Kaka Announces Release Date Of His Debut Movie White Punjab: ਪੰਜਾਬੀ ਸਿੰਗਰ ਕਾਕਾ ਇੰਨੀਂ ਦਿਨੀ ਖੂਬ ਸੁਰਖੀਆਂ 'ਚ ਛਾਇਆ ਹੋਇਆ ਹੈ। ਉਸ ਦੇ ਲਗਾਤਾਰ ਤਿੰਨ ਗਾਣੇ ਟਰੈਂਡਿੰਗ 'ਚ ਰਹੇ ਸੀ। ਇਸ ਸਮੇਂ ਉਸ ਦਾ ਗਾਣਾ 'ਸ਼ੇਪ' ਇੰਸਟਾਗ੍ਰਾਮ 'ਤੇ ਟਰੈਂਡ ਕਰ ਰਿਹਾ ਹੈ। ਇਸ ਗਾਣੇ 'ਤੇ ਹੁਣ ਤੱਕ 1.8 ਮਿਲੀਅਨ ਰੀਲਾਂ ਬਣ ਚੁੱਕੀਆਂ ਹਨ ਅਤੇ ਹਾਲੇ ਵੀ ਇਹ ਗਾਣਾ ਟਰੈਂਡਿੰਗ ਵਿੱਚ ਚੱਲ ਰਿਹਾ ਹੈ।


ਇਹ ਵੀ ਪੜ੍ਹੋ: ਪਰਿਣੀਤੀ ਚੋਪੜਾ-ਰਾਘਵ ਚੱਢਾ ਦੀ ਮੰਗਣੀ 'ਚ ਪ੍ਰਿਯੰਕਾ ਚੋਪੜਾ ਵੀ ਹੋਵੇਗੀ ਸ਼ਾਮਲ, ਇਸ ਦਿਨ ਪਹੁੰਚੇਗੀ ਦਿੱਲੀ


ਇਸ ਦੇ ਨਾਲ ਨਾਲ ਹਾਲ ਹੀ 'ਚ ਕਾਕਾ ਨੇ ਪੰਜਾਬੀ ਫਿਲਮਾਂ 'ਚ ਡੈਬਿਊ ਕਰਨ ਦਾ ਐਲਾਨ ਕੀਤਾ ਸੀ। ਹੁਣ ਇਸ ਫਿਲਮ ਨੂੰ ਲੈਕੇ ਨਵੀਂ ਅਪਡੇਟ ਤੁਹਾਨੂੰ ਦੇਣ ਜਾ ਰਹੇ ਹਾਂ। ਕਾਕੇ ਨੇ ਇਸ ਫਿਲਮ ਦੀ ਸ਼ੂਟਿੰਗ ਨੂੰ ਪੂਰਾ ਕਰ ਲਿਆ ਹੈ। ਇਸ ਦੇ ਨਾਲ ਹੀ ਗਾਇਕ ਨੇ ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਵੀ ਕਰ ਦਿੱਤਾ ਹੈ। ਦੱਸ ਦਈੲ ਕਿ ਕਾਕੇ ਦੀ ਪਹਿਲੀ ਫਿਲਮ 'ਵ੍ਹਾਈਟ ਪੰਜਾਬ' 29 ਸਤੰਬਰ ਨੂੰ ਸਿਨੇਮਾਘਰਾਂ 'ਚ ਦਸਤਕ ਦੇਣ ਜਾ ਰਹੀ ਹੈ। 


ਕਾਕੇ ਨੇ ਇਸ ਬਾਰੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਜਾਣਕਾਰੀ ਦਿੱਤੀ ਹੈ। ਉਸ ਨੇ ਇੰਸਟਾਗ੍ਰਾਮ ਦੀ ਸਟੋਰੀ 'ਤੇ ਇੱਕ ਪੋਸਟ ਪਾਈ ਹੈ। ਜਿਸ ਵਿੱਚ ਉਸ ਨੇ ਲਿਿਖਿਆ ਹੈ ਕਿ 'ਗੱਬਰ ਸੰਗਰੂਰ ਬਾਈ ਦੀ ਲਿਖੀ ਕਹਾਣੀ ਬਹੁਤ ਵਧੀਆ ਹੈ। ਵਧੀਆ ਤਜਰਬਾ ਰਿਹਾ ਮੂਵੀ ਸ਼ੂਟ ਦਾ। ਸਾਰੇ ਹੀ ਆਰਟਿਸਟ ਬਹੁਤ ਵਧੀਆ ਹਨ। ਇਸ ਦੇ ਨਾਲ ਇਹ ਵੀ ਨੋਟ ਕੀਤਾ ਜਾਵੇ ਕਿ ਇਹ ਫਿਲਮ ਨਸ਼ਿਆਂ 'ਤੇ ਆਧਾਰਤ ਨਹੀਂ ਹੈ। ਫਿਲਮ 29 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ।' ਦੇਖੋ ਕਾਕੇ ਦੀ ਪੋਸਟ:




ਕਾਬਿਲੇਗ਼ੌਰ ਹੈ ਕਿ ਕਾਕੇ ਨੇ ਆਪਣੇ ਗਾਇਕੀ ਦੇ ਕਰੀਅਰ ਦੀ ਸ਼ੁਰੂਆਤ 2017 'ਚ ਕੀਤੀ ਸੀ। ਬਹੁਤ ਹੀ ਥੋੜੇ ਸਮੇਂ ਦੇ ਵਿੱਚ ਉਹ ਗਾਇਕੀ ਦੀ ਦੁਨੀਆ ਦਾ ਚਮਕਦਾਰ ਸਿਤਾਰਾ ਬਣ ਕੇ ਉੱਭਰਿਆ ਹੈ। ਇਸ ਦੇ ਨਾਲ ਨਾਲ ਕਾਕਾ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਕਰਕੇ ਵੀ ਸੁਰਖੀਆਂ 'ਚ ਬਣਿਆ ਰਹਿੰਦਾ ਹੈ। ਉਸ ਦੀ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਫੈਨ ਫਾਲੋੋਇੰਗ ਹੈ। ਉਸ ਦੇ ਇਕੱਲੇ ਇੰਸਟਾਗ੍ਰਾਮ 'ਤੇ ਹੀ 2 ਮਿਲੀਅਨ ਯਾਨਿ 20 ਲੱਖ ਫਾਲੋਅਰਜ਼ ਹਨ।


ਇਹ ਵੀ ਪੜ੍ਹੋ: 'ਦ ਕੇਰਲਾ ਸਟੋਰੀ' ਦਾ ਬਾਕਸ ਆਫਿਸ 'ਤੇ ਧਮਾਕੇਦਾਰ ਕਲੈਕਸ਼ਨ ਜਾਰੀ, 100 ਕਰੋੜ ਦੇ ਕਰੀਬ ਪਹੁੰਚੀ ਕਮਾਈ