Honey Sarkar New Song No One: ਪੰਜਾਬੀ ਸਿੰਗਰ ਹਨੀ ਸਰਕਾਰ ਇੱਕ ਵਾਰ ਫਿਰ ਤੋਂ ਸੁਰਖੀਆਂ 'ਚ ਹੈ। ਦਰਅਸਲ, ਉਸ ਦਾ ਨਵਾਂ ਗਾਣਾ 'ਨੋ ਵਨ' ਰਿਲੀਜ਼ ਹੋ ਗਿਆ ਹੈ। ਇਸ ਗਾਣੇ 'ਚ ਹਰ ਵਾਰ ਦੀ ਤਰ੍ਹਾਂ ਉਸ ਦਾ ਵੱਖਰਾ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਇਸ ਗੀਤ ਨੂੰ 'ਟੀ ਸੀਰੀਜ਼ ਆਪਣਾ ਪੰਜਾਬ' ਦੇ ਯੂਟਿਊਬ ਪੇਜ 'ਤੇ ਰਿਲੀਜ਼ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਗਾਇਕ ਕਾਕਾ ਨੇ ਆਪਣੇ ਪਿੰਡ 'ਚ ਖੋਲੀ ਲਾਇਬ੍ਰੇਰੀ, ਵੀਡੀਓ ਸ਼ੇਅਰ ਕਰ ਦਿਖਾਈ ਜੱਦੀ ਪਿੰਡ ਤੇ ਘਰ ਦੀ ਝਲਕ
ਦੇਖੋ ਪੂਰਾ ਗਾਣਾ:
‘ਨੋ ਵਨ’ ਗੀਤ ਨੂੰ ਆਵਾਜ਼ ਹਨੀ ਸਰਕਾਰ ਨੇ ਦਿੱਤੀ ਹੈ। ਗੀਤ ਨੂੰ ਸੰਗੀਤ ਆਈਕਨ ਨੇ ਦਿੱਤਾ ਹੈ, ਜਦਕਿ ਇਸ ਦੇ ਬੋਲ ਵਿਰਕ ਰਾਹੀ ਵਲੋਂ ਲਿਖੇ ਗਏ ਹਨ । ਦੱਸ ਦੇਈਏ ਕਿ ਇਸ ਤੋਂ ਪਹਿਲਾਂ ਹਨੀ ਸਰਕਾਰ ‘ਲਾਈਮਲਾਈਟ’ ਤੇ ‘ਗੱਲ ਤਾਂ ਬਣਦੀ’ ਵਰਗੇ ਹਿੱਟ ਗੀਤ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਹਨ । ਇਹ ਗਾਣਾ ਲੋਕਾਂ ਨੂੰ ਥਿਰਕਣ ਲਈ ਮਜਬੂਰ ਕਰ ਰਿਹਾ ਹੈ ।
ਇਹ ਵੀ ਪੜ੍ਹੋ: ਦਿਲਜੀਤ ਦੋਸਾਂਝ ਦੀ ਕੋਚੈਲਾ ਪਰਫਾਰਮੈਂਸ ਦਾ ਪੂਰਾ ਵੀਡੀਓ ਹੋਇਆ ਜਾਰੀ, ਦੇਖਣ ਲਈ ਕਰਨਾ ਪਵੇਗਾ ਇਹ ਕੰਮ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ । ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ ।