Karan Aujla On Diljit Dosanjh: ਪੰਜਾਬੀ ਗਾਇਕ ਕਰਨ ਔਜਲਾ ਅਕਸਰ ਸੁਰਖੀਆਂ ;ਚ ਬਣਿਆ ਰਹਿੰਦਾ ਹੈ। ਉਸ ਨੇ ਹਾਲ ਹੀ ਸਿੱਧੂ ਮੂਸੇਵਾਲਾ ਬਾਰੇ ਖੁੱਲ੍ਹ ਕੇ ਗੱਲ ਕੀਤੀ ਸੀ। ਉਸ ਨੇ ਅਨੁਪਮਾ ਚੋਪੜਾ ਦੇ ਟਾਕ ਸ਼ੋਅ 'ਤੇ ਸਿੱਧੂ ਨਾਲ ਆਪਣੇ ਰਿਸ਼ਤਿਆਂ ਬਾਰੇ ਖੁੱਲ੍ਹ ਕੇ ਗੱਲ ਕੀਤੀ ਸੀ। ਹੁਣ ਕਰਨ ਔਜਲਾ ਨੇ ਇੱਕ ਹੋਰ ਪੰਜਾਬੀ ਗਾਇਕ ਬਾਰੇ ਵੱਡਾ ਬਿਆਨ ਦਿੱਤਾ ਹੈ। ਇਹ ਗਾਇਕ ਕੋਈ ਹੋਰ ਨਹੀਂ, ਬਲਕਿ ਦਿਲਜੀਤ ਦੋਸਾਂਝ ਹੈ।
ਕਰਨ ਔਜਲਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ, ਜਿਸ ਵਿੱਚ ਉਹ ਦਿਲਜੀਤ ਦੋਸਾਂਝ ਤੇ ਉਨ੍ਹਾਂ ਦੇ ਕੋਚੇਲਾ 2023 'ਚ ਪਰਫਾਰਮ ਕਰਨ ਬਾਰੇ ਗੱਲ ਕਰਦਾ ਨਜ਼ਰ ਆ ਰਿਹਾ ਹੈ। ਔਜਲਾ ਨੇ ਕਿਹਾ, 'ਦਿਲਜੀਤ ਪਾਜੀ ਕੋਚੇਲਾ ;ਚ ਪਰਫਾਰਮ ਕਰਨ ਜਾ ਰਹੇ ਹਨ। ਉੱਥੇ ਗੋਟ ਗਾਣਾ ਚੱਲੇ ਨਾ ਚੱਲੇ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡਾ ਕੋਈ ਪੰਜਾਬੀ ਬੰਦਾ ਉੱਥੇ ਪਹਿਲੀ ਵਾਰ ਪਰਫਾਰਮ ਕਰਨ ਜਾ ਰਿਹਾ ਹੈ। ਦਿਲਜੀਤ ਦੇ ਨਾਂ ਇਹ ਵੱਡੀ ਉਪਲਬਧੀ ਹੋਣ ਨਾਲ ਹੁਣ ਬਾਕੀ ਪੰਜਾਬੀਆਂ ਲਈ ਵੀ ਰਾਹ ਖੁੱਲ੍ਹ ਗਏ ਹਨ।' ਦੇਖੋ ਇਹ ਵੀਡੀਓ:
ਕਾਬਿਲੇਗ਼ੌਰ ਹੈ ਕਿ ਦਿਲਜੀਤ ਦੋਸਾਂਝ (Diljit Dosanjh) ਨੇ ਵੱਡੀ ਉਪਲੱਬਧੀ ਹਾਸਿਲ ਕੀਤੀ ਹੈ। ਕਲਾਕਾਰ ਨੇ ਇਸ ਵਾਰ ਇਤਿਹਾਸ ਰਚ ਦਿੱਤਾ ਹੈ। ਦਰਅਸਲ, ਦਿਲਜੀਤ ਕੋਚੇਲਾ ਵੈਲੀ ਸੰਗੀਤ ਅਤੇ ਕਲਾ ਫੈਸਟੀਵਲ ਵਿੱਚ ਪਰਫਾਰਮ ਕਰਨ ਵਾਲੇ ਪਹਿਲੇ ਪੰਜਾਬੀ ਕਲਾਕਾਰ ਬਣੇ ਹਨ। ਇਹ ਪੰਜਾਬੀ ਸਿਨੇਮਾ ਜਗਤ ਲਈ ਮਾਣ ਦੀ ਗੱਲ ਹੈ। ਦਿਲਜੀਤ ਨੇ ਇਤਿਹਾਸ ਰਚਿਆ ਹੈ ਕਿਉਂਕਿ ਹੈੱਡਲਾਈਨਰ ਸਿਰਫ਼ ਗੋਰੇ ਸੰਗੀਤਕਾਰ ਨਹੀਂ ਹਨ, ਸਗੋਂ ਦੋਸਾਂਝਾਵਾਲਾ ਦਿਲਜੀਤ ਦੋਸਾਂਝ ਵੀ ਹੈ।
ਦੱਸ ਦੇਈਏ ਕਿ ਕੋਚੇਲਾ ਵੈਲੀ ਮਿਊਜ਼ਿਕ ਐਂਡ ਆਰਟਸ ਫੈਸਟੀਵਲ ਦੀ ਲਾਈਨਅੱਪ 11 ਜਨਵਰੀ ਨੂੰ ਐਲਾਨੀ ਗਈ ਸੀ। ਇਸ ਵਿੱਚ ਪੰਜਾਬੀ ਗਾਇਕ-ਅਦਾਕਾਰ ਦਿਲਜੀਤ ਦੋਸਾਂਝ ਦਾ ਨਾਮ ਵੀ ਸ਼ਾਮਲ ਸੀ। ਇਹ ਫੈਸਟੀਵਲ 14 ਤੋਂ 16 ਅਪ੍ਰੈਲ ਅਤੇ 21 ਤੋਂ 23 ਅਪ੍ਰੈਲ ਤੱਕ ਲਗਾਤਾਰ ਦੋ ਵੀਕਐਂਡ 'ਤੇ ਚੱਲਣ ਵਾਲਾ ਹੈ। ਪੰਜਾਬੀ ਪੌਪ ਸਟਾਰ ਅਤੇ ਅਦਾਕਾਰ ਦਿਲਜੀਤ ਦੋਸਾਂਝ ਇਸ ਵਿੱਚ ਪਹਿਲੀ ਵਾਰ ਪਰਫਾਰਮ ਕਰ ਰਹੇ ਹਨ।