Kaka Falls Sick In Russia: ਪੰਜਾਬੀ ਗਾਇਕ ਕਾਕਾ ਅਕਸਰ ਹੀ ਸੁਰਖੀਆਂ ‘ਚ ਰਹਿੰਦਾ ਹੈ। ਉਸ ਨੇ ਥੋੜੇ ਹੀ ਸਾਲਾਂ ਵਿੱਚ ਬਹੁਤ ਵੱਡਾ ਨਾਮ ਕਮਾ ਲਿਆ ਹੈ। ਪੂਰੀ ਦੁਨੀਆ ‘ਚ ਕਾਕਾ ਦੇ ਲੱਖਾਂ ਚਾਹੁਣ ਵਾਲੇ ਹਨ। ਇੰਨੀਂ ਦਿਨੀਂ ਕਾਕਾ ਰਸ਼ੀਆ ਯਾਨਿ ਰੂਸ ਵਿੱਚ ਹੈ। ਇੱਥੋਂ ਖਬਰ ਚੰਗੀ ਨਹੀਂ ਆ ਰਹੀ ਹੈ। ਜੀ ਹਾਂ, ਗਾਇਕ ਕਾਕਾ ਨੂੰ ਲੈਕੇ ਜੋ ਤਾਜ਼ਾ ਅਪਡੇਟ ਸਾਹਮਣੇ ਆ ਰਹੀ ਹੈ, ਉਹ ਕਾਕਾ ਦੇ ਪ੍ਰਸ਼ੰਸਕਾਂ ਨੂੰ ਪਰੇਸ਼ਾਨ ਕਰ ਸਕਦੀ ਹੈ। 









ਦਰਅਸਲ, ਰੂਸ ਵਿੱਚ ਕਾਕਾ ਦੀ ਸਿਹਤ ਵਿਗੜ ਗਈ ਹੈ। ਉਸ ਨੇ ਗਲਾ ਖਰਾਬ ਹੋਣ ਦੀ ਸ਼ਿਕਾਇਤ ਕੀਤੀ ਹੈ। ਇਸ ਬਾਰੇ ਗਾਇਕ ਨੇ ਖੁਦ ਪੋਸਟ ਪਾ ਕੇ ਜਾਣਕਾਰੀ ਸਾਂਝੀ ਕੀਤੀ ਹੈ। ਗਾਇਕ ਕਾਕਾ ਨੇ ਸੋਸ਼ਲ ਮੀਡੀਆ ‘ਤੇ ਇੱਕ ਫੋਟੋ ਪੋਸਟ ਕੀਤੀ, ਜਿਸ ਵਿੱਚ ਉਸ ਨੇ ਲਿਖਿਆ, ਕਿ ਨਲਕੇ ਦਾ ਪਾਣੀ ਪੀਕੇ ਉਸ ਦਾ ਗਲਾ ਖਰਾਬ ਹੋ ਗਿਆ। ਵੈਸੇ ਦੇਖਿਆ ਜਾਵੇ ਤਾਂ ਰਸ਼ੀਆ ਵਿੱਚ ਆਮ ਦੇਸ਼ਾਂ ਦੇ ਮੁਕਾਬਲੇ ਜ਼ਬਰਦਸਤ ਠੰਢ ਪੈਂਦੀ ਹੈ। ਹੋ ਸਕਦਾ ਹੈ ਕਿ ਗਾਇਕ ਵੀ ਠੰਢ ਦੀ ਲਪੇਟ ‘ਚ ਆ ਗਿਆ ਹੋਵੇ। 




ਕਾਬਿਲੇਗ਼ੌਰ ਹੈ ਕਿ ਗਾਇਕ ਕਾਕਾ ਹਾਲ ਹੀ ਕੈਨੇਡਾ ‘ਚ ਲਾਈਵ ਸ਼ੋਅ ਕਰਕੇ ਆਇਆ ਸੀ। ਹੁਣ ਉਹ ਰੂਸ ਵਿੱਚ ਹੈ। ਰੂਸ ਵਿੱਚ ਕਾਕਾ ਕਿਸੇ ਪ੍ਰੋਜੈਕਟ ਨੂੰ ਲੈਕੇ ਗਿਆ ਹੈ ਜਾਂ ਫਿਰ ਹੋਰ ਕੋਈ ਕਾਰਨ ਹੈ, ਇਹ ਤਾਂ ਆਉਣ ਵਾਲੇ ਸਮੇਂ ‘ਚ ਹੀ ਸਾਹਮਣੇ ਆਵੇਗਾ।


ਇਹ ਵੀ ਪੜ੍ਹੋ: ਸੋਨਮ ਬਾਜਵਾ ਦੇ ਸ਼ੋਅ ‘ਦਿਲ ਦੀਆਂ ਗੱਲਾਂ’ ਨੇ ਜਿੱਤਿਆ ਦਿਲ, ਬਣਿਆ ਪੰਜਾਬ ਦਾ ਨੰਬਰ ਇੱਕ ਟਾਕ ਸ਼ੋਅ