Punjabi Singer Inderjit Nikku: ਪੰਜਾਬੀ ਸਿੰਗਰ ਤੇ ਐਕਟਰ ਇੰਦਰਜੀਤ ਨਿੱਕੂ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਇੱਕ ਤੋਂ ਵਧ ਕੇ ਇੱਕ ਸੁਪਰਹਿੱਟ ਗੀਤ ਦਿੱਤੇ ਹਨ। ਉਨ੍ਹਾਂ ਦੇ ਗੀਤ ਅੱਜ ਵੀ ਹਰ ਵਿਆਹ ਸ਼ਾਦੀ ਜਾਂ ਪਰਟੀਆਂ ਤੇ ਸੁਣੇ ਜਾਂਦੇ ਹਨ। ਪਰ ਅੱਜ ਕੱਲ ਸਿੰਗਰ ਮਾੜੇ ਦੌਰ `ਚੋਂ ਲੰਘ ਰਿਹਾ ਹੈ। ਨਿੱਕੂ ਨੂੰ ਕਰੀਅਰ ਸਬੰਧੀ ਕਾਫ਼ੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

ਹਾਲ ਹੀ `ਚ ਇੰਦਰਜੀਤ ਨਿੱਕੂ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਇੱਕ ਬਾਬੇ ਦੇ ਦਰਬਾਰ ਪੁੱਜੇ। ਇੱਥੇ ਆਪਣੇ ਦੁੱਖਾਂ ਦ ਜ਼ਿਕਰ ਕਰਦਿਆਂ ਉਹ ਕਾਫ਼ੀ ਭਾਵੁਕ ਹੋ ਗਏ। ਇਹੀ ਨਹੀਂ ਆਪਣੀਆਂ ਸਮੱਸਿਆਵਾਂ ਨੂੰ ਬਿਆਨ ਕਰਦੇ ਹੋਏ ਸਿੰਗਰ ਦੀਆਂ ਅੱਖਾਂ ਨਮ ਹੋ ਗਈਆਂ। ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ `ਤੇ ਖੂਬ ਵਾਇਰਲ ਹੋ ਰਿਹਾ ਹੈ।

ਦਰਅਸਲ, ਉਨ੍ਹਾਂ ਦੇ ਇਸ ਵੀਡੀਓ `ਤੇ ਹੁਣ ਉਨ੍ਹਾਂ ਦੇ ਫ਼ੈਨਜ਼ ਦੇ ਰਿਐਕਸ਼ਨ ਸਾਹਮਣੇ ਆ ਰਹੇ ਹਨ। ਵੀਡੀਓ `ਚ ਸਿੰਗਰ ਨੂੰ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਉਹ ਆਰਥਿਕ ਤੰਗੀ `ਚੋਂ ਗੁਜ਼ਰ ਰਹੇ ਹਨ। ਇਸ ਦਰਮਿਆਨ ਉਨ੍ਹਾਂ ਕੋਲ ਕੋਈ ਕੰਮ ਵੀ ਨਹੀਂ ਹੈ। ਜਿਸ ਕਰਕੇ ਉਹ ਕਾਫ਼ੀ ਪਰੇਸ਼ਾਨ ਚੱਲ ਰਹੇ ਹਨ। 

ਕਾਬਿਲੇਗ਼ੌਰ ਹੈ ਕਿ ਇੰਦਰਜੀਤ ਨਿੱਕੂ ਦਾ ਗਾਇਕੀ ਦਾ ਸਫ਼ਰ ਕਮਾਲ ਦਾ ਰਿਹਾ ਹੈ। ਉਨ੍ਹਾਂ ਨੇ ਇੰਡਸਟਰੀ ਨੂੰ ਇੱਕ ਤੋਂ ਵਧ ਕੇ ਇੱਕ ਹਿੱਟ ਗੀਤ ਦਿਤੇ ਹਨ। ਪਰ ਉਹ ਕਹਿੰਦੇ ਹਨ ਕਿ ਹਰ ਇਨਸਾਨ ਨੂੰ ਜ਼ਿੰਦਗੀ `ਚ ਉਤਾਰ ਚੜ੍ਹਾਅ ਤੋਂ ਲੰਘਣਾ ਪੈਂਦਾ ਹੈ। ਬੱਸ ਕੁੱਝ ਇਸੇ ਤਰ੍ਹਾਂ ਦਾ ਟਾਈਮ ਸਿੰਗਰ `ਤੇ ਵੀ ਆਇਆ ਹੈ। ਅਜਿਹੇ `ਚ ਉਨ੍ਹਾਂ ਦੇ ਫ਼ੈਨਜ਼ ਉਨ੍ਹਾਂ ਨੂੰ ਮਜ਼ਬੂਤ ਹੋ ਕੇ ਹਾਲਾਤ ਦਾ ਸਾਹਮਣਾ ਕਰਨ ਦਾ ਹੌਸਲਾ ਦਿੰਦੇ ਨਜ਼ਰ ਆ ਰਹੇ ਹਨ।