Jalandhar News: ਜਲੰਧਰ ਦੇ ਨਿਊ ਹਰਬੰਸ ਨਗਰ ਦੇ ਵਸਨੀਕ 72 ਸਾਲਾ ਸੁਰਿੰਦਰ ਅਰੋੜਾ ਸਾਈਬਰ ਠੱਗੀ ਦੇ ਸ਼ਿਕਾਰ ਹੋ ਗਏ। ਸਾਈਬਰ ਠੱਗਾਂ ਨੇ ਤਿੰਨ ਮਿੰਟ ਅੰਦਰ ਹੀ ਉਸ ਦੇ ਖਾਤੇ ਵਿੱਚੋਂ 5 ਲੱਖ ਰੁਪਏ ਕੱਢਵਾ ਲਏ। ਸਾਈਬਰ ਬ੍ਰਾਂਚ ਅਨੁਸਾਰ ਇਹ ਠੱਗੀ ਮਾਰਨ ਵਾਲਾ ਗਰੋਹ ਵੈਸਟ ਬੰਗਾਲ ਦਾ ਹੈ।
ਇਸ ਬਾਰੇ ਸੁਰਿੰਦਰ ਅਰੋੜਾ ਨੇ ਦੱਸਿਆ ਕਿ ਉਸ ਨੂੰ ਦੋ ਫੋਨ ਨੰਬਰਾਂ ਤੋਂ ਕਾਲ ਆਈ ਸੀ। ਉਸ ਨੇ ਦੱਸਿਆ ਕਿ ਉਸ ਨੂੰ ਪਹਿਲੀ ਕਾਲ ਅਭਿਸ਼ੇਕ ਸ਼ਰਮਾ ਨਾਮਕ ਦੀ ਆਈ ਤੇ ਕਹਿਣ ਲੱਗਾ ਕਿ ਜਿਹੜੇ ਆਪ ਨੂੰ ਵਿਦੇਸ਼ ਤੋਂ ਪੈਸੇ ਆਉਣਗੇ, ਉਸ ’ਤੇ ਕੋਈ ਚਾਰਜ ਨਹੀਂ ਲੱਗੇਗਾ ਤੇ ਉਸ ਨੇ ਇੱਕ ਐਪ ਡਾਉੂਨਲੋਡ ਕਰਨ ਲਈ ਕਿਹਾ।
ਇਸ ਤੋਂ ਉਸ ਦੇ ਖਾਤੇ ਵਿਚੋਂ ਦੋ ਵਾਰੀ ਦੋ ਦੋ ਲੱਖ ਤੇ ਇੱਕ ਵਾਰ ਇੱਕ ਲੱਖ ਰੁਪਏ (ਕੁੱਲ ਪੰਜ ਲੱਖ ਰੁਪਏ) ਨਿਕਲ ਗਏ। ਕੁਝ ਸਮੇਂ ਬਾਅਦ ਉਸ ਨੂੰ ਪਤਾ ਲੱਗਾ ਕਿ ਉਹ ਠੱਗੀ ਦਾ ਸ਼ਿਕਾਰ ਹੋ ਚੁੱਕਾ ਹੈ ਜਿਸ ਦੀ ਸ਼ਿਕਾਇਤ ਉਸ ਨੇ ਇਥੋਂ ਦੇ ਪੁਲਿਸ ਕਮਿਸ਼ਨਰ ਨੂੰ ਕੀਤੀ।
ਇਸ ਮਗਰੋਂ ਸਾਈਬਰ ਬ੍ਰਾਂਚ ਵੱਲੋਂ ਜਾਂਚ ਕਰਨ ’ਤੇ ਪਤਾ ਲੱਗਾ ਕਿ ਉਸ ਨੂੰ ਫੋਨ ਕਾਲ ਵੈਸਟ ਬੰਗਾਲ ਦੇ ਸ਼ਹਿਰ ਬਰੂਲ ਤੋਂ ਅਮੀਨ ਚੌਧਰੀ ਤੇ ਚੰਦਨ ਯਾਦਵ ਨੇ ਕੀਤੀਆਂ ਸਨ। ਥਾਣਾ ਬਸਤੀ ਖੇਲ ਨੇ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।
ਹੋਰ ਪੜ੍ਹੋ : ਪਤਨੀ ਨਾਲ ਨਾਜਾਇਜ਼ ਸਬੰਧਾਂ ਦੀ ਸੀ ਸ਼ੱਕ, ਗੁੱਸੇ 'ਚ ਦਿੱਤੀ ਕਤਲ ਦੀ ਸੁਪਾਰੀ, ਆਖਰ ਖੁੱਲ੍ਹਿਆ ਭੇਤ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ