Kamal Heer New Song: ਪੰਜਾਬੀ ਗਾਇਕ ਕਮਲ ਹੀਰ ਪੰਜਾਬੀ ਇੰਡਸਟਰੀ ਦੇ ਉਨ੍ਹਾਂ ਗਾਇਕਾਂ ‘ਚੋਂ ਇੱਕ ਹੈ, ਜਿਨ੍ਹਾਂ ਨੂੰ ਸਾਫ ਸੁਥਰੀ ਤੇ ਅਰਥ ਭਰਪੂਰ ਗਾਇਕੀ ਲਈ ਜਾਣਿਆ ਜਾਂਦਾ ਹੈ। ਕਮਲ ਹੀਰ ਆਪਣੇ ਗੀਤਾਂ ਵਿੱਚ ਪੰਜਾਬੀ ਸੱਭਿਆਚਾਰ ਦੀ ਝਲਕ ਪੇਸ਼ ਕਰਦਾ ਹੈ। ਪਰ ਇਸ ਦੇ ਨਾਲ ਨਾਲ ਉਹ ਲਾਈਮਲਾਈਟ ਤੇ ਸੋਸ਼ਲ ਮੀਡੀਆ ਤੋਂ ਦੂਰੀ ਬਣਾ ਕੇ ਰੱਖਣਾ ਹੀ ਪਸੰਦ ਕਰਦੇ ਹਨ। ਪਰ ਹੁਣ ਕਮਲ ਹੀਰ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਪਾਈ, ਜੋ ਚਰਚਾ ਦਾ ਵਿਸ਼ਾ ਬਣ ਰਹੀ ਹੈ।
ਦਰਅਸਲ, ਕਮਲ ਹੀਰ ਨੇ ਆਪਣੇ ਨਵੇਂ ਗਾਣੇ ਦਾ ਐਲਾਨ ਕਰ ਦਿੱਤਾ ਹੈ। ਇਹ ਗਾਣਾ ਹੈ ‘ਖੜੇ ਹਾਂ ਤਿਆਰ’। ਜੋ ਕਿ 17 ਦਸੰਬਰ ਯਾਨਿ ਭਲਕੇ ਰਿਲੀਜ਼ ਹੋਣ ਜਾ ਰਿਹਾ ਹੈ। ਕਮਲ ਹੀਰ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰ ਇਸ ਦੀ ਜਾਣਕਾਰੀ ਦਿੱਤੀ ਹੈ।
ਕਾਬਿਲੇਗ਼ੌਰ ਹੈ ਕਿ ਕਮਲ ਹੀਰ ਪੰਜਾਬੀ ਇੰਡਸਟਰੀ ‘ਚ ਕਰੀਬ ਇੱਕ ਦਹਾਕੇ ਤੱਕ ਕਾਫੀ ਐਕਟਿਵ ਰਹੇ ਸੀ। ਉਨ੍ਹਾਂ ਨੇ ਆਪਣੀ ਗਾਇਕੀ ਦੇ ਕਰੀਅਰ ਚ ਇੰਡਸਟਰੀ ਨੂੰ ਜ਼ਬਰਦਸਤ ਹਿੱਟ ਦਿੱਤੇ। ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਬੀ ਹੈ। ਕਮਲ ਹੀਰ ਤੇ ਉਨ੍ਹਾਂ ਦੇ ਵੱਡੇ ਭਰਾ ਮਨਮੋਹਨ ਵਾਰਿਸ ਦੋਵਾਂ ਨੂੰ ਹੀ ਲੋਕ ਗਾਇਕੀ ਲਈ ਜਾਣਿਆ ਜਾਂਦਾ ਹੈ। ਇਨ੍ਹਾਂ ਦੋਵਾਂ ਨੇ ਆਪਣੇ ਕਰੀਅਰ ਦੌਰਾਨ ਸਾਫ ਸੁਥਰੀ ਤੇ ਅਰਥ ਭਰਪੂਰ ਗਾਇਕੀ ਕੀਤੀ ਹੈ। ਇੰਨੀਂ ਦਿਨੀ ਹੀਰ ਜ਼ਿਆਦਾ ਐਕਟਿਵ ਨਹੀਂ ਹਨ। ਉਨ੍ਹਾਂ ਦਾ ਲੰਬੇ ਸਮੇਂ ਬਾਅਦ ਕੋਈ ਗਾਣਾ ਰਿਲੀਜ਼ ਹੋ ਰਿਹਾ ਹੈ, ਜਿਸ ਨੂੰ ਲੈਕੇ ਗਾਇਕ ਦੇ ਫੈਨਜ਼ ‘ਚ ਕਾਫੀ ਕਰੇਜ਼ ਨਜ਼ਰ ਆ ਰਿਹਾ ਹੈ।
ਇਹ ਵੀ ਪੜ੍ਹੋ: ਇੰਦਰਜੀਤ ਨਿੱਕੂ ਵੱਲੋਂ ਨਵੀਂ ਐਲਬਮ ‘3 ਏਐਮ ਇਨ ਮੋਹਾਲੀ’ ਦਾ ਐਲਾਨ, ਇਸ ਦਿਨ ਹੋ ਰਹੀ ਰਿਲੀਜ਼