੇ ਨਾਲ-ਨਾਲ ਸ਼੍ਰੀ ਲਕਸ਼ਮੀ ਅਤੇ ਸ਼੍ਰੀ ਗਣੇਸ਼ ਜੀ ਦੀ ਤਸਵੀਰ ਲਗਾਉਣ ਦੀ ਮੰਗ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਨੋਟ 'ਤੇ ਗਾਂਧੀ ਜੀ ਦੀ ਤਸਵੀਰ ਤਾਂ ਰੱਖੀ ਜਾਵੇ ਪਰ ਇਕ ਪਾਸੇ ਦੇਵੀ-ਦੇਵਤਿਆਂ ਦੀ ਤਸਵੀਰ ਲਗਾਈ ਜਾਵੇ। ਉਨ੍ਹਾਂ ਕਿਹਾ ਸੀ ਕਿ ਦੇਸ਼ ਦੀ ਆਰਥਿਕ ਸਥਿਤੀ ਨੂੰ ਸੁਧਾਰਨ ਲਈ ਸਾਨੂੰ ਪ੍ਰਮਾਤਮਾ ਦੇ ਆਸ਼ੀਰਵਾਦ ਦੀ ਵੀ ਲੋੜ ਹੈ।