Jazzy B New Album: ਪੰਜਾਬੀ ਗਾਇਕ ਜੈਜ਼ੀ ਬੀ ਇੱਕ ਵਾਰ ਫਿਰ ਤੋਂ ਸੁਰਖੀਆਂ 'ਚ ਹਨ। ਗਾਇਕ ਦੀ ਨਵੀਂ ਐਲਬਮ 'ਉਸਤਾਦ ਜੀ ਕਿੰਗ ਫੋਰਐਵਰ' ਰਿਲੀਜ਼ ਹੋ ਗਈ ਹੈ। ਇਸ ਐਲਬਮ ਦਾ ਇੱਕ ਵੀ ਗਾਣਾ ਅਜਿਹਾ ਨਹੀਂ ਹੈ, ਜਿਸ ਨੂੰ ਤੁਸੀਂ ਛੱਡ ਸਕਦੇ ਹੋ। ਜੈਜ਼ੀ ਬੀ ਦੀ ਇਹ ਐਲਬਮ ਸਰੋਤਿਆਂ ਨੂੰ ਖੂਬ ਪਸੰਦ ਆ ਰਹੀ ਹੈ।
ਦੱਸ ਦਈਏ ਕਿ ਐਲਬਮ 'ਚ 13 ਗਾਣੇ ਹਨ ਜੋ ਕਿ ਇੱਕੋ ਵਾਰ 'ਚ ਐਮਪੀ3 ਫਾਰਮੈਟ 'ਚ ਰਿਲੀਜ਼ ਕੀਤੇ ਗਏ ਹਨ। ਜਦਕਿ ਐਲਬਮ ਦਾ ਪਹਿਲੇ ਗੀਤ 'ਮੜ੍ਹਕ ਸ਼ਕੀਨਾਂ ਦੀ' ਦੀ ਵੀਡੀਓ ਰਿਲੀਜ਼ ਕੀਤੀ ਗਈ ਹੈ, ਜੋ ਕਿ ਫੈਨਜ਼ ਦਾ ਦਿਲ ਜਿੱਤ ਰਹੀ ਹੈ। ਇਸ ਗਾਣੇ 'ਚ ਜੈਜ਼ੀ ਬੀ ਦਾ ਵੱਖਰਾ ਅੰਦਾਜ਼ ਦੇਖਣ ਨੂੰ ਮਿਲਦਾ ਹੈ, ਉਹ ਲੇਖਾ ਪ੍ਰਜਾਪਤੀ ਨਾਮ ਦੀ ਮਾਡਲ ਨਾਲ ਰੋਮਾਂਸ ਕਰਦੇ ਨਜ਼ਰ ਆਏ ਹਨ। ਇਸ ਗਾਣੇ ਨੂੰ ਤੁਸੀਂ ਯੂਟਿਊਬ 'ਤੇ ਦੇਖ ਸਕਦੇ ਹੋ।
ਇੱਥੇ ਸੁਣੋ ਸਾਰੇ ਗਾਣੇ
ਦੱਸ ਦਈਏ ਕਿ 'ਉਸਤਾਦ ਜੀ ਕਿੰਗ ਫੋਰਐਵਰ' ਦੇ 13 ਦੇ 13 ਗੀਤ ਤੁਸੀਂ ਯੂਟਿਊਬ 'ਤੇ ਸੁਣ ਸਕਦੇ ਹੋ। ਇਹ ਸਾਰੇ ਗਾਣੇ ਪੰਜਾਬੀ ਗਾਇਕ ਜੈਜ਼ੀ ਬੀ ਦੇ ਅਧਿਕਾਰਤ ਯੂਟਿਊਬ ਅਕਾਊਂਟ 'ਤੇ ਮੌਜੂਦ ਹਨ। ਇਸ ਤੋਂ ਇਲਾਵਾ ਇਹ ਗਾਣੇ ਗਾਨਾ, ਵਿੰਕ, ਸਪੌਟੀਫਾਈ ਵਰਗੀਆਂ ਮਿਊਜ਼ਿਕ ਐਪਸ 'ਤੇ ਵੀ ਮੌਜੂਦ ਹਨ।
ਜੈਜ਼ੀ ਬੀ ਨੇ ਕੁਲਦੀਪ ਮਾਣਕ ਨੂੰ ਦਿੱਤੀ ਸ਼ਰਧਾਂਜਲੀ
ਦੱਸ ਦਈਏ ਕਿ 'ਉਸਤਾਦ ਜੀ ਕਿੰਗ ਫੋਰਐਵਰ' ਜੈਜ਼ੀ ਬੀ ਵੱਲੋਂ ਆਪਣੇ ਸੰਗੀਤਕ ਗੁਰੂ ਤੇ ਉਸਤਾਦ ਕੁਲਦੀਪ ਮਾਣਕ ਨੂੰ ਸ਼ਰਧਾਂਜਲੀ ਹੈ। ਕਿਉਂਕਿ ਜੈਜ਼ੀ ਬੀ ਨੇ ਗਾਇਕੀ ਦੇ ਗੁਰ ਤੇ ਬਰੀਕੀਆਂ ਮਾਣਕ ਤੋਂ ਹੀ ਸਿੱਖੀਆਂ ਸੀ, ਇਸ ਲਈ ਉਹ ਉਨ੍ਹਾਂ ਦਾ ਹਾਲੇ ਤੱਕ ਆਦਰਮਾਣ ਕਰਦੇ ਹਨ। ਇਸ ਦੇ ਨਾਲ ਨਾਲ ਇਹ ਵੀ ਦੱਸਣਾ ਬਣਦਾ ਹੈ ਕਿ ਐਲਬਮ ਦੇ ਕੁੱਝ ਗੀਤ ਮਾਣਕ ਦੇ ਪੁੱਤਰ ਯੁੱਧਵੀਰ ਨੇ ਵੀ ਗਾਏ ਹਨ ਅਤੇ ਨਾਲ ਹੀ ਤੁਹਾਨੂੰ ਕਈ ਗੀਤਾਂ 'ਚ ਮਾਣਕ ਦੀ ਆਵਾਜ਼ ਵੀ ਸੁਣਨ ਨੂੰ ਮਿਲੇਗੀ।