Cricket News : UAE 'ਚ ਖੇਡੇ ਜਾ ਰਹੇ ਏਸ਼ੀਆ ਕੱਪ ਦੇ ਸੁਪਰ 4 ਦੌਰ 'ਚ ਦੋ ਵਾਰ ਕਰਾਰੀ ਹਾਰ ਮਿਲਣ ਤੋਂ ਬਾਅਦ ਟੀਮ ਇੰਡੀਆ 'ਚ ਵੱਡੇ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ। ਮੁਹੰਮਦ ਸ਼ਮੀ ਆਸਟ੍ਰੇਲੀਆ ਅਤੇ ਦੱਖਣੀ ਅਫਰੀਕਾ ਖਿਲਾਫ਼ ਹੋਣ ਵਾਲੀ ਟੀ-20 ਸੀਰੀਜ਼ ਲਈ ਟੀਮ ਇੰਡੀਆ 'ਚ ਵਾਪਸੀ ਕਰਨ ਵਾਲੇ ਹਨ। ਹਾਲਾਂਕਿ ਭਾਰਤ ਦੇ ਨੰਬਰ 1 ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਫਿਟਨੈੱਸ ਨੂੰ ਲੈ ਕੇ ਸਥਿਤੀ ਅਜੇ ਸਪੱਸ਼ਟ ਨਹੀਂ ਹੈ।
ਮੁਹੰਮਦ ਸ਼ਮੀ ਪਿਛਲੇ ਸਾਲ ਟੀ-20 ਵਿਸ਼ਵ ਕੱਪ 'ਚ ਟੀਮ ਇੰਡੀਆ ਦਾ ਹਿੱਸਾ ਸਨ। ਪਰ ਹਾਲ ਹੀ 'ਚ ਖੇਡੇ ਗਏ ਟੀ-20 ਮੈਚਾਂ 'ਚ ਸ਼ਮੀ ਨੂੰ ਟੀਮ ਇੰਡੀਆ 'ਚ ਜਗ੍ਹਾ ਨਹੀਂ ਮਿਲ ਰਹੀ ਸੀ। ਏਸ਼ੀਆ ਕੱਪ 'ਚ ਭਾਰਤੀ ਤੇਜ਼ ਗੇਂਦਬਾਜ਼ਾਂ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਨੇ ਮੁਹੰਮਦ ਸ਼ਮੀ ਦੀ ਵਾਪਸੀ ਦਾ ਰਾਹ ਪੱਧਰਾ ਕਰ ਦਿੱਤਾ ਹੈ।
ਇਨਸਾਈਡ ਸਪੋਰਟ ਦੀ ਰਿਪੋਰਟ ਮੁਤਾਬਕ ਚੋਣਕਾਰ ਹਰਸ਼ਲ ਪਟੇਲ ਅਤੇ ਬੁਮਰਾਹ ਦੀ ਫਿਟਨੈੱਸ ਨੂੰ ਲੈ ਕੇ ਕੋਈ ਜੋਖਮ ਨਹੀਂ ਲੈਣਾ ਚਾਹੁੰਦੇ। ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ, ''ਅਜੇ ਇਹ ਸਪੱਸ਼ਟ ਨਹੀਂ ਹੈ ਕਿ ਜਸਪ੍ਰੀਤ ਬੁਮਰਾਹ ਦੇ ਠੀਕ ਹੋਣ 'ਚ ਕਿੰਨਾ ਸਮਾਂ ਲੱਗੇਗਾ। ਇਸ ਹਫਤੇ ਦੇ ਅੰਤ ਤੱਕ ਬੁਮਰਾਹ NCA 'ਚ ਵਾਪਸੀ ਕਰਨਗੇ ਅਤੇ ਉਦੋਂ ਹੀ ਉਨ੍ਹਾਂ ਦੀ ਫਿਟਨੈੱਸ ਬਾਰੇ ਅਪਡੇਟ ਸਾਹਮਣੇ ਆਵੇਗੀ। ਹਰਸ਼ਲ ਪਟੇਲ ਜਲਦੀ ਹੀ ਫਿੱਟ ਹੋ ਸਕਦੇ ਹਨ ਪਰ ਅਜੇ ਤੱਕ ਬੁਮਰਾਹ ਨੂੰ ਲੈ ਕੇ ਕੋਈ ਕਾਲ ਨਹੀਂ ਕੀਤੀ ਗਈ ਹੈ।
ਦੀਪਕ ਚਾਹਰ ਨੂੰ ਵੀ ਮਿਲੇਗੀ ਜਗ੍ਹਾ
ਦੱਸ ਦੇਈਏ ਕਿ ਟੀ-20 ਇੰਟਰਨੈਸ਼ਨਲ 'ਚ ਮੁਹੰਮਦ ਸ਼ਮੀ 'ਤੇ ਧਿਆਨ ਨਹੀਂ ਦਿੱਤਾ ਜਾਂਦਾ ਹੈ। ਪਰ ਸ਼ਮੀ ਨੇ ਗੁਜਰਾਤ ਨੂੰ ਆਈਪੀਐਲ ਜੇਤੂ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਕਿਉਂਕਿ ਟੀ-20 ਵਿਸ਼ਵ ਕੱਪ ਆਸਟ੍ਰੇਲੀਆ 'ਚ ਹੋਣ ਜਾ ਰਿਹਾ ਹੈ, ਇਸ ਲਈ ਸ਼ਮੀ ਭਾਰਤ ਲਈ ਬਹੁਤ ਮਹੱਤਵਪੂਰਨ ਖਿਡਾਰੀ ਸਾਬਤ ਹੋ ਸਕਦੇ ਹਨ।
ਅਰਸ਼ਦੀਪ ਦੇ ਬਚਾਅ ‘ਚ ਆਏ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ, ਕਿਹਾ- ਤੁਸੀਂ ਵੀ ਪ੍ਰਤਿਭਾਸ਼ਾਲੀ ਹੋ
ਏਸ਼ੀਆ ਕੱਪ 2022 ਦੇ ਸੁਪਰ 4 ਮੈਚ 'ਚ ਐਤਵਾਰ ਨੂੰ ਪਾਕਿਸਤਾਨ ਨੇ ਭਾਰਤ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਇਸ ਮੈਚ 'ਚ ਇੱਕ ਰੋਮਾਂਚਕ ਮੋੜ 'ਤੇ ਭਾਰਤ ਦੇ ਨੌਜਵਾਨ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਪਾਕਿਸਤਾਨੀ ਬੱਲੇਬਾਜ਼ ਆਸਿਫ ਅਲੀ ਦਾ ਬਹੁਤ ਹੀ ਆਸਾਨ ਕੈਚ ਛੱਡ ਦਿੱਤਾ ਸੀ। ਇਸ ਕੈਚ ਨੂੰ ਛੱਡਣ ਤੋਂ ਬਾਅਦ ਅਰਸ਼ਦੀਪ ਦੀ ਕਾਫੀ ਆਲੋਚਨਾ ਹੋ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਆਲੋਚਨਾ ਤੋਂ ਬਾਅਦ ਕਈ ਸਾਬਕਾ ਕ੍ਰਿਕਟਰਾਂ ਅਤੇ ਮਸ਼ਹੂਰ ਹਸਤੀਆਂ ਨੇ ਉਨ੍ਹਾਂ ਦਾ ਸਮਰਥਨ ਕੀਤਾ ਹੈ। ਹੁਣ ਭਾਰਤ ਦੇ ਸਟਾਰ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਵੀ ਅਰਸ਼ਦੀਪ ਦਾ ਸਾਥ ਦਿੱਤਾ ਹੈ। ਉਨ੍ਹਾਂ ਨੇ ਅਰਸ਼ਦੀਪ ਦਾ ਸਮਰਥਨ ਕਰਦੇ ਹੋਏ ਵੱਡੀ ਗੱਲ ਕਹੀ ਹੈ।
ਸ਼ਮੀ ਨੇ ਕਿਹਾ- ਤੁਸੀਂ ਬਹੁਤ ਪ੍ਰਤਿਭਾਸ਼ਾਲੀ ਹੋ
ਭਾਰਤੀ ਟੀਮ ਦੇ ਸਟਾਰ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਨੌਜਵਾਨ ਤੇਜ਼ ਗੇਂਦਬਾਜ਼ ਅਰਸ਼ਦੀਪ ਦਾ ਸਮਰਥਨ ਕੀਤਾ ਹੈ। ਉਨ੍ਹਾਂ ਨੇ ਆਪਣੇ ਸਮਰਥਨ 'ਚ ਕਿਹਾ ਕਿ ਮੈਂ ਵੀ ਟ੍ਰੋਲਿੰਗ ਦਾ ਸਾਹਮਣਾ ਕੀਤਾ ਹੈ ਅਤੇ ਇਸ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਮੇਰਾ ਦੇਸ਼ ਮੇਰੇ ਨਾਲ ਖੜ੍ਹਾ ਹੈ। ਮੈਂ ਅਰਸ਼ਦੀਪ ਨੂੰ ਸਿਰਫ ਇਹੀ ਕਹਾਂਗਾ ਕਿ ਇਸ ਨੂੰ ਤੁਹਾਨੂੰ ਰੁਕਾਵਟ ਨਾ ਬਣਨ ਦਿਓ ਕਿਉਂਕਿ ਤੁਸੀਂ ਬਹੁਤ ਪ੍ਰਤਿਭਾਸ਼ਾਲੀ ਹੋ। ਸ਼ਮੀ ਨੇ ਇਹ ਵੀ ਕਿਹਾ ਕਿ ਪਾਕਿਸਤਾਨੀ ਟ੍ਰੋਲ ਸਿਰਫ ਟ੍ਰੋਲ ਕਰਨ ਲਈ ਹੀ ਰਹਿੰਦੇ ਹਨ। ਉਨ੍ਹਾਂ ਕੋਲ ਹੋਰ ਕੋਈ ਕੰਮ ਨਹੀਂ ਹੈ। ਜੇਕਰ ਉਨ੍ਹਾਂ ਵਿੱਚ ਹਿੰਮਤ ਹੈ ਤਾਂ ਸੋਸ਼ਲ ਮੀਡੀਆ ਅਕਾਊਂਟ ਤੋਂ, ਫਰਜ਼ੀ ਅਕਾਊਂਟ ਤੋਂ ਆਉਣ ਤਾਂ ਕੋਈ ਵੀ ਮੈਸੇਜ ਕਰ ਸਕਦਾ ਹੈ।