Punjabi Singer Kaka New Album: ਪੰਜਾਬੀ ਗਾਇਕ ਕਾਕਾ ਆਪਣੀ ਪ੍ਰੋਫੈਸ਼ਨਲ ਤੇ ਨਿੱਜੀ ਜ਼ਿੰਦਗੀ ਕਰਕੇ ਸੁਰਖੀਆਂ ‘ਚ ਬਣਿਆ ਰਹਿੰਦਾ ਹੈ। ਹਾਲ ਹੀ ਉਸ ਨੇ ਆਪਣੇ ਰਿਸ਼ਤੇ ਦਾ ਐਲਾਨ ਕੀਤਾ ਸੀ, ਉਸ ਤੋਂ ਬਾਅਦ ਉਹ ਲਾਈਮਲਾਈਟ ‘ਚ ਆ ਗਿਆ ਸੀ। ਇਸ ਦੇ ਨਾਲ ਹੀ ਹਿਸਾਰ ‘ਚ ਗਾਇਕ ਦੇ ਲਾਈਵ ਸ਼ੋਅ ਦੌਰਾਨ ਕਾਫ਼ੀ ਹੰਗਾਮਾ ਹੋਇਆ ਸੀ। ਉਸ ਤੋਂ ਬਾਅਦ ਗਾਇਕ ਹੁਣ ਮੁੜ ਤੋਂ ਸੁਰਖੀਆਂ ‘ਚ ਆ ਗਿਆ ਹੈ।
ਦਰਅਸਲ, ਗਾਇਕ ਕਾਕਾ ਨੇ ਆਪਣੀ ਨਵੀਂ ਐਲਬਮ ਦਾ ਐਲਾਨ ਕੀਤਾ ਹੈ। ਇਸ ਦੀ ਜਾਣਕਾਰੀ ਉਸ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਸ਼ੇਅਰ ਕਰ ਦਿੱਤੀ। ਕਾਕਾ ਨੇ ਵੀਡੀਓ ਸ਼ੇਅਰ ਕਰਦਿਆਂ ਕੈਪਸ਼ਨ ‘ਚ ਲਿਖਿਆ, “ਅੱਜ ਦੀ ਤਾਜ਼ਾ ਖਬਰ, ਕਾਕੇ ਦੀ ਆਡੀਐਂਸ ਨੇ ਕਰੀ ਐਲਬਮ ਰਿਲੀਜ਼ ਕਰਨ ਦੀ ਜ਼ਿੱਦ, ਜਨਤਾ ਦੇ ਕਮੈਂਟ ਤੇ ਮੈਸੇਜਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਕਾਕਾ ਨੂੰ ਐਲਬਮ ਕਰਨੀ ਪਈ ਤਿਆਰ। ਹੋ ਜਾਓ ਤਿਆਰ। ਪਰ ਕਰਨੀ ਮੈਂ ਮਰਜੀ ਆ।”
ਦਸ ਦਈਏ ਕਿ ਕਾਕਾ ਦੀ ‘ਐਨਦਰ ਸਾਈਡ’ ਐਲਬਮ ਜਲਦ ਹੀ ਰਿਲੀਜ਼ ਕਰ ਸਕਦੇ ਹਨ। ਫ਼ਿਲਹਾਲ ਗਾਇਕ ਨੇ ਸਿਰਫ਼ ਐਲਬਮ ਦਾ ਅਧਿਕਾਰਤ ਐਲਾਨ ਕੀਤਾ ਹੈ। ਐਲਬਮ ਦੀ ਕੋਈ ਰਿਲੀਜ਼ ਡੇਟ ਸਾਹਮਣੇ ਨਹੀਂ ਆਈ ਹੈ। ਦਸ ਦਈਏ ਕਿ ਕਾਕਾ ਆਪਣੀ ਸਾਫ ਸੁਥਰੀ ਗਾਇਕੀ ਕਰਕੇ ਜਾਣਿਆ ਜਾਂਦਾ ਹੈ। ਇਸ ਦੇ ਨਾਲ ਨਾਲ ਗਾਇਕ ਦਾ ਵਿਵਾਦਾਂ ਨਾਲ ਵੀ ਨਾਤਾ ਰਿਹਾ ਹੈ। ਉਸ ਦੇ ਲਾਈਵ ਸ਼ੋਅਜ਼ ‘ਚ ਉਸ ਦੇ ਫ਼ੈਨਜ਼ ਅਕਸਰ ਦਾਰੂ ਪੀ ਕੇ ਹੰਗਾਮਾ ਕਰਦੇ ਰਹਿੰਦੇ ਹਨ ਅਤੇ ਉਹ ਖੁਦ ਵੀ ਸ਼ਰਾਬ ਸਿਗਰੇਟ ਦਾ ਸੇਵਨ ਕਰਦਿਆਂ ਆਪਣੀਆਂ ਤਸਵੀਰਾਂ ਸ਼ੇਅਰ ਕਰਨ ਤੋਂ ਗੁਰੇਜ਼ ਨਹੀਂ ਕਰਦਾ।