ਅਮੈਲੀਆ ਪੰਜਾਬੀ ਦੀ ਰਿਪੋਰਟ


Tania At Sri Harmandir Sahib: ਪੰਜਾਬੀ ਮਾਡਲ ਤੇ ਅਦਾਕਾਰਾ ਤਾਨੀਆ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਉਸ ਦੀ ਫਿਲਮ 'ਗੋਡੇ ਗੋਡੇ ਚਾਅ' ਹਾਲ ਹੀ 'ਚ ਸਿਨੇਮਾਘਰਾਂ 'ਚ ਰਿਲੀਜ਼ ਹੋਈ ਹੈ ਅਤੇ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੀ ਹੈ। ਫਿਲਮ 'ਚ ਤਾਨੀਆ ਨੇ ਨਿੱਕੋ ਬਣ ਕੇ ਸਭ ਦਾ ਦਿਲ ਜਿੱਤ ਲਿਆ ਹੈ।  


ਇਹ ਵੀ ਪੜ੍ਹੋ: ਮੁਕੇਸ਼ ਖੰਨਾ ਦੀ ਫਿਲਮ 'ਸ਼ਕਤੀਮਾਨ' 'ਚ ਰਣਵੀਰ ਸਿੰਘ ਬਣਨਗੇ ਸ਼ਕਤੀਮਾਨ? ਫਿਲਮ ਨੂੰ ਲੈਕੇ ਐਕਟਰ ਨੇ ਤੋੜੀ ਚੁੱਪੀ


ਫਿਲਮ ਦੀ ਕਾਮਯਾਬੀ ਤੋਂ ਬਾਅਦ ਤਾਨੀਆ ਅੰਮ੍ਰਿਤਸਰ ਪਹੁੰਚੀ ਸੀ। ਇੱਥੇ ਉਸ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਫਿਲਮ ਦੀ ਕਾਮਯਾਬੀ ਕਈ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਇਸ ਦੀਆਂ ਬੇਹੱਦ ਖੂਬਸੂਰਤ ਤਸਵੀਰਾਂ ਤੇ ਵੀਡੀਓਜ਼ ਅਦਾਕਾਰਾ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਉੱਪਰ ਸ਼ੇਅਰ ਕੀਤੀਆਂ ਹਨ। ਦੇਖੋ ਤਾਨੀਆ ਦੀਆਂ ਬੇਹੱਦ ਖੂਬਸੂਰਤ ਤਸਵੀਰਾਂ:








ਦੇਖੋ ਇਹ ਵੀਡੀਓ ਜੋ ਤਾਨੀਆ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ।









ਕਾਬਿਲੇਗ਼ੌਰ ਹੈ ਕਿ 'ਗੋਡੇ ਗੋਡੇ ਚਾਅ' 26 ਮਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ। ਫਿਲਮ ਨੂੰ ਪੂਰੀ ਦੁਨੀਆ 'ਚ ਪੰਜਾਬੀ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਫਿਲਮ 'ਚ ਤਾਨੀਆ ਨਿੱਕੋ ਦੀ ਭੂਮਿਕਾ 'ਚ ਨਜ਼ਰ ਆਈ ਹੈ। ਉਸ ਦੇ ਨਾਲ ਨਾਲ ਸੋਨਮ ਬਾਜਵਾ (ਰਾਣੀ), ਗੀਤਾਜ਼ ਬਿੰਦਰੱਖੀਆਂ ਤੇ ਗੁਰਜਾਜ਼ ਵੀ ਮੁੱਖ ਕਿਰਦਾਰਾਂ 'ਚ ਨਜ਼ਰ ਆਏ ਹਨ। ਫਿਲਮ ਨੇ ਪਹਿਲੇ ਹਫਤੇ 'ਚ ਹੀ 13.76 ਕਰੋੜ ਦੀ ਕਮਾਈ ਕਰ ਲਈ ਹੈ। ਜੋ ਕਿ ਪੰਜਾਬੀ ਫਿਲਮ ਹੋਣ ਦੇ ਹਿਸਾਬ ਨਾਲ ਬਹੁਤ ਹੀ ਵਧੀਆ ਮੰਨਿਆ ਜਾ ਰਿਹਾ ਹੈ।


ਕੀ ਹੈ ਫਿਲਮ ਦੀ ਕਹਾਣੀ? 
ਦੱਸ ਦਈਏ ਕਿ ਫਿਲਮ ਦੀ ਕਹਾਣੀ 80-90 ਦੇ ਦਹਾਕਿਆਂ ਦੇ ਆਲੇ ਦੁਆਲੇ ਘੁੰਮਦੀ ਹੈ। ਜਦੋਂ ਪੰਜਾਬ ਦੇ ਪਿੰਡਾਂ ਦੀਆਂ ਔਰਤਾਂ ਨੂੰ ਬਰਾਤ ਜਾਣ ਦੀ ਇਜਾਜ਼ਤ ਨਹੀਂ ਹੁੰਦੀ ਹੈ। ਅਜਿਹੇ 'ਚ ਸੋਨਮ ਬਾਜਵਾ ਚਾਹੁੰਦੀ ਹੈ ਕਿ ਹੁਣ ਇਹ ਰਵਾਇਤ ਟੁੱਟੇ। ਉਹ ਨਿਰਮਲ ਰਿਸ਼ੀ ਨਾਲ ਮਿਲ ਕੇ ਇਸ ਰਵਾਇਤ ਨੂੰ ਤੋੜਨ ਲਈ ਕੀ ਕੁੱਝ ਕਰਦੀ ਹੈ, ਬੱਸ ਇਹੀ ਹੈ ਫਿਲਮ ਦੀ ਕਹਾਣੀ। ਫਿਲਮ ਦੀ ਕਹਾਣੀ ਅਲੱਗ ਹੋਣ ਕਰਕੇ ਲੋਕਾਂ ਨੂੰ ਖੂਬ ਪਸੰਦ ਆ ਰਹੀ ਹੈ।


ਇਹ ਵੀ ਪੜ੍ਹੋ: 'ਦ ਕੇਰਲਾ ਸਟੋਰੀ' ਤੋਂ ਬਾਅਦ ਹੁਣ 'ਅਜਮੇਰ 92' ਵੀ ਵਿਵਾਦਾਂ 'ਚ, ਮੁਸਮਿਲ ਸੰਗਠਨ ਵੱਲੋਂ ਫਿਲਮ 'ਤੇ ਰੋਕ ਲਾਉਣ ਦੀ ਮੰਗ