Amazing benefits of morning walk: ਅੱਜ ਦੀ ਦੌੜ-ਭੱਜ ਵਾਲੀ ਜ਼ਿੰਦਗੀ ਦੇ ਵਿੱਚ ਖੁਦ ਨੂੰ ਫਿੱਟ ਰੱਖਣਾ ਕਾਫੀ ਜ਼ਿਆਦਾ ਅਹਿਮ ਹੋ ਗਿਆ ਹੈ। ਇਸ ਲਈ ਸਿਹਤ ਮਾਹਿਰਾਂ ਵੱਲੋਂ ਵੀ ਸਿਹਤਮੰਦ ਰਹਿਣ ਲਈ ਹਰ ਰੋਜ਼ ਸੈਰ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਦੇ ਨਾਲ ਤੁਸੀਂ ਨਾ ਸਿਰਫ ਆਪਣੇ ਦਿਲ ਅਤੇ ਦਿਮਾਗ ਨੂੰ ਬਲਕਿ ਆਪਣੀ ਸਮੁੱਚੀ ਸਿਹਤ ਨੂੰ ਵੀ ਸੁਧਾਰ ਸਕਦੇ ਹੋ। ਇਸ ਦੇ ਨਾਲ ਤਣਾਅ ਵੀ ਦੂਰ ਹੁੰਦਾ ਹੈ। ਸਵੇਰ ਦੀ ਸੈਰ ਕਰਨ ਨਾਲ ਕਈ ਖਤਰਨਾਕ ਬਿਮਾਰੀਆਂ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ। ਕਈ ਖੋਜਾਂ ਵਿੱਚ ਇਸ ਦੇ ਬਹੁਤ ਫਾਇਦੇ ਦਾ ਜ਼ਿਕਰ ਕੀਤਾ ਗਿਆ ਹੈ। ਇਸ ਖੋਜ ਵਿੱਚ ਕਿਹਾ ਗਿਆ ਹੈ ਕਿ ਜੇਕਰ ਤੁਸੀਂ ਰੋਜ਼ਾਨਾ 1 ਘੰਟੇ ਲਈ ਸਵੇਰ ਦੀ ਸੈਰ ਕਰਦੇ ਹੋ ਤਾਂ ਲੰਬੀ ਉਮਰ ਤੱਕ ਬਿਮਾਰੀਆਂ ਦੂਰ ਰਹਿ ਸਕਦੀਆਂ ਹਨ। ਸਵੇਰੇ ਜਲਦੀ ਸੈਰ ਕਰਨ ਨਾਲ ਦਿਨ ਭਰ ਤੁਹਾਡੀ ਊਰਜਾ ਦਾ ਪੱਧਰ ਉੱਚਾ ਰਹਿੰਦਾ ਹੈ ਅਤੇ ਤੁਸੀਂ ਸਿਹਤਮੰਦ ਬਣਾਉਂਦੇ ਹੋ। ਆਓ ਜਾਣਦੇ ਹਾਂ ਇਸ ਦੇ ਫਾਇਦੇ...



ਸਵੇਰ ਦੀ ਸੈਰ ਬਾਰੇ ਕੀ ਕਹਿੰਦੀ ਹੈ ਖੋਜ ?
ਵੈਬਐਮਡੀ ਦੀ ਰਿਪੋਰਟ ਦੇ ਅਨੁਸਾਰ, ਰੋਜ਼ਾਨਾ ਸਵੇਰੇ 1 ਘੰਟਾ ਤੇਜ਼ ਸੈਰ ਕਰਨ ਨਾਲ ਜੀਵਨ ਦੀ ਸੰਭਾਵਨਾ 2 ਘੰਟੇ ਵੱਧ ਸਕਦੀ ਹੈ। ਜੇਕਰ ਤੁਸੀਂ ਇੱਕ ਘੰਟਾ ਚੱਲਣ ਦੇ ਯੋਗ ਨਹੀਂ ਹੋ ਤਾਂ ਤੁਹਾਨੂੰ ਘੱਟੋ-ਘੱਟ 30 ਮਿੰਟ ਜ਼ਰੂਰ ਪੈਦਲ ਚੱਲਣਾ ਚਾਹੀਦਾ ਹੈ। ਇਸ ਨਾਲ ਸਰੀਰਕ ਅਤੇ ਮਾਨਸਿਕ ਸਿਹਤ ਦੋਵਾਂ ਵਿਚ ਵਾਧਾ ਹੁੰਦਾ ਹੈ। ਇਸ ਨਾਲ ਦਿਮਾਗ਼ ਦੇ ਕੰਮ ਵਿੱਚ ਸੁਧਾਰ ਹੁੰਦਾ ਹੈ। ਹੱਡੀਆਂ ਅਤੇ ਜੋੜਾਂ ਨੂੰ ਵੀ ਕਈ ਫਾਇਦੇ ਹੁੰਦੇ ਹਨ। ਇਸ ਲਈ ਮਾਹਿਰ ਰੋਜ਼ਾਨਾ ਸਵੇਰੇ ਸੈਰ ਕਰਨ ਦੀ ਸਲਾਹ ਦਿੰਦੇ ਹਨ।


ਹੋਰ ਪੜ੍ਹੋ : ਪਾਰਟਨਰ ਪਰਫੈਕਟ ਹੈ ਜਾਂ ਨਹੀਂ, ਇਨ੍ਹਾਂ ਸੰਕੇਤਾਂ ਨੂੰ ਪਛਾਣ ਜਾਣੋ ਆਪਣੇ ਰਿਸ਼ਤੇ ਦੀ ਸੱਚਾਈ


 
ਸਵੇਰ ਦੀ ਸੈਰ ਦੇ 6 ਹੈਰਾਨੀਜਨਕ ਫਾਇਦੇ (6 Surprising Benefits of Morning Walk)



  • ਹਰ ਰੋਜ਼ ਸਵੇਰੇ ਸੈਰ ਲਈ ਬਾਹਰ ਜਾਣ ਨਾਲ ਸ਼ੂਗਰ, ਦਿਲ ਦੇ ਰੋਗ, ਸਟ੍ਰੋਕ ਅਤੇ ਕੁਝ ਕੈਂਸਰਾਂ ਦੇ ਜੋਖਮ ਨੂੰ ਘੱਟ ਕੀਤਾ ਜਾ ਸਕਦਾ ਹੈ।

  • ਜੇਕਰ ਤੁਸੀਂ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਸਵੇਰੇ ਸੈਰ ਕਰੋ।

  • ਸਵੇਰ ਦੀ ਸੈਰ ਨਾਲ ਊਰਜਾ ਦਾ ਪੱਧਰ ਵਧਦਾ ਹੈ। ਇਸ ਨਾਲ ਮਾਨਸਿਕ ਅਤੇ ਭਾਵਨਾਤਮਕ ਸਿਹਤ ਵੀ ਵਧਦੀ ਹੈ। ਇਸ ਨਾਲ ਯਾਦਦਾਸ਼ਤ ਵਧ ਸਕਦੀ ਹੈ।

  • ਰੋਜ਼ਾਨਾ ਸਵੇਰ ਦੀ ਸੈਰ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦੀ ਹੈ। ਇਕ ਅਧਿਐਨ ਮੁਤਾਬਕ ਸਵੇਰੇ 20 ਮਿੰਟ ਦੀ ਸੈਰ ਕਰਨ ਨਾਲ ਬੀਮਾਰ ਹੋਣ ਦਾ ਖਤਰਾ 43 ਫੀਸਦੀ ਤੱਕ ਘੱਟ ਜਾਂਦਾ ਹੈ।

  • ਸਵੇਰ ਦੀ ਸੈਰ ਨਾਲ ਗੋਡਿਆਂ ਅਤੇ ਮਾਸਪੇਸ਼ੀਆਂ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ।

  • ਸਵੇਰ ਦੀ ਸੈਰ ਨਾਲ ਵੀ ਤਣਾਅ ਅਤੇ ਚਿੰਤਾ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਜਿਸ ਕਰਕੇ ਮੂਡ ਚੰਗਾ ਰਹਿੰਦਾ ਹੈ।


Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।