Karan Aujla Admirin You Song In Billboard: ਪੰਜਾਬੀ ਸਿੰਗਰ ਕਰਨ ਔਜਲਾ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਸ ਨੂੰ ਗੀਤਾਂ ਦੀ ਮਸ਼ੀਨ ਕਿਹਾ ਜਾਂਦਾ ਹੈ। ਉਸ ਨੇ ਆਪਣੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਦਿੱਤੇ ਹਨ। ਇੰਨੀਂ ਦਿਨੀਂ ਕਰਨ ਆਪਣੇ ਨਵੇਂ ਗਾਣੇ 'ਐਡਮਾਇਰਿੰਗ ਯੂ' ਕਰਕੇ ਚਰਚਾ ਵਿੱਚ ਹੈ।


ਇਹ ਵੀ ਪੜ੍ਹੋ: ਟੀਵੀ ਅਦਾਕਾਰਾ ਹਿਨਾ ਖਾਨ 'ਤੇ ਚੜ੍ਹਿਆ ਪੰਜਾਬੀ ਗੀਤਾਂ ਦਾ ਖੁਮਾਰ, ਰਣਜੀਤ ਬਾਵਾ ਦੇ ਗਾਣੇ 'ਤੇ ਬਣਾਈ ਰੀਲ, ਕਹੀ ਇਹ ਗੱਲ


ਇਸ ਗਾਣੇ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਵਿਦੇਸ਼ਾਂ ਵਿਚ ਵੀ ਇਹ ਗਾਣਾ ਟਰੈਂਡ ਕਰ ਰਿਹਾ ਹੈ। ਇਸ ਗਾਣੇ 'ਚ ਔਜਲਾ ਨੇ ਵਿਦੇਸ਼ੀ ਰੈਪਰ ਪਰੈਸਟਨ ਪਾਬਲੋ ਨਾਲ ਕੋਲੈਬ ਕੀਤਾ ਸੀ। ਇਸ ਗਾਣੇ ਨੂੰ ਸਾਇੰਸ ਫਿਕਸ਼ਨ ਥੀਮ 'ਤੇ ਫਿਲਮਾਇਆ ਗਿਆ ਹੈ। ਅਜਿਹਾ ਨਵੇਂ ਤੇ ਅਨੋਖੇ ਤਰੀਕੇ ਦੀ ਵੀਡੀਓ ਕਿਸੇ ਪੰਜਾਬੀ ਗਾਣੇ 'ਚ ਅੱਜ ਤੱਕ ਨਹੀਂ ਦੇਖੀ ਗਈ ਸੀ। 



ਹੁਣ ਕਰਨ ਔਜਲਾ ਦੇ ਇਸ ਗਾਣੇ ਨੇ ਬਿਲਬੋਰਡ ਚਾਰਟ ਵਿੱਚ ਵੀ ਥਾਂ ਬਣਾ ਲਈ ਹੈ। ਇੰਟਰਨੈਸ਼ਨਲ ਬਿਲਬੋਰਡ ਚਾਰਟ 'ਚ ਇਹ ਗਾਣਾ 29ਵੇਂ ਨੰਬਰ 'ਤੇ ਰੈਂਕ ਕਰ ਰਿਹਾ ਹੈ। ਇਸ ਬਾਰੇ ਕਰਨ ਔਜਲਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਸ਼ੇਅਰ ਕਰ ਜਾਣਕਾਰੀ ਦਿੱਤੀ ਹੈ। ਕਰਨ ਨੇ ਬਿਲਬੋਰਡ ਚਾਰਟ ਦਾ ਸਕ੍ਰੀਨਸ਼ੌਟ ਆਪਣੀ ਇੰਸਟਾ ਸਟੋਰੀ 'ਤੇ ਸ਼ੇਅਰ ਕੀਤਾ ਹੈ। ਦੇਖੋ ਕਰਨ ਔਜਲਾ ਦੀ ਪੋਸਟ:




ਦੱਸ ਦਈਏ ਕਿ ਇਹ ਗਾਣਾ ਕਰਨ ਦੀ ਡਰੀਮ ਐਲਬਮ 'ਮੇਕਿੰਗ ਮੈਮੋਰੀਜ਼' ਦਾ ਹੈ। ਇਸ ਗਾਣੇ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸੇ ਗਾਣੇ ਲਈ ਔਜਲਾ ਹਾਲ ਹੀ 'ਚ ਐੱਪਲ ਮਿਊਜ਼ਿਕ ਦੇ ਕਵਰ 'ਤੇ ਵੀ ਨਜ਼ਰ ਆਇਆ ਸੀ। 









ਇਹੀ ਨਹੀਂ ਯੂਟਿਊਬ 'ਤੇ ਮਿਊਜ਼ਿਕ ਲਈ ਇਹ ਗਾਣਾ ਹਾਲੇ ਵੀ ਟਰੈਂਡ ਕਰ ਰਿਹਾ ਹੈ। ਇਸ ਗਾਣੇ ਨੂੰ ਕੁੱਝ ਹੀ ਦਿਨਾਂ 'ਚ 23 ਮਿਲੀਅਨ ਵਿਊਜ਼ ਮਿਲੇ ਸੀ।


ਇਹ ਵੀ ਪੜ੍ਹੋ: ਸਲਮਾਨ ਖਾਨ ਨੂੰ ਮਿਲਿਆ ਏਪੀ ਢਿੱਲੋਂ, ਭਾਈਜਾਨ ਦੇ ਗਲ ਲੱਗ ਗਾਇਕ ਹੋਇਆ ਇਮੋਸ਼ਨਲ, ਦੇਖੋ ਵੀਡੀਓ