Inderjit Nikku New Song: ਪੰਜਾਬੀ ਗਾਇਕ ਇੰਦਰਜੀਤ ਨਿੱਕੂ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੇ ਹੋਏ ਹਨ। ਇਸ ਦਾ ਕਾਰਨ ਨੈਗਟਿਵ ਹੈ। ਦਰਅਸਲ, ਨਿੱਕੂ ਸਾਲ 2022 'ਚ ਉਦੋਂ ਸੁਰਖੀਆਂ 'ਚ ਆਏ ਸੀ, ਜਦੋਂ ਉਨ੍ਹਾਂ ਨੇ ਬਾਗੇਸ਼ਵਰ ਬਾਬੇ ਦੇ ਡੇਰੇ 'ਤੇ ਦੇਖਿਆ ਗਿਆ ਸੀ। ਇੱਥੇ ਉਨ੍ਹਾਂ ਨੇ ਬਾਬੇ ਨੂੰ ਰੋਂਦੇ ਹੋਏ ਆਪਣੀਆਂ ਮੁਸ਼ਕਲਾਂ ਸੁਣਾਈਆਂ ਸੀ। ਨਿੱਕੂ ਦਾ ਵੀਡੀਓ ਖੂਬ ਵਾਇਰਲ ਹੋਇਆ। ਹੁਣ ਤਕਰੀਬਨ 10 ਮਹੀਨਿਆਂ ਬਾਅਦ ਜਦੋਂ ਨਿੱਕੂ ਨੇ ਮੁੜ ਤੋਂ ਬਾਬੇ ਦੇ ਦਰਬਾਰ 'ਚ ਹਾਜ਼ਰੀ ਲਾਈ, ਤਾਂ ਉਹ ਵਿਵਾਦਾਂ 'ਚ ਘਿਰ ਗਏ। ਨਿੱਕੂ ਦਾ ਬਾਬੇ ਦੇ ਦਰਬਾਰ 'ਚ ਦੁਬਾਰਾ ਜਾਣਾ ਪੰਜਾਬੀਆਂ ਨੂੰ ਹਜ਼ਮ ਨਹੀਂ ਹੋਇਆ। ਇਸ ਤੋਂ ਬਾਅਦ ਨਿੱਕੂ ਲਗਾਤਾਰ ਟਰੋਲ ਹੋ ਰਹੇ ਹਨ।


ਹੁਣ ਇਸ ਸਭ ਤੋਂ ਬਾਅਦ ਇੰਦਰਜੀਤ ਨਿੱਕੂ ਨੇ ਆਪਣਾ ਨਵਾਂ ਗਾਣਾ 'ਸਟਿੱਲ ਆਈ ਰਾਈਜ਼' ਰਿਲੀਜ਼ ਕਰ ਦਿੱਤਾ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹੋਰ ਜ਼ਿਆਦਾ ਨਫਰਤ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਹਾਲਾਂਕਿ ਨਿੱਕੂ ਨੇ ਇਹ ਗਾਣਾ ਆਪਣੀ ਸਫਾਈ ਪੇਸ਼ ਕਰਨ ਲਈ ਰਿਲੀਜ਼ ਕੀਤਾ ਹੈ। ਉਹ ਇਸ ਗਾਣੇ 'ਚ ਆਪਣਾ ਪੱਖ ਕਲੀਅਰ ਕਰਦੇ ਹੋਏ ਨਜ਼ਰ ਆਉਂਦੇ ਹਨ। ਨਿੱਕੂ ਕਹਿੰਦੇ ਹਨ ਕਿ ਉਹ ਹਰ ਧਰਮ ਦਾ ਸਤਿਕਾਰ ਕਰਦੇ ਹਨ ਅਤੇ ਇਹ ਉਨ੍ਹਾਂ ਨੇ ਆਪਣੇ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਸਿੱਖਿਆ ਹੈ। ਦੇਖੋ ਇਹ ਵੀਡੀਓ:









ਦੇਖੋ ਪੂਰਾ ਗਾਣਾ:



ਸੋਸ਼ਲ ਮੀਡੀਆ 'ਤੇ ਨਿੱਕੂ ਨੂੰ ਲੋਕ ਕਰ ਰਹੇ ਟਰੋਲ
ਇਸ ਗਾਣੇ 'ਚ ਨਿੱਕੂ ਨੇ ਲੋਕਾਂ ਦੇ ਤਾਅਨਿਆਂ ਦਾ ਜਵਾਬ ਦਿੱਤਾ ਹੈ, ਪਰ ਲੋਕਾਂ ਨੂੰ ਨਿੱਕੂ ਦੀ ਗੱਲ ਜੱਚਦੀ ਨਜ਼ਰ ਆਉਂਦੀ। ਹਾਲੇ ਵੀ ਨਿੱਕੂ ਨੂੰ ਕਾਫੀ ਜ਼ਿਆਦਾ ਨਫਰਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕ ਉਨ੍ਹਾਂ ਨੂੰ ਖੂਬ ਖਰੀਆਂ-ਖਰੀਆਂ ਸੁਣਾ ਰਹੇ ਹਨ। ਇੱਕ ਸ਼ਖਸ ਨੇ ਲਿਿਖਿਆ, 'ਪਖੰਡੀ ਬਾਬਿਆਂ ਕੋਲ ਜਾ ਕੇ ਬੜੀ ਸਿੱਖਾਂ ਦੀ ਇੱਜ਼ਤ ਵਧਾਈ ਹੈ।' ਇੱਕ ਹੋਰ ਯੂਜ਼ਰ ਨੇ ਕਮੈਂਟ ਕੀਤਾ, 'ਇੱਕ ਪਾਸੇ ਮੁਆਫੀ ਨਾਲ ਸਫਾਈ। ਕੀ ਕਹਿਣਾ ਚਾਹੁੰਦੇ ਹੋ ਤੁਸੀਂ ਨਿੱਕੂ ਜੀ? ਗਲਤੀ ਮੰਨ ਲਓ ਅਸੀਂ ਤੁਹਾਡੇ ਨਾਲ ਹਾਂ।' ਪੜ੍ਹੋ ਇਹ ਕਮੈਂਟਸ:










ਕਾਬਿਲੇਗ਼ੌਰ ਹੈ ਕਿ ਇੰਦਰਜੀਤ ਨਿੱਕੂ ਆਪਣੇ ਸਮੇਂ 'ਚ ਪੰਜਾਬੀ ਇੰਡਸਟਰੀ ਦੇ ਟੌਪ ਗਾਇਕ ਰਹੇ ਹਨ। ਹਾਲ ਹੀ 'ਚ ਉਨ੍ਹਾਂ ਦੀ ਦੂਜੀ ਪਾਰੀ ਸ਼ੁਰੂ ਹੋਈ ਹੈ।