Sonam Bajwa Jasbir Jassi: ਪੰਜਾਬੀ ਅਦਾਕਾਰਾ ਸੋਨਮ ਬਾਜਵਾ ਦਾ ਸ਼ੋਅ ‘ਦਿਲ ਦੀਆਂ ਗੱਲਾਂ 2’ ਖੂਬ ਚਰਚਾ ਵਿੱਚ ਹੈ। ਹਰ ਦਿਨ ਸ਼ੋਅ ‘ਚ ਸ਼ਾਮਲ ਹੋਣ ਵਾਲੇ ਮਹਿਮਾਨ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰ ਰਹੇ ਹਨ। ਜਿਸ ਨੇ ਦਰਸ਼ਕਾਂ ਦੇ ਦਿਲਾਂ ‘ਚ ਹੋਰ ਜ਼ਿਆਦਾ ਐਕਸਾਇਟਮੈਂਟ ਪੈਦਾ ਕਰ ਦਿੱਤੀ ਹੈ। ਹੁਣ ਸੋਨਮ ਦੇ ਸ਼ੋਅ ‘ਚ ਪੰਜਾਬੀ ਗਾਇਕ ਜਸਬੀਰ ਜੱਸੀ ਮਹਿਮਾਨ ਬਣ ਕੇ ਸ਼ਾਮਲ ਹੋਣ ਜਾ ਰਹੇ ਹਨ।









ਜਸਬੀਰ ਜੱਸੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਸੋਨਮ ਦੇ ਨਾਲ ਸ਼ੋਅ ਦੇ ਸੈੱਟ ‘ਤੇ ਨਜ਼ਰ ਆ ਰਹੇ ਹਨ। ਉਨ੍ਹਾਂ ਦੀ ਇਸ ਪੋਸਟ ਤੋਂ ਬਾਅਦ ਫ਼ੈਨਜ਼ ਦੇ ਦਿਲਾਂ ਦੀਆਂ ਧੜਕਣਾਂ ਤੇਜ਼ ਹੋ ਗਈਆਂ ਹਨ। ਲੋਕ ਆਪਣੇ ਚਹੇਤੇ ਗਾਇਕ ਨੂੰ ਸ਼ੋਅ ‘ਚ ਦੇਖਣ ਲਈ ਬੇਤਾਬ ਹਨ। ਇਹ ਕਿਆਸ ਲਗਾਏ ਜਾ ਰਹੇ ਹਨ ਕਿ ਸੋਨਮ ਦੇ ਸ਼ੋਅ ‘ਚ ਜੱਸੀ ਦਿਲ ਦੇ ਰਾਜ਼ ਖੋਲਣਗੇ। ਜਿਵੇਂ ਕਿ ਸਭ ਜਾਣਦੇ ਹਨ ਕਿ ਗਾਇਕ ਬੇਬਾਕੀ ਨਾਲ ਬੋਲਦਾ ਹੈ। ਇਸ ਕਰਕੇ ਦਰਸ਼ਕ ਇਸ ਐਪੀਸੋਡ ਦੀ ਹੋਰ ਵੀ ਬੇਸਵਰੀ ਨਾਲ ਉਡੀਕ ਕਰ ਰਹੇ ਹਨ।




ਦੱਸ ਦਈਏ ਕਿ ਸੋਨਮ ਬਾਜਵਾ ਦਾ ਸ਼ੋਅ ਦਿਲ ਦੀਆਂ ਗੱਲਾਂ ਦਾ ਦੂਜਾ ਸੀਜ਼ਨ 29 ਅਕਤੂਬਰ ਤੋਂ ਸ਼ੁਰੂ ਹੋ ਚੁੱਕਿਆ ਹੈ। ਇਸ ਸ਼ੋਅ ਵਿੱਚ ਬਾਲੀਵੁੱਡ ਤੇ ਪਾਲੀਵੁੱਡ ਇੰਡਸਟਰੀ ਤੋਂ ਕਈ ਕਲਾਕਾਰ ਮਹਿਮਾਨ ਬਣ ਕੇ ਹਾਜ਼ਰੀ ਲਵਾ ਚੁੱਕੇ ਹਨ। ਸੋਨਮ ਦੇ ਸ਼ੋਅ ‘ਚ ਇੰਦਰਜੀਤ ਨਿੱਕੂ, ਸੁਨੰਦਾ ਸ਼ਰਮਾ, ਜੈਸਮੀਂ ਸੈਂਡਲਾਸ, ਕੁਲਵਿੰਦਰ ਬਿੱਲਾ ਵਰਗੇ ਕਲਾਕਾਰ ਸ਼ਾਮਲ ਹੋ ਚੁੱਕੇ ਹਨ। ਹੁਣ ਜਸਬੀਰ ਜੱਸੀ ਵੀ ਸੋਨਮ ਦੇ ਸ਼ੋਅ ‘ਚ ਹਾਜ਼ਰੀ ਲਵਾਉਣ ਜਾ ਰਹੇ ਹਨ।