Punjabi Singer Kaka Duplicate Video: ਪੰਜਾਬੀ ਸਿੰਗਰ ਕਾਕਾ ਅਕਸਰ ਹੀ ਸੁਰਖੀਆਂ 'ਚ ਬਣਿਆ ਰਹਿੰਦਾ ਹੈ। ਉਹ ਆਪਣੇ ਗੀਤਾਂ ਨਾਲੋਂ ਜ਼ਿਆਦਾ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਕਰਕੇ ਚਰਚਾ 'ਚ ਰਹਿੰਦਾ ਹੈ। ਇਸ ਦੇ ਨਾਲ ਨਾਲ ਕਾਕੇ ਦੀ ਜ਼ਬਰਦਸਤ ਫੈਨ ਫਾਲੋਇੰਗ ਹੈ। ਉਸ ਨੂੰ ਸੋਸ਼ਲ ਮੀਡੀਆ 'ਤੇ ਮਿਲੀਅਨ ਦੀ ਗਿਣਤੀ 'ਚ ਲੋਕ ਫਾਲੋ ਕਰਦੇ ਹਨ। 


ਇਹ ਵੀ ਪੜ੍ਹੋ: ਗਣਤੰਤਰ ਦਿਵਸ 'ਤੇ ਰੀਨਾ ਰਾਏ ਨੂੰ ਆਈ ਦੀਪ ਸਿੱਧੂ ਦੀ ਯਾਦ, ਪੁਰਾਣੀ ਤਸਵੀਰ ਸ਼ੇਅਰ ਕਰ ਬੋਲੀ- 'ਉਹ ਵੀ ਕਿਆ ਦਿਨ ਸੀ...'


ਹੁਣ ਪੰਜਾਬੀ ਸਿੰਗਰ ਕਾਕੇ ਦੇ ਇੱਕ ਹਮਸ਼ਕਲ ਫੈਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ। ਇਸ ਵੀਡੀਓ 'ਚ ਉਸ ਦੀ ਸ਼ਕਲ ਤਾਂ ਕਾਕੇ ਨਾਲ ਮੇਲ ਖਾਂਦੀ ਹੀ ਹੈ, ਪਰ ਉਸ ਦੀ ਆਵਾਜ਼ ਵੀ ਗਾਇਕ ਨਾਲ ਕਾਫੀ ਮਿਲਦੀ ਹੈ। ਇਹ ਵੀਡੀਓ 5 ਦਿਨ ਪਹਿਲਾਂ ਸੋਸ਼ਲ ਮੀਡੀਆ 'ਤੇ ਅਪਲੋਡ ਹੋਇਆ ਸੀ, ਜਿਸ ਨੂੰ 5.9 ਮਿਲੀਅਨ ਯਾਨਿ 59 ਲੱਖ ਲੋਕ ਦੇਖ ਚੁੱਕੇ ਹਨ ਅਤੇ ਇਸ ਵੀਡੀਓ ਨੂੰ ਇੰਸਟਾਗ੍ਰਾਮ 'ਤੇ 3 ਲੱਖ ਤੋਂ ਜ਼ਿਆਦਾ ਲਾਈਕਸ ਮਿਲ ਚੁਕੇ ਹਨ। ਤੁਸੀਂ ਵੀ ਦੇਖੋ ਇਹ ਵੀਡੀਓ;









ਦੱਸ ਦਈਏ ਕਿ ਸੋਸ਼ਲ ਮੀਡੀਆ ;'ਤੇ ਗਾਇਕ ਦਾ ਇਹ ਹਮਸ਼ਕਲ ਲਿਟਲ ਕਾਕਾ ਜੀ ਦੇ ਨਾਮ ਨਾਲ ਅਕਾਊਂਟ ਚਲਾਉਂਦਾ ਹੈ। ਉਹ ਖੁਦ ਨੂੰ ਕਾਕੇ ਦਾ ਵੱਡਾ ਫੈਨ ਕਹਿੰਦਾ ਹੈ। ਉਸ ਦੀਆਂ ਕਈ ਵੀਡੀਓਜ਼ ਪਹਿਲਾਂ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਚੁੱਕੀਆਂ ਹਨ। ਦੇਖੋ:






ਕਾਬਿਲੇਗ਼ੌਰ ਹੈ ਕਿ ਕਾਕੇ ਦਾ ਮਿਊਜ਼ਿਕਲ ਕਰੀਅਰ 2018 'ਚ ਸ਼ੁਰੂ ਹੋਇਆ ਸੀ। ਉਸ ਨੇ ਆਪਣੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਦਿੱਤੇ ਹਨ। ਹਾਲ ਹੀ 'ਚ ਕਾਕੇ ਦੀ ਈਪੀ 'ਬਿੱਲੋ ਕਹਿੰਦੀ' ਜਿਰਲੀਜ਼ ਹੋਈ ਹੈ, ਇਸ ਈਪੀ ਵਿੱਚ ਚਾਰ ਗਾਣੇ ਹਨ, ਜੋ ਕਿ ਲੋਕਾਂ ਵੱਲੋਂ ਖੂਬ ਪਸੰਦ ਕੀਤੇ ਜਾ ਰਹੇ ਹਨ।  


ਇਹ ਵੀ ਪੜ੍ਹੋ: ਐਮੀ ਵਿਰਕ ਤੋਂ ਨਿਮਰਤ ਖਹਿਰਾ ਤੱਕ, ਪੰਜਾਬੀ ਕਲਾਕਾਰਾਂ ਨੇ ਨਿਰਮਲ ਰਿਸ਼ੀ ਨੂੰ ਪਦਮ ਸ਼੍ਰੀ ਮਿਲਣ 'ਤੇ ਦਿੱਤੀ ਵਧਾਈ, ਦੇਖੋ ਪੋਸਟਾਂ