Guru Randhawa Abdu Rozik: ਪੰਜਾਬੀ ਗਾਇਕ ਤੇ ਅਦਾਕਾਰ ਗੁਰੂ ਰੰਧਾਵਾ ਅਕਸਰ ਹੀ ਸੁਰਖੀਆਂ 'ਚ ਬਣੇ ਰਹਿੰਦੇ ਹਨ। ਉਹ ਜਲਦ ਹੀ ਬਾਲੀਵੁੱਡ 'ਚ ਬਤੌਰ ਐਕਟਰ ਐਂਟਰੀ ਕਰਨ ਜਾ ਰਹੇ ਹਨ। ਇਸ ਦੇ ਨਾਲ ਨਾਲ ਹਾਲ ਹੀ ਗੁਰੂ ਸ਼ਹਿਨਾਜ਼ ਨਾਲ ਆਪਣੇ ਰਿਸ਼ਤੇ ਨੂੰ ਲੈਕੇ ਵੀ ਕਾਫੀ ਚਰਚਾ ਵਿੱਚ ਰਹੇ ਹਨ। 


ਇਹ ਵੀ ਪੜ੍ਹੋ: ਅਮਰਿੰਦਰ ਗਿੱਲ ਕਰ ਰਹੇ ਆਪਣੀ ਮਿਊਜ਼ਿਕ ਕੰਪਨੀ ਲਈ ਨਵੇਂ ਗੀਤਕਾਰ ਦੀ ਤਲਾਸ਼, ਤੁਸੀਂ ਵੀ ਕਰ ਸਕਦੇ ਹੋ ਅਪਲਾਈ


ਗੁਰੂ ਰੰਧਾਵਾ ਦੀ ਇੱਕ ਸੋਸ਼ਲ ਮੀਡੀਆ ਪੋਸਟ ਕਾਫੀ ਵਾਇਰਲ ਹੋ ਰਹੀ ਹੈ। ਦਰਅਸਲ, ਗਾਇਕ ਨੇ ਬਿੱਗ ਬੌਸ ਫੇਮ ਅਬਦੂ ਰੌਜ਼ਿਕ ਦੇ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ। ਤਸਵੀਰ 'ਚ ਦੋਵਾਂ ਦੀ ਸ਼ਾਨਦਾਰ ਬੌਂਡਿੰਗ ਦੇਖਣ ਨੂੰ ਮਿਲ ਰਹੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਗੁਰੂ ਨੇ ਕੈਪਸ਼ਨ ਲਿਖੀ, 'ਇੰਡੀਆ 'ਚ ਤੁਹਾਡਾ ਸਵਾਗਤ ਹੈ। ਪੂਰਾ ਦੇਸ਼ ਤੁਹਾਨੂੰ ਪਿਆਰ ਕਰਦਾ ਹੈ। ਮੇਰੀਆਂ ਦੁਆਵਾਂ ਤੇ ਪਿਆਰ ਹਮੇਸ਼ਾ ਤੁਹਾਡੇ ਨਾਲ ਹਨ।' ਦੋਵਾਂ ਦੇ ਫੈਨਜ਼ ਇਸ ਤਸਵੀਰ 'ਤੇ ਰੱਜ ਕੇ ਪਿਆਰ ਦੀ ਬਰਸਾਤ ਕਰ ਰਹੇ ਹਨ।









ਕਾਬਿਲੇਗ਼ੌਰ ਹੈ ਕਿ ਅਬਦੂ ਰੌਜ਼ਿਕ ਕਜ਼ਾਕਿਸਤਾਨ ਦਾ ਗਾਇਕ ਹੈ। ਉਹ ਬਿੱਗ ਬੌਸ ਦੇ 16ਵੇਂ ਸੀਜ਼ਨ 'ਚ ਨਜ਼ਰ ਆਇਆ ਸੀ। ਉਸ ਨੇ ਆਪਣੀ ਪਿਆਰੀ ਆਵਾਜ਼ ਤੇ ਕਿਊਟ ਅੰਦਾਜ਼ ਨਾਲ ਹਿੰਦੂਸਤਾਨ ਨੂੰ ਆਪਣਾ ਦੀਵਾਨਾ ਬਣਾਇਆ। ਉਸ ਦੀ ਸੋਸ਼ਲ ਮੀਡੀਆ ;ਤੇ ਵੀ ਜ਼ਬਰਦਸਤ ਫੈਨ ਫਾਲੋਇੰਗ ਹੈ। ਦੂਜੇ ਪਾਸੇ, ਗੁਰੂ ਰੰਧਾਵਾ ਦਾ ਗਾਣਾ 'ਮੂਨ ਰਾਈਜ਼' ਹਾਲ ਹੀ 'ਚ ਰਿਲੀਜ਼ ਹੋਇਆ ਸੀ। ਇਸ ਗਾਣੇ ;ਚ ਗੁਰੂ ਸ਼ਹਿਨਾਜ਼ ਨਾਲ ਨਜ਼ਰ ਆਏ ਸੀ। ਦੋਵਾਂ ਦੀ ਰੋਮਾਂਟਿਕ ਕੈਮਿਸਟਰੀ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਸੀ। ਇਸ ਦੇ ਨਾਲ ਨਾਲ ਗੁਰੂ ਰੰਧਾਵਾ ਜਲਦ ਹੀ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੇ ਹਨ। ਉਹ ਅਨੁਪਮ ਖੇਰ ਦੇ ਨਾਲ ਫਿਲਮ 'ਕੁਛ ਖੱਟਾ ਹੋ ਜਾਏ' 'ਚ ਐਕਟਿੰਗ ਕਰਦੇ ਨਜ਼ਰ ਆਂਉਣਗੇ।


ਇਹ ਵੀ ਪੜ੍ਹੋ: ਸ਼ਾਹਰੁਖ ਖਾਨ ਦੀ 'ਪਠਾਨ' ਘਰ ਬੈਠੇ ਦੇਖਣ ਲਈ ਹੋ ਜਾਓ ਤਿਆਰ, ਇਸ ਦਿਨ ਓਟੀਟੀ 'ਤੇ ਰਿਲੀਜ਼ ਹੋ ਰਹੀ ਫਿਲਮ