Punjabi Singer Kaka Asks His Fans Special Question: ਪੰਜਾਬੀ ਗਾਇਕ ਕਾਕਾ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਸ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਦਿੱਤੇ ਹਨ। ਇਸ ਦੇ ਨਾਲ ਨਾਲ ਕਾਕਾ ਆਪਣੇ ਗੀਤਾਂ ਨਾਲੋਂ ਜ਼ਿਆਦਾ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਕਰਕੇ ਚਰਚਾ 'ਚ ਰਹਿੰਦਾ ਹੈ।
ਹਾਲ ਹੀ 'ਚ ਕਾਕਾ ਨੇ ਇੱਕ ਪੋਸਟ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਉਸ ਨੇ ਫੈਨਜ਼ ਨੂੰ ਇੱਕ ਸਵਾਲ ਪੁੱਛਿਆ ਹੈ। ਹਾਲਾਂਕਿ ਇਹ ਸਵਾਲ ਥੋੜਾ ਅਜੀਬ ਲੱਗਦਾ ਹੈ, ਪਰ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕਾਕੇ ਨੇ ਫੈਨਜ਼ ਨੂੰ ਕੀ ਸਵਾਲ ਪੁੱਛਿਆ। ਕਾਕੇ ਨੇ ਕਿਹਾ, 'ਮੈਂ ਹਾਲ ਹੀ ਵਿੱਚ ਇੱਕ ਰੇਡੀਓ ਨਾਲ ਇੰਟਰਵਿਊ ਕੀਤੀ ਸੀ। ਉੱਥੇ ਮੇਰੇ ਤੋਂ ਪੁੱਛਿਆ ਗਿਆ ਕਿ ਲੋਕ ਮੇਰੇ ਗੀਤਾਂ ਨੂੰ ਕਿਉਂ ਪਸੰਦ ਕਰਦੇ ਹਨ?' ਇਸ ਤੋਂ ਬਾਅਦ ਕਾਕੇ ਨੇ ਆਪਣੇ ਫੈਨਜ਼ ਨੂੰ ਪੁੱਛਿਆ ਕਿ ਤੁਸੀਂ ਦੱਸੋ ਕਿ ਤੁਸੀਂ ਮੇਰੇ ਗੀਤਾਂ ਨੂੰ ਕਿਉਂ ਪਸੰਦ ਕਰਦੇ ਹੋ? ਦੇਖੋ ਇਹ ਵੀਡੀਓ:
ਕਾਬਿਲੇਗ਼ੌਰ ਹੈ ਕਿ ਕਾਕਾ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ ਵਿੱਚੋਂ ਇੱਕ ਹੈ। ਉਸ ਨੂੰ ਇੰਡਸਟਰੀ 'ਚ ਸੈਲਫ ਮੇਡ ਕਹਿਣਾ ਗਲਤ ਨਹੀਂ ਹੋਵੇਗਾ। ਕਿਉਂਕਿ ਉਸ ਨੇ ਇਹ ਮੁਕਾਮ ਆਪਣੀ ਕਾਬਲੀਅਤ ਤੇ ਮੇਹਨਤ ਦੇ ਦਮ 'ਤੇ ਹਾਸਲ ਕੀਤਾ ਹੈ। ਵਰਕਫਰੰਟ ਦੀ ਗੱਲ ਕਰੀਏ ਤਾਂ ਕਾਕੇ ਦਾ ਗਾਣਾ 'ਗੀਤ ਲੱਗਦੈ' ਹਾਲ ਹੀ 'ਚ ਰਿਲੀਜ਼ ਹੋਇਆ ਸੀ। ਇਸ ਗੀਤ 'ਚ ਕਾਕਾ ਪੰਜਾਬੀ ਮਾਡਲ ਤੇ ਟੀਵੀ ਅਦਾਕਾਰਾ ਕਨਿਕਾ ਮਾਨ ਨਾਲ ਰੋਮਾਂਸ ਕਰਦਾ ਨਜ਼ਰ ਆਇਆ ਸੀ। ਕਾਕੇ ਦਾ ਗਾਇਕੀ ਦਾ ਕਰੀਅਰ 2017 'ਚ ਸ਼ੁਰੂ ਹੋਇਆ ਸੀ। ਬਹੁਤ ਥੋੜੇ ਸਮੇਂ ਦੇ ਵਿੱਚ ਹੀ ੳੇੁਸ ਨੇ ਆਪਣੇ ਲਈ ਕਾਫੀ ਵੱਡਾ ਨਾਮ ਕਮਾ ਲਿਆ ਹੈ।