Harbhajan Mann Family: ਪੰਜਾਬੀ ਸਿੰਗਰ ਤੇ ਐਕਟਰ ਹਰਭਜਨ ਮਾਨ ਸੁਰੀਲੀ ਅਵਾਜ਼ ਦੇ ਮਾਲਕ ਹਨ। ਉਨ੍ਹਾਂ ਨੇ ਗਾਇਕੀ ਦੇ ਆਪਣੇ ਕਰੀਅਰ `ਚ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ। ਇਸ ਦੇ ਨਾਲ ਹੀ ਮਾਨ ਸੋਸ਼ਲ ਮੀਡੀਆ `ਤੇ ਕਾਫ਼ੀ ਐਕਟਿਵ ਰਹਿੰਦੇ ਹਨ। ਉਹ ਆਪਣੀਆਂ ਤਸਵੀਰਾਂ ਤੇ ਵੀਡੀਓ ਆਪਣੇ ਫ਼ੈਨਜ਼ ਨਾਲ ਜ਼ਰੂਰ ਸਾਂਝੀ ਕਰਦੇ ਹਨ। 


ਹਰਭਜਨ ਮਾਨ ਫ਼ੈਮਿਲੀ ਮੈਨ ਹਨ। ਉਹ ਆਪਣੇ ਪਰਿਵਾਰ ਨੂੰ ਬੇਹੱਦ ਪਿਆਰ ਕਰਦੇ ਹਨ। ਇਹ ਉਨ੍ਹਾਂ ਦੀਆਂ ਸੋਸ਼ਲ ਮੀਡੀਆ ਪੋਸਟਾਂ ਦੇਖ ਪਤਾ ਲੱਗਦਾ ਹੈ। ਅੱਜ ਯਾਨਿ 3 ਸਤੰਬਰ ਨੂੰ ਹਰਭਜਨ ਮਾਨ ਦੇ ਪੁੱਤਰ ਅਵਕਾਸ਼ ਮਾਨ ਦਾ ਜਨਮਦਿਨ ਹੈ। ਹਰਭਜਨ ਮਾਨ ਦੇ ਪੁੱਤਰ ਅਵਕਾਸ਼ ਨੇ ਆਪਣੇ ਜਨਮਦਿਨ ਤੇ ਪੋਸਟ ਪਾ ਕੇ ਚਾਹੁਣ ਵਾਲਿਆਂ ਨੂੰ ਧੰਨਵਾਦ ਕੀਤਾ। ਦੇਖੋ ਅਵਕਾਸ਼ ਮਾਨ ਦੀ ਪੋਸਟ: 






ਉੱਧਰ, ਹਰਭਜਨ ਮਾਨ ਤੇ ਉਨ੍ਹਾਂ ਦੀ ਪਤਨੀ ਹਰਮਨ ਕੌਰ ਨੇ ਬੇਟੇ ਲਈ ਸੋਸ਼ਲ ਮੀਡੀਆ ਤੇ ਇੱਕ ਇਮੋਸ਼ਨਲ ਨੋਟ ਲਿਖ ਕੇ ਉਸ ਨੂੰ ਜਨਮਦਿਨ ਦੀ ਵਧਾਈ ਦਿਤੀ ਹੈ। ਹਰਭਜਨ ਮਾਨ ਨੇ ਲਿਖਿਆ, "ਸਾਡੀ ਜਿੰਦ, ਸਾਡੀ ਜਾਨ, ਸੋਹਣੇ ਪੁੱਤ ਅਵਕਾਸ਼ ਜਨਮਦਿਨ ਮੁਬਾਰਕ। ਵਾਹਿਗੁਰੂ ਦਾ ਸ਼ੁਕਰਾਨਾ ਜਿਸਨੇ “ਅਵਕਾਸ਼” ਵਰਗਾ ਆਗਿਆਕਾਰ, ਸਲੀਕੇ ਭਰਿਆ ਅਤੇ ਬੇਹੱਦ ਪਿਆਰਾ ਬੇਟਾ ਸਾਡੀ ਝੋਲੀ ਵਿੱਚ ਪਾਇਆ।
ਹਮੇਸ਼ਾਂ ਅਰਦਾਸ ਹੈ ਕਿ ਅਵਕਾਸ਼ ਆਪਣੀ ਅਣਥੱਕ ਮਿਹਨਤ, ਤੁਹਾਡੇ ਪਿਆਰ ਅਤੇ ਦੁਆਵਾਂ ਸਦਕਾ ਦਿਨ-ਬ-ਦਿਨ ਆਪਣੇ ਹਰ ਸੁਪਨੇ ਨੂੰ ਪੂਰਾ ਕਰੇ ਅਤੇ ਪ੍ਰਮਾਤਮਾ ਅਵਕਾਸ਼ ਦੀ ਹਰ ਕੋਸ਼ਿਸ਼ ਨੂੰ ਭਾਗ ਲਾਵੇ 🙏🏻🙏🏻
ਸਦਾ ਜਵਾਨੀਆਂ ਮਾਣੇ
- ਹਰਮਨ, ਹਰਭਜਨ ਮਾਨ






ਦਸ ਦਈਏ ਕਿ ਹਰਭਜਨ ਤੇ ਉਨ੍ਹਾਂ ਦੀ ਪਤਨੀ ਹਰਮਨ ਕੌਰ ਵਰਲਡ ਟੂਰ ਤੇ ਹਨ। ਹਾਲ ਹੀ `ਚ ਮਾਨ ਨੇ ਆਸਟਰੇਲੀਆ `ਚ ਮਿਊਜ਼ਿਕ ਕੰਸਰਟ ਕੀਤਾ ਸੀ। ਹਰਭਜਨ ਮਾਨ ਸਾਫ਼ ਸੁਥਰੀ ਗਾਇਕੀ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੇ ਆਪਣੇ ਹੁਣ ਤੱਕ ਦੇ ਕਰੀਅਰ `ਚ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ।