Skin Care Tips: ਕੌਫੀ ਨਾ ਸਿਰਫ਼ ਤੁਹਾਨੂੰ ਤਰੋ-ਤਾਜ਼ਾ ਰੱਖਦੀ ਹੈ ਬਲਕਿ ਇਹ ਤੁਹਾਡੀ ਸਕਿਨ ਨੂੰ ਵੀ ਤਰੋਤਾਜ਼ਾ ਰੱਖ ਸਕਦੀ ਹੈ। ਜੀ ਹਾਂ, ਕੌਫੀ ਸਾਡੇ ਮੂਡ ਦੇ ਨਾਲ-ਨਾਲ ਸਾਡੇ ਚਿਹਰੇ 'ਤੇ ਵੀ ਨਿਖਾਰ ਲਿਆਉਂਦੀ ਹੈ। ਕੌਫੀ ਨੂੰ ਆਪਣੇ ਸਰੀਰ ਅਤੇ ਚਿਹਰੇ 'ਤੇ ਕਈ ਤਰੀਕਿਆਂ ਨਾਲ ਲਗਾ ਕੇ ਤੁਸੀਂ ਖੁਦ ਨੂੰ ਖੂਬਸੂਰਤ ਬਣਾ ਸਕਦੇ ਹੋ। ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਇਨ੍ਹਾਂ ਦੀ ਵਰਤੋਂ ਆਪਣੀ ਸਕਿਨ 'ਤੇ ਕਿਵੇਂ ਕਰ ਸਕਦੇ ਹੋ।


ਕੌਫੀ ਦਾ ਫੇਸ ਮਾਸਕ
ਕੌਫੀ ਦਾ ਫੇਸ ਪੈਕ ਬਣਾਉਣ ਲਈ ਸਭ ਤੋਂ ਪਹਿਲਾਂ ਤਿੰਨ ਤੋਂ ਚਾਰ ਚੱਮਚ ਕੌਫੀ ਲਓ। ਇਸ 'ਚ ਇਕ ਚੱਮਚ ਨਾਰੀਅਲ ਤੇਲ, ਗੁਲਾਬ ਜਲ ਅਤੇ ਸ਼ਹਿਦ ਮਿਲਾਓ। ਇਨ੍ਹਾਂ ਸਾਰਿਆਂ ਨੂੰ ਮਿਲਾ ਕੇ ਆਪਣਾ ਚਿਹਰਾ ਸਾਫ਼ ਕਰੋ ਅਤੇ 25 ਮਿੰਟ ਲਈ ਛੱਡ ਦਿਓ। ਫਿਰ ਸੁੱਕਣ ਤੋਂ ਬਾਅਦ ਇਸ ਨੂੰ ਸਾਫ਼ ਕਰ ਲਓ। ਇਸ ਨਾਲ ਤੁਹਾਡੀ ਸਕਿਨ 'ਚ ਚਮਕ ਆਵੇਗੀ ਅਤੇ ਮੁਹਾਸੇ ਵੀ ਦੂਰ ਹੋ ਜਾਣਗੇ।


ਕੌਫੀ ਫੇਸ ਪੈਕ ਦੇ ਫਾਇਦੇ
ਇਹ ਪੈਕ ਨਾ ਸਿਰਫ ਚਿਹਰੇ 'ਤੇ ਚਮਕ ਲਿਆਉਂਦਾ ਹੈ ਸਗੋਂ ਮੁਹਾਸਿਆਂ ਦੀ ਸਮੱਸਿਆ ਨੂੰ ਵੀ ਘੱਟ ਕਰਦਾ ਹੈ। ਨਾਲ ਹੀ ਤੁਸੀਂ ਪੂਰੀ ਤਰ੍ਹਾਂ ਤਰੋਤਾਜ਼ਾ ਮਹਿਸੂਸ ਕਰੋਗੇ। ਇੰਨਾ ਹੀ ਨਹੀਂ ਇਸ ਪੈਕ ਨਾਲ ਤੁਹਾਡੀ ਸਕਿਨ ਤੋਂ ਡੈੱਡ ਸਕਿਨ ਵੀ ਸਾਫ਼ ਹੋ ਜਾਂਦੀ ਹੈ।


ਜਿਨ੍ਹਾਂ ਲੋਕਾਂ ਦੀ ਸਕਿਨ ਬਹੁਤ ਜ਼ਿਆਦਾ ਤੇਲਯੁਕਤ ਜਾਂ ਖੁਸ਼ਕ ਹੈ, ਉਨ੍ਹਾਂ ਨੂੰ ਵੀ ਇਸ ਪੈਕ ਨੂੰ ਅਜ਼ਮਾਉਣਾ ਚਾਹੀਦਾ ਹੈ। ਇਹ ਯਕੀਨੀ ਤੌਰ 'ਤੇ ਤੁਹਾਡੀ ਮਦਦ ਕਰੇਗਾ।ਕਾਲੇ ਘੇਰਿਆਂ ਨੂੰ ਦੂਰ ਕਰਨ ਦੇ ਨਾਲ-ਨਾਲ ਇਹ ਪੈਕ ਚਿਹਰੇ ਤੋਂ ਬਲੈਕ ਹੈੱਡਸ ਨੂੰ ਗਾਇਬ ਕਰਨ 'ਚ ਵੀ ਕਾਫੀ ਮਦਦ ਕਰਦਾ ਹੈ। ਇਸ ਪੈਕ ਦੀ ਨਿਯਮਤ ਵਰਤੋਂ ਨਾਲ ਤੁਹਾਡਾ ਚਿਹਰਾ ਸਾਫ਼ ਰਹੇਗਾ। ਹਫ਼ਤੇ ਵਿੱਚ ਇੱਕ ਵਾਰ ਕੌਫੀ ਪੈਕ ਦੀ ਵਰਤੋਂ ਕਰੋ। ਨਤੀਜਾ ਤੁਸੀਂ ਆਪ ਹੀ ਦੇਖ ਲਵੋਗੇ।


Disclaimer: ਇਸ ਲੇਖ ਵਿੱਚ ਦੱਸੇ ਗਏ ਤਰੀਕੇ ਅਤੇ ਦਾਅਵਿਆਂ ਨੂੰ ਸਿਰਫ਼ ਸੁਝਾਵਾਂ ਵਜੋਂ ਲਿਆ ਜਾਵੇ, ਏਬੀਪੀ ਨਿਊਜ਼ ਇਹਨਾਂ ਦੀ ਪੁਸ਼ਟੀ ਨਹੀਂ ਕਰਦਾ। ਅਜਿਹੇ ਕਿਸੇ ਵੀ ਇਲਾਜ/ਦਵਾਈ/ਖੁਰਾਕ ਦੀ ਪਾਲਣਾ ਕਰਨ ਤੋਂ ਪਹਿਲਾਂ, ਡਾਕਟਰ ਨਾਲ ਸਲਾਹ ਕਰੋ।


 


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕਟਵਿੱਟਰਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

 

ਇਹ ਵੀ ਪੜ੍ਹੋ: