Jazzy B Wife Hardeep Kaur: ਪੰਜਾਬੀ ਸਿੰਗਰ ਜੈਜ਼ੀ ਬੀ ਇੰਡਸਟਰੀ ਦਾ ਜਾਣਿਆ ਮਾਣਿਆ ਸਿਤਾਰਾ ਹਨ। ਉਨ੍ਹਾਂ ਨੇ ਹਾਲ ਹੀ 'ਚ ਮਿਊਜ਼ਿਕ ਇੰਡਸਟਰੀ 'ਚ ਆਪਣੇ ਕਰੀਅਰ ਦੇ 30 ਸਾਲ ਪੂਰੇ ਕੀਤੇ ਹਨ। ਇਸ ਦੇ ਨਾਲ ਨਾਲ ਜੈਜ਼ੀ ਬੀ ਨੇ ਹਾਲ ਹੀ 'ਚ ਆਪਣੀ ਐਲਬਮ 'ਬੋਰਨ ਰੈੱਡੀ' ਵੀ ਰਿਲੀਜ਼ ਕੀਤੀ ਹੈ, ਜਿਸ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਇਸ ਦੇ ਨਾਲ ਨਾਲ ਜੈਜ਼ੀ ਬੀ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਕਰਕੇ ਵੀ ਕਾਫੀ ਚਰਚਾ ਵਿੱਚ ਰਹਿੰਦੇ ਹਨ। ਬੀਤੇ ਦਿਨ ਯਾਨਿ 14 ਫਰਵਰੀ ਨੂੰ ਵੈਲੇਨਟਾਈਨ ਡੇਅ ਸੀ। ਇਸ ਮੌਕੇ ਜੈਜ਼ੀ ਬੀ ਦੀ ਪਤਨੀ ਹਰਦੀਪ ਕੌਰ ਨੇ ਉਨ੍ਹਾਂ ਨੂੰ ਰੋਮਾਂਟਿਕ ਅੰਦਾਜ਼ ਚ ਵੈਲੇਨਟਾਈਨ ਦੀ ਵਧਾਈ ਦਿੱਤੀ।
ਹਰਦੀਪ ਕੌਰ ਦੀ ਇਸ ਪੋਸਟ ਨੂੰ ਜੈਜ਼ੀ ਬੀ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਤੇ ਰੀਪੋਸਟ ਕੀਤਾ ਹੈ। ਤਸਵੀਰ 'ਚ ਜੈਜ਼ੀ ਬੀ ਤੇ ਉਨ੍ਹਾਂ ਦੀ ਪਤਨੀ ਬੇਹੱਦ ਖੂਬਸੂਰਤ ਲੱਗ ਰਹੇ ਹਨ। ਦੇਖੋ ਇਹ ਤਸਵੀਰ:
ਲਾਈਮਲਾਈਟ ਤੋਂ ਦੂਰ ਰਹਿਣਾ ਪਸੰਦ ਕਰਦੀ ਹੈ ਜੈਜ਼ੀ ਬੀ ਦੀ ਪਤਨੀ
ਦੱਸ ਦਈਏ ਕਿ ਜੈਜ਼ੀ ਬੀ ਆਪਣੀ ਪਰਸਨਲ ਲਾਈਫ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਨਾ ਪਸੰਦ ਨਹੀਂ ਕਰਦੇ। ਇਹ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ ਕਿ ਜੈਜ਼ੀ ਬੀ ਨੇ ਕਦੇ ਆਪਣੇ ਪਰਿਵਾਰ ਨਾਲ ਤਸਵੀਰ ਸਾਂਝੀ ਕੀਤੀ ਹੋਵੇ। ਇਸੇ ਤਰ੍ਹਾਂ ਗਾਇਕ ਦੀ ਪਤਨੀ ਵੀ ਲਾਈਮਲਾਈਟ ਤੋਂ ਦੂਰ ਰਹਿਣਾ ਪਸੰਦ ਕਰਦੀ ਹੈ। ਉਨ੍ਹਾਂ ਨੇ ਆਪਣਾ ਇੰਸਟਾਗ੍ਰਾਮ ਅਕਾਊਂਟ ਵੀ ਪ੍ਰਾਇਵੇਟ ਰੱਖਿਆ ਹੋਇਆ ਹੈ।
ਕਾਬਿਲੇਗ਼ੌਰ ਹੈ ਕਿ ਪੰਜਾਬੀ ਗਾਇਕ ਜੈਜ਼ੀ ਬੀ ਤੇ ਹਰਦੀਪ ਕੌਰ ਸਾਲ 2001 ‘ਚ ਵਿਆਹ ਦੇ ਪਵਿੱਤਰ ਬੰਧਨ ‘ਚ ਬੱਝ ਗਏ ਸਨ । ਦੋਵੇਂ ਜਣੇ ਇੱਕ ਪੁੱਤਰ ਤੇ ਧੀ ਦੇ ਮਾਪੇ ਹਨ। ਦੋਵਾਂ ਦੇ ਵਿਆਹ ਨੂੰ ਜਲਦ ਹੀ 23 ਸਾਲ ਪੂਰੇ ਹੋਣ ਵਾਲੇ ਹਨ।
ਜੇ ਗੱਲ ਕਰੀਏ ਜੈਜ਼ੀ ਬੀ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿਲ ਲੁੱਟਿਆ, ਨਾਗ, ਮਿੱਤਰਾਂ ਦੇ ਬੂਟ, ਤੇਰਾ ਰੂਪ, ਵਨ ਮਿਲੀਅਨ, ਸੂਰਮਾ, ਜੱਟ ਦਾ ਫਲੈਗ ਵਰਗੇ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਨੇ । ਇਸ ਤੋਂ ਇਲਾਵਾ ਬਾਲੀਵੁੱਡ ‘ਚ ਵੀ ਉਨ੍ਹਾਂ ਦੇ ਗੀਤਾਂ ਦਾ ਬੋਲ ਬਾਲਾ ਹੈ। ਹਾਲ ਹੀ ;ਚ ਜੈਜ਼ੀ ਬੀ ਨੇ ਇੰਡਸਟਰੀ ;ਚ 30 ਸਾਲ ਪੂਰੇ ਕੀਤੇ ਹਨ। ਇਸ ਦੇ ਨਾਲ ਨਾਲ ਗਾਇਕ ਆਪਣੀ ਨਵੀਂ ਐਲਬਮ 'ਬੋਰਨ ਰੈੱਡੀ' ਕਰਕੇ ਵੀ ਚਰਚਾ ਵਿੱਚ ਹੈ।