ਅਮੈਲੀਆ ਪੰਜਾਬੀ ਦੀ ਰਿਪੋਰਟ


Jasbir Jassi Video: ਜਸਬੀਰ ਜੱਸੀ ਆਪਣੇ ਸਮੇਂ 'ਚ ਪੰਜਾਬੀ ਇੰਡਸਟਰੀ ਦੇ ਟੌਪ ਕਲਾਕਾਰ ਰਹੇ ਹਨ। ਉਨ੍ਹਾਂ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਪੰਜਾਬੀ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਦਿੱਤੇ ਹਨ। ਹੁਣ ਭਾਵੇਂ ਜੱਸੀ ਗਾਇਕ ਵਜੋਂ ਇੰਡਸਟਰੀ 'ਚ ਜ਼ਿਆਦਾ ਐਕਟਿਵ ਨਹੀਂ ਹਨ, ਪਰ ਉਨ੍ਹਾਂ ਦੇ ਗਾਏ ਗਾਣੇ ਅੱਜ ਤੱਕ ਲੋਕਾਂ ਦੀ ਜ਼ੁਬਾਨ 'ਤੇ ਹਨ। 


ਇਹ ਵੀ ਪੜ੍ਹੋ: ਨਵਾਜ਼ੂਦੀਨ ਨਾਲ ਤਲਾਕ ਤੋਂ ਪਹਿਲਾਂ ਪਤਨੀ ਆਲੀਆ ਨੂੰ ਮਿਲ ਗਿਆ ਨਵਾਂ ਪਿਆਰ, ਜਾਣੋ ਕਿਸ ਸ਼ਖਸ ਨੂੰ ਕਰ ਰਹੀ ਡੇਟ


ਇਸ ਦੇ ਨਾਲ ਨਾਲ ਜਸਬੀਰ ਜੱਸੀ ਸੋਸ਼ਲ ਮੀਡੀਆ 'ਤੇ ਆਪਣੇ ਫੈਨਜ਼ ਦੇ ਨਾਲ ਜੁੜੇ ਰਹਿੰਦੇ ਹਨ। ਉਹ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਫੈਨਜ਼ ਦਾ ਮਨੋਰੰਜਨ ਕਰਦੇ ਰਹਿੰਦੇ ਹਨ। ਬੀਤੇ ਦਿਨੀਂ ਵਾਤਾਵਰਨ ਦਿਵਸ 2023 ਮੌਕੇ ਜੱਸੀ ਨੇ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਸੀ। ਜਿਸ ਵਿੱਚ ਉਹ ਕੁਦਰਤ ਦੇ ਪਿਆਰ 'ਚ ਡੁੱਬੇ ਹੋਏ ਨਜ਼ਰ ਆ ਰਹੇ ਸੀ। ਇਸ ਵੀਡੀਓ 'ਚ ਉਨ੍ਹਾਂ ਨੇ ਕੁਦਰਤੀ ਨਜ਼ਾਰੇ ਆਪਣੇ ਕੈਮਰੇ 'ਚ ਕੈਪਚਰ ਕੀਤੇ। ਉਨ੍ਹਾਂ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਕੈਪਸ਼ਨ ਲਿਖੀ, 'ਬਲਿਹਾਰੀ ਕੁਦਰਤ'। ਦੇਖੋ ਇਹ ਵਡਿੀਓ:









ਕਾਬਿਲੇਗ਼ੌਰ ਹੈ ਕਿ ਜਸਬੀਰ ਜੱਸੀ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਐਕਟਿਵ ਰਹਿੰਦੇ ਹਨ। ਵਰਕਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਗਾਣਾ 'ਮਾਫ ਕਰੀਂ ਬਾਬਾ ਨਾਨਕਾ' ਇਸੇ ਸਾਲ ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ। ਇਸ ਦੇ ਨਾਲ ਨਾਲ ਹਾਲ ਹੀ 'ਚ ਜਸਬੀਰ ਜੱਸੀ ਮੁੰਬਈ ਵਿੱਚ ਸਨ। ਇੱਥੇ ਉਹ ਬਾਲੀਵੁੱਡ ਦੇ ਮਿਊਜ਼ਿਕ ਡਾਇਰੈਕਟਰ ਸਲੀਮ ਸੁਲੈਮਾਨ ਦੇ ਸਟੂਡੀਓ 'ਚ ਸਪੌਟ ਹੋਏ ਸੀ। ਫਿਲਹਾਲ ਉਨ੍ਹਾਂ ਨੇ ਆਪਣੇ ਆਉਣ ਵਾਲੇ ਨਵੇਂ ਪ੍ਰੋਜੈਕਟ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਹੈ। ਪਰ ਇਹ ਗੱਲ ਤਾਂ ਪੱਕੀ ਹੈ ਕਿ ਉਨ੍ਹਾਂ ਦਾ ਕੋਈ ਨਵਾਂ ਗਾਣਾ ਸਲੀਮ-ਸੁਲੈਮਾਨ ਨਾਲ ਜ਼ਰੂਰ ਆ ਰਿਹਾ ਹੈ।


ਇਹ ਵੀ ਪੜ੍ਹੋ: ਸੋਨਮ ਬਾਜਵਾ-ਤਾਨੀਆ ਦੀ ਫਿਲਮ 'ਗੋਡੇ ਗੋਡੇ ਚਾਅ' ਨੇ ਪਾਈਆਂ ਧਮਾਲਾਂ, ਦੂਜੇ ਹਫਤੇ 'ਚ ਫਿਲਮ ਨੇ ਕੀਤੀ ਇੰਨੀਂ ਕਮਾਈ