Jasbir Jassi Announces His Upcoming Project: ਪੰਜਾਬੀ ਗਾਇਕ ਜਸਬੀਰ ਜੱਸੀ ਉਨ੍ਹਾਂ ਕਲਾਕਾਰਾਂ ਵਿੱਚੋਂ ਇੱਕ ਹਨ, ਜੋ ਹਮੇਸ਼ਾ ਹੀ ਆਪਣੇ ਬਿਆਨਾਂ ਨੂੰ ਲੈਕੇ ਸੁਰਖੀਆਂ ‘ਚ ਰਹਿੰਦੇ ਹਨ। ਹੁਣ ਜੱਸੀ ਫਿਰ ਤੋਂ ਚਰਚਾ ਵਿੱਚ ਆ ਗਏ ਹਨ। ਪਰ ਇਸ ਵਾਰ ਕਾਰਨ ਜਸਬੀਰ ਜੱਸੀ ਦਾ ਕੋਈ ਬਿਆਨ ਨਹੀਂ ਹੈ, ਸਗੋਂ ਉਹ ਵੀਡੀਓ ਹੈ, ਜੋ ਗਾਇਕ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤਾ ਹੈ। ਵੀਡੀਓ ਨੂੰ ਦੇਖ ਕੇ ਇੰਜ ਲੱਗਦਾ ਹੈ ਕਿ ਜਸਬੀਰ ਆਪਣੇ ਫੈਨਜ਼ ਨੂੰ ਕੋਈ ਖਾਸ ਸਰਪ੍ਰਾਈਜ਼ ਦੇਣ ਜਾ ਰਹੇ ਹਨ, ਪਰ ਉਹ ਸਰਪ੍ਰਾਈਜ਼ ਹੈ ਕਿ ਇਸ ‘ਤੇ ਹਾਲੇ ਤੱਕ ਸਸਪੈਂਸ ਬਣਿਆ ਹੋਇਆ ਹੈ।
ਜਸਬੀਰ ਜੱਸੀ ਨੇ ਇੱਕ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤਾ ਹੈ, ਜਿਸ ਵਿੱਚ ਉਨ੍ਹਾਂ ਦੇ ਨਾਲ ਇੱਕ ਲੜਕੀ ਵੀ ਨਜ਼ਰ ਆ ਰਹੀ ਹੈ। ਵੀਡੀਓ ਕੋਈ 6-7 ਸਕਿੰਟਾਂ ਦਾ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਗਾਇਕ ਨੇ ਕੈਪਸ਼ਨ ‘ਚ ਲਿਖਿਆ, “ਜਲਦ ਆ ਰਿਹਾ ਹੈ, ਬੁੱਝੋ ਕੀ?” ਜੱਸੀ ਦੀ ਇਸ ਪੋਸਟ ‘ਤੇ ਫੈਨਜ਼ ਕਾਫੀ ਕਮੈਂਟ ਕਰ ਰਹੇ ਹਨ। ਕੋਈ ਕਹਿ ਰਿਹਾ ਹੈ ਕਿ ਜੱਸੀ ਕੋਈ ਨਵੀਂ ਫਿਲਮ ਲੈਕੇ ਆ ਰਹੇ, ਤਾਂ ਕੋਈ ਕਹਿ ਰਿਹਾ ਕਿ ਗਾਇਕ ਦਾ ਕੋਈ ਨਵਾਂ ਗੀਤ ਆਉਣ ਵਾਲਾ ਹੈ।
ਖੈਰ ਜਸਬੀਰ ਨੇ ਹਾਲੇ ਤੱਕ ਇਸ ਸਸਪੈਂਸ ਤੋਂ ਪਰਦਾ ਨਹੀਂ ਚੁੱਕਿਆ ਹੈ ਕਿ ਉਹ ਕਿਹੜੇ ਪ੍ਰੋਜੈਕਟ ‘ਤੇ ਕੰਮ ਕਰ ਰਹੇ ਹਨ। ਪਰ ਇਨ੍ਹਾਂ ਜ਼ਰੂਰ ਹੈ ਕਿ ਫੈਨਜ਼ ਦਾ ਕਾਫੀ ਮਨੋਰੰਜਨ ਹੋਣ ਵਾਲਾ ਹੈ। ਦਸ ਦਈਏ ਕਿ ਹਾਲ ਹੀ ਜਸਬੀਰ ਜੱਸੀ ਦਾ ਗਾਣਾ ‘ਮਾਫ ਕਰੀਂ ਬਾਬਾ ਨਾਨਕਾ’ ਰਿਲੀਜ਼ ਹੋਇਆ ਸੀ। ਇਸ ਗਾਣੇ ਨੂੰ ਦਰਸ਼ਕਾਂ ਤੇ ਸਰੋਤਿਆਂ ਨੇ ਖੂਬ ਪਿਆਰ ਦਿੱਤਾ ਹੈ। ਇਸ ਦੇ ਨਾਲ ਹੁਣ ਜੱਸੀ ਦਾ ਜਲਦ ਹੀ ਇੱਕ ਹੋਰ ਨਵਾਂ ਪ੍ਰੋਜੈਕਟ ਆ ਰਿਹਾ ਹੈ।