Goday Goday Chaa Box Office Collection: ਪੰਜਾਬੀ ਮਾਡਲ ਤੇ ਅਦਾਕਾਰਾ ਸੋਨਮ ਬਾਜਵਾ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਉਸ ਦੀ ਫਿਲਮ 'ਗੋਡੇ ਗੋਡੇ ਚਾਅ' 26 ਮਈ ਨੂੰ ਰਿਲੀਜ਼ ਹੋਈ ਹੈ। ਫਿਲਮ 'ਚ ਨਿਰਮਲ ਰਿਸ਼ੀ, ਸੋਨਮ ਬਾਜਵਾ, ਤਾਨੀਆ, ਗੀਤਾਜ਼ ਬਿੰਦਰੱਖੀਆ ਤੇ ਗੁਰਜਾਜ਼ ਮੁੱਖ ਕਿਰਦਾਰਾਂ 'ਚ ਨਜ਼ਰ ਆ ਰਹੇ ਹਨ। 


ਇਹ ਵੀ ਪੜ੍ਹੋ: ਸਾਊਥ ਸਟਾਰ ਅੰਬਰੀਸ਼ ਦੇ ਬੇਟੇ ਅਭਿਸ਼ੇਕ ਨੇ ਡਿਜ਼ਾਇਨਰ ਅਵੀਵਾ ਨਾਲ ਕੀਤਾ ਵਿਆਹ, ਜੋੜੇ ਨੂੰ ਆਸ਼ੀਰਵਾਦ ਦੇਣ ਪਹੁੰਚੇ ਰਜਨੀਕਾਂਤ


ਫਿਲਮ ਦੀ ਕਹਾਣੀ ਬਿਲਕੁਲ ਹਟ ਕੇ ਹੈ, ਇਸੇ ਲਈ ਇਹ ਫਿਲਮ ਦਰਸ਼ਕਾਂ ਦਾ ਦਿਲ ਜਿੱਤਣ 'ਚ ਕਾਮਯਾਬ ਹੋ ਰਹੀ ਹੈ। ਇਸ ਦਾ ਪਤਾ ਫਿਲਮ ਦੀ ਕਮਾਈ ਨੂੰ ਦੇਖ ਕੇ ਲਗਾਇਆ ਜਾ ਸਕਦਾ ਹੈ। 


ਸੋਨਮ ਬਾਜਵਾ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਉਸ ਨੇ ਫਿਲਮ ਦੇ ਹੁਣ ਤੱਕ ਦੇ ਬਾਕਸ ਆਫਿਸ ਕਲੈਕਸ਼ਨ ਦੀ ਝਲਕ ਦਿਖਾਈ ਹੈ। ਫਿਲਮ ਨੇ 2 ਹਫਤਿਆਂ 'ਚ 13.77 ਕਰੋੜ ਦੀ ਕਮਾਈ ਕੀਤੀ ਹੈ, ਜੋ ਕਿ ਪੰਜਾਬੀ ਫਿਲਮ ਦੇ ਹਿਸਾਬ ਨਾਲ ਕਾਫੀ ਜ਼ਿਆਦਾ ਹੈ। ਸੋਨਮ ਨੇ ਇਹ ਪੋਸਟ ਸ਼ੇਅਰ ਕਰਦਿਆਂ ਕੈਪਸ਼ਨ ਲਿਖੀ, 'ਧੰਨਵਾਦ। 'ਗੋਡੇ ਗੋਡੇ ਚਾਅ, ਤੁਹਾਡੇ ਨੇੜਲੇ ਸਿਨੇਮਾਘਰਾਂ 'ਚ।''  ਦੇਖੋ ਸੋਨਮ ਦੀ ਇਹ ਪੋਸਟ:









ਦੂਜੇ ਪਾਸੇ, ਫਿਲਮ ਦੀ ਸਟਾਰ ਕਾਸਟ ਫਿਲਮ ਦੀ ਕਾਮਯਾਬੀ ਤੋਂ ਕਾਫੀ ਖੁਸ਼ ਨਜ਼ਰ ਆ ਰਹੀ ਹੈ। ਅਦਾਕਾਰਾ ਤਾਨੀਆ ਫਿਲਮ ਦੀ ਕਾਮਯਾਬੀ ਦਾ ਸ਼ੁਕਰਾਨਾ ਕਰਨ ਲਈ ਅੰਮ੍ਰਿਤਸਰ ਗਈ ਸੀ। ਇੱਥੇ ਉਸ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਨਾਲ ਹੀ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ। ਦੇਖੋ ਤਾਨੀਆ ਦੀ ਪੋਸਟ:






ਕਾਬਿਲੇਗ਼ੌਰ ਹੈ ਕਿ 'ਗੋਡੇ ਗੋਡੇ ਚਾਅ' 26 ਮਈ ਨੂੰ ਰਿਲੀਜ਼ ਹੋਈ ਸੀ। ਫਿਲਮ ਨੇ ਹੁਣ ਤੱਕ ਸ਼ਾਨਦਾਰ ਕਮਾਈ ਕੀਤੀ ਹੈ। ਫਿਲਮ ਨੇ ਦੋ ਹਫਤਿਆਂ 'ਚ 14 ਕਰੋੜ ਦੇ ਕਰੀਬ ਕਮਾਈ ਕੀਤੀ ਹੈ। ਫਿਲਮ 'ਚ ਸੋਨਮ ਬਾਜਵਾ ਰਾਣੀ ਤੇ ਤਾਨੀਆ ਨਿੱਕੋ ਦੇ ਕਿਰਦਾਰ 'ਚ ਨਜ਼ਰ ਆਈਆਂ ਹਨ। ਦੋਵਾਂ ਨੇ ਹੀ ਆਪੋ ਆਪਣੇ ਕਿਰਦਾਰਾਂ ਦੇ ਨਾਲ ਮਹਿਫਲ ਲੁੱਟ ਲਈ ਹੈ।


ਇਹ ਵੀ ਪੜ੍ਹੋ: ਪੰਜਾਬੀ ਅਦਾਕਾਰਾ ਤਾਨੀਆ ਦਰਬਾਰ ਸਾਹਿਬ ਹੋਈ ਨਤਮਸਤਕ, 'ਗੋਡੇ ਗੋਡੇ ਚਾਅ' ਦੀ ਕਾਮਯਾਬੀ ਲਈ ਕੀਤਾ ਸ਼ੁਕਰਾਨਾ