Inderjit Nikku Meharbani: ਪੰਜਾਬੀ ਸਿੰਗਰ ਇੰਦਰਜੀਤ ਨਿੱਕੂ ਦਾ ਗੀਤ `ਮੇਹਰਬਾਨੀ` ਆਖ਼ਰਕਾਰ ਰਿਲੀਜ਼ ਹੋ ਗਿਆ। ਨਿੱਕੂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਹ ਨਿੱਕੂ ਦਾ ਪਹਿਲਾ ਗੀਤ ਹੈ। ਨਿੱਕੂ ਲਈ ਇਹ ਗੀਤ ਬੇਹੱਦ ਖਾਸ ਹੈ। ਉਹ ਕਹਿੰਦੇ ਹਨ ਕਿ ਇਹ ਗੀਤ ਉਨ੍ਹਾਂ ਦੀ ਨਵੀਂ ਸ਼ੁਰੂਆਤ ਹੈ। ਇਹ ਗੀਤ ਦੀ ਅਧਿਕਾਰਤ ਮਿਊਜ਼ਿਕ ਅੱਜ ਯਾਨਿ 12 ਸਤੰਬਰ ਨੂੰ ਰਿਲੀਜ਼ ਹੋ ਗਈ ਹੈ। ਇਸ ਗੀਤ ਨੂੰ ਪੰਜਾਬੀ ਸਿੰਗਰ ਪਰਮੀਸ਼ ਵਰਮਾ ਦੇ ਅਧਿਕਾਰਤ ਯੂਟਿਊਬ ਪੇਜ ਤੇ ਰਿਲੀਜ਼ ਕੀਤਾ ਗਿਆ ਹੈ।


ਇਸ ਗੀਤ ਨੂੰ ਇੰਦਰਜੀਤ ਨਿੱਕੂ ਨੇ ਆਪਣੇ ਸੁਰਾਂ ਨਾਲ ਸਜਾਇਆ ਹੈ। ਗੀਤ ਦੇ ਬੋਲ ਲਾਡੀ ਚਾਹਲ ਨੇ ਲਿਖੇ ਹਨ। ਜਦਕਿ ਗੀਤ ਨੂੰ ਮਿਊਜ਼ਿਕ ਸ਼ੇਖ ਨੇ ਦਿਤਾ ਹੈ। ਗੀਤ ਨੂੰ ਪਰਮੀਸ਼ ਵਰਮਾ ਫ਼ਿਲਮਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ।



ਗੀਤ ਦੀ ਵੀਡੀਓ ਇੰਦਰਜੀਤ ਨਿੱਕੂ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤੀ ਹੈ। ਇਸ ਦੇ ਨਾਲ ਉਨ੍ਹਾਂ ਨੇ ਕੈਪਸ਼ਨ `ਚ ਲਿਖਿਆ ਕਿ "ਬਹੁਤ ਬਹੁਤ ਸ਼ੁਕਰੀਆ ਤੁਹਾਡੇ ਸਾਰਿਆਂ ਦਾ ਇੰਨਾਂ ਪਿਆਰ ਤੇ ਸਪੋਰਟ ਦੇਣ ਲਈ। ਸਾਡਾ ਗਾਣਾ `ਮੇਹਰਬਾਨੀ` ਹੁਣ ਸਾਰੇ ਸਟ੍ਰੀਮਿੰਗ ਐਪਾਂ ਤੇ ਯੂਟਿਊਬ ਤੇ ਰਿਲੀਜ਼ ਹੋ ਗਿਆ ਹੈ। ਖਿੱਚ ਕੇ ਰੱਖੋ ਸਪੋਰਟ।"









ਕਾਬਿਲੇਗ਼ੌਰ ਹੈ ਕਿ ਹਾਲ ਹੀ `ਚ ਇੰਦਰਜੀਤ ਨਿੱਕੂ ਨੂੰ ਇੱਕ ਬਾਬੇ ਦੇ ਦਰਬਾਰ `ਚ ਰੋ ਕੇ ਆਪਣੀਆਂ ਸਮੱਸਿਆਵਾਂ ਸੁਣਾਉਂਦੇ ਹੋਏ ਦੇਖਿਆ ਗਿਆ ਸੀ। ਜਿਸ ਦਾ ਵੀਡੀਓ ਵੀ ਸੋਸ਼ਲ ਮੀਡੀਆ `ਤੇ ਖੂਬ ਵਾਇਰਲ ਹੋਇਆ ਸੀ। ਇਸ ਤੋਂ ਬਾਅਦ ਪੂਰਾ ਪੰਜਾਬ ਤੇ ਪੰਜਾਬੀ ਇੰਡਸਟਰੀ ਨਿੱਕੂ ਦੇ ਸਮਰਥਨ `ਚ ਉੱਤਰੇ ਸੀ। ਉਸ ਤੋਂ ਬਾਅਦ ਨਿੱਕੂ ਦਾ ਪਹਿਲਾ ਗੀਤ ਹੁਣ ਰਿਲੀਜ਼ ਹੋਇਆ ਹੈ।