Jasbir Jassi Prays For Pakistan Flood Victims: ਪੰਜਾਬੀ ਗਾਇਕ ਜਸਬੀਰ ਜੱਸੀ ਨੇ ਆਪਣੇ ਹੁਣ ਤੱਕ ਦੇ ਪੰਜਾਬੀ ਕਰੀਅਰ `ਚ ਇੰਡਸਟਰੀ ਨੂੰ ਸੁਪਰਹਿੱਟ ਗੀਤ ਦਿੱਤੇ ਹਨ। ਉਹ ਅੱਜ ਤੱਕ ਪੰਜਾਬੀ ਮਿਊਜ਼ਿਕ ਇੰਡਸਟਰੀ `ਚ ਐਕਟਿਵ ਹਨ। ਇਸ ਦੇ ਨਾਲ ਨਾਲ ਉਹ ਸੋਸ਼ਲ ਮੀਡੀਆ `ਤੇ ਵੀ ਕਾਫ਼ੀ ਐਕਟਿਵ ਰਹਿੰਦੇ ਹਨ। ਉਹ ਹਰ ਮੁੱਦੇ ਤੇ ਖੁੱਲ੍ਹ ਕੇ ਆਪਣੇ ਵਿਚਾਰ ਵਿਅਕਤ ਕਰਦੇ ਹਨ।


ਜਸਬੀਰ ਜੱਸੀ ਨੇ ਇਕ ਤਾਜ਼ਾ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਪਾਕਿਸਤਾਨ `ਚ ਹੜ੍ਹ ਨਾਲ ਹੋਈ ਤਬਾਹੀ ਕਾਰਨ ਚਿੰਤਾ `ਚ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਵਾਹਿਗੁਰੂ ਤੋਂ ਪਾਕਿਸਤਾਨ `ਚ ਹਾਲਾਤ ਠੀਕ ਕਰਨ ਲਈ ਅਰਦਾਸ ਵੀ ਕੀਤੀ। ਇਸ ਦੌਰਾਨ ਜੱਸੀ ਨੇ ਇੱਕ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤਾ, ਜਿਸ ਵਿੱਚ ਉਹ `ਜਗਤ ਜਲੰਦਾ ਰੱਖ ਲੇ` ਦਾ ਉੱਚਾਰਣ ਕਰਦੇ ਨਜ਼ਰ ਆ ਰਹੇ ਹਨ। ਵੀਡੀਓ `ਚ ਜੱਸੀ ਨੇ ਪਾਕਿਸਤਾਨ ;ਚ ਹੜ੍ਹ ਦੇ ਹਾਲਾਤਾਂ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਦੇਖੋ ਵੀਡੀਓ:









ਦੂਜੇ ਪਾਸੇ ਇਹ ਵੀ ਖਬਰਾਂ ਆ ਰਹੀਆਂ ਸੀ ਕਿ ਬਾਲੀਵੁੱਡ ਪਾਕਿਸਤਾਨ `ਚ ਹੜ੍ਹ `ਤੇ ਬੋਲਣ ਬਾਰੇ ਕਤਰਾ ਰਿਹਾ ਹੈ। ਬਾਲੀਵੁੱਡ ਦੇ ਦਿੱਗਜ ਕਲਾਕਾਰ ਜੋ ਹਰ ਮੁੱਦੇ ਤੇ ਖੁੱਲ੍ਹ ਕੇ ਆਪਣੀ ਰਾਏ ਰੱਖਦੇ ਹਨ। ਅੱਜ ਇਸ ਹਾਲਾਤ ਤੇ ਚੁੱਪੀ ਧਾਰ ਕੇ ਬੈਠ ਗਏ ਹਨ। ਪਰ ਇਸ ਦਰਮਿਆਨ ਇਹ ਵੀ ਖਬਰਾਂ ਆ ਰਹੀਆਂ ਸੀ ਕਿ ਅਨਿਲ ਕਪੂਰ ਨੇ ਪਾਕਿਸਤਾਨ ਨੂੰ 5 ਕਰੋੜ ਦੀ ਦਾਨ ਰਾਸ਼ੀ ਭੇਜੀ ਹੈ।