Punjabi Singer Jasmine Sandlas: ਪੰਜਾਬੀ ਗਾਇਕਾ ਜੈਸਮੀਨ ਸੈਂਡਲਾਸ (Jasmine Sandlas) ਆਪਣੇ ਹਰ ਅੰਦਾਜ਼ ਦੇ ਚੱਲਦੇ ਸੁਰਖੀਆਂ ਦਾ ਵਿਸ਼ਾ ਬਣੀ ਰਹਿੰਦੀ ਹੈ। ਉਹ ਆਪਣੀ ਗਾਇਕੀ, ਹੌਟਨੇਸ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਨੂੰ ਲੈ ਖੂਬ ਸੁਰਖੀਆਂ ਬਟੋਰਦੀ ਹੈ। ਹਾਲ ਹੀ ਵਿੱਚ ਗਾਇਕਾ ਨੂੰ ਆਪਣੀਆਂ ਸਹੇਲੀਆਂ ਨਾਲ ਮਸਤੀ ਕਰਦੇ ਹੋਏ ਦੇਖਿਆ ਗਿਆ ਸੀ। ਉਸ ਤੋਂ ਬਾਅਦ ਹੁਣ ਜੈਸਮੀਨ ਆਪਣੀ ਮਾਂ ਨਾਲ ਪਿਆਰ ਭਰੀਆਂ ਨੋਕ-ਝੋਕ ਵਾਲੀਆਂ ਗੱਲਾਂ ਕਰਦੇ ਹੋਏ ਦਿਖਾਈ ਦੇ ਰਹੇ ਹਨ। ਗਾਇਕਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਇੱਕ ਵੀਡੀਓ ਸ਼ੇਅਰ ਕੀਤਾ ਹੈ। ਜਿਸ ਵਿੱਚ ਉਹ ਆਪਣੀ ਮਾਂ ਨਾਲ ਗੱਲਾਂ ਕਰਦੇ ਹੋਏ ਦਿਖਾਈ ਦੇ ਰਹੀ ਹੈ...
ਦਰਅਸਲ, ਵੀਡੀਓ ਵਿੱਚ ਜੈਸਮੀਨ ਆਪਣੀ ਮਾਂ ਦੇ ਕੋਲ ਬੈਠੇ ਹੋਏ ਦਿਖਾਈ ਦੇ ਰਹੀ ਹੈ। ਇਸ ਦੌਰਾਨ ਗਾਇਕਾ ਦੀ ਮਾਂ ਉਨ੍ਹਾਂ ਕੋਲੋਂ ਪੁੱਛਦੀ ਹੈ ਕਿ ਜਦੋਂ ਤੂੰ ਆਪਣੀ ਮਾਂ ਤੇ ਖਿੱਝਦੀ ਆਂ ਤਾਂ ਤੇਰੇ ਦਿਲ ਵਿੱਚ ਕੀ ਚੱਲਦਾ ਹੁੰਦਾ ਹੈ...ਇਸ ਤੇ ਉਹ ਕਹਿੰਦੇ ਹਨ ਇੰਟਰਵਿਊ ਆ ਤੇਰਾ... ਇਸਦਾ ਜਵਾਬ ਦਿੰਦੇ ਹੋਏ ਜੈਸਮੀਨ ਕਹਿੰਦੀ ਹੈ ਕਿ ਜਦੋਂ ਮੈਂ ਆਪਣੀ ਮਾਂ ਤੇ ਖਿੱਝਦੀ ਆਂ... ਉੱਦੋਂ ਮੇਰੇ ਦਿਲ ਵਿੱਚ ਇਹ ਚੱਲਦਾ ਹੁੰਦਾ ਕਿ ਕਿਉਂ ਤੁਸੀ ਆਪਣਾ ਡਰਾਮਾਜ਼ ਮੇਰੇ ਤੇ ਪ੍ਰੋਜੈਕਟ ਕਰ ਰਹੇ ਹੋ...ਕਿਉਂ ਤੁਸੀ ਕਿਸੇ ਹੋਰ ਤੇ ਗੁੱਸਾ ਹੋ ਕੇ ਮੇਰੇ ਤੇ ਗੁੱਸਾ ਕੱਢਦੇ ਹੋ... ਕਿਉਂ ਤੁਸੀ ਮੇਰੇ ਨਾਲ ਨਜ਼ਾਇਜ਼ ਗੱਲਾਂ ਕਰ ਰਹੇ ਹੋ... ਕੀ ਤੁਹਾਨੂੰ ਨਹੀਂ ਪਤਾ ਜੇ ਤੁਹਾਡੇ 100 ਫਿਕਰ ਹੋ ਸਕਦੇ ਹਨ ਤਾਂ ਮੇਰੇ ਵੀ ਹੋ ਸਕਦੇ ਹਨ... ਕਿਉਂ ਤੁਸੀ ਅੱਜ ਤੱਕ ਮੈਨੂੰ ਸਮਝੇ ਨਹੀਂ..
ਇਹ ਵੀ ਪੜ੍ਹੋ: ਕਰਨ ਔਜਲਾ ਨੂੰ ਕੁੜੀ ਨੇ ਪੁੱਛਿਆ 'ਤੁਸੀਂ ਕੁੜੀਆਂ ਦੇ ਮਗਰ ਕਿਉਂ ਪਏ', ਗਾਇਕ ਨੇ ਦਿੱਤਾ ਇਹ ਜਵਾਬ
ਦੱਸ ਦੇਈਏ ਕਿ ਹਾਲ ਹੀ ਵਿੱਚ ਜੈਸਮੀਨ ਅਦਾਕਾਰ ਤਾਨੀਆ ਨਾਲ ਸ਼ੂਟਿੰਗ ਉੱਪਰ ਨਜ਼ਰ ਆਈ। ਉਹ ਆਪਣੀ ਅਪਕਮਿੰਗ ਫਿਲਮ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਦੀ ਸ਼ੂਟਿੰਗ ਵਿੱਚ ਵਿਅਸਤ ਹੈ। ਜਿਸ ਤੋਂ ਸੈੱਟ ਦੀਆਂ ਕਈ ਤਸਵੀਰਾਂ ਅਦਾਕਾਰਾ ਵੱਲੋਂ ਸ਼ੇਅਰ ਕੀਤੀਆਂ ਗਈਆਂ। ਖਾਸ ਗੱਲ ਇਹ ਹੈ ਕਿ ਇਨ੍ਹਾਂ ਤਸਵੀਰਾਂ ਵਿੱਚ ਜੈਸਮੀਨ ਸੈਂਡਲਾਸ (Jasmine Sandlas) ਵੀ ਨਜ਼ਰ ਆਈ। ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਹ ਇਸ ਫਿਲਮ ਵਿੱਚ ਨਜ਼ਰ ਆ ਸਕਦੀ ਹੈ ਜਾਂ ਇਸ ਵਿੱਚ ਉਹ ਕੋਈ ਗੀਤ ਗਾਉਂਦੇ ਹੋਏ ਦਿਖਾਈ ਦੇਵੇਗੀ। ਫਿਲਹਾਲ ਪ੍ਰਸ਼ੰਸ਼ਕ ਗੀਤ ਜਾਂ ਫਿਲਮ ਵਿੱਚ ਜੈਸਮੀਨ ਦੇ ਆਉਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।