Happy Birthday Babbu Maan: ਬੱਬੂ ਨੂੰ ਪੰਜਾਬੀ ਇੰਡਸਟਰੀ ਦਾ 'ਮਾਨ' ਕਹਿੰਦੇ ਹਨ। ਕਿਉਂਕਿ ਇਨ੍ਹਾਂ ਦੀ ਗਾਇਕੀ ਦੇ ਪੂਰੀ ਦੁਨੀਆ 'ਚ ਫੈਨ ਹਨ। ਅੱਜ ਭਾਵੇਂ ਪੰਜਾਬ 'ਚ ਕਈ ਟੌਪ ਦੇ ਸਿੰਗਰ ਹਨ, ਪਰ ਬੱਬੂ ਮਾਨ ਇਨ੍ਹਾਂ ਵਿੱਚੋਂ ਸਦਾਬਹਾਰ ਹਨ। ਇਨ੍ਹਾਂ ਦੇ ਗੀਤਾਂ ਨੂੰ ਅੱਜ ਵੀ ਸੁਣਿਆ ਜਾਂਦਾ ਹੈ। ਵਿਆਹ ਤੇ ਹੋਰ ਪਾਰਟੀਆਂ 'ਚ ਅਕਸਰ ਬੱਬੂ ਮਾਨ ਦਾ ਸੁਪਰਹਿੱਟ ਗਾਣਾ 'ਮਿੱਤਰਾਂ ਦੀ ਛਤਰੀ' ਸੁਣਿਆ ਜਾਂਦਾ ਹੈ।


ਇਹ ਵੀ ਪੜ੍ਹੋ: ਰਾਘਵ ਚੱਢਾ ਨਾਲ ਵਿਆਹ ਦੀਆਂ ਖਬਰਾਂ 'ਤੇ ਪਰਿਣੀਤੀ ਚੋਪੜਾ ਨੇ ਤੋੜੀ ਚੁੱਪੀ, ਸ਼ਰਮਾਉਂਦੇ ਹੋਏ ਦਿੱਤਾ ਇਹ ਰਿਐਕਸ਼ਨ


ਪੰਜਾਬੀ ਗਾਇਕ ਬੱਬੂ ਮਾਨ ਅੱਜ ਯਾਨਿ 29 ਮਾਰਚ ਨੂੰ ਆਪਣਾ 48ਵਾਂ ਜਨਮਦਿਨ ਮਨਾ ਰਹੇ ਹਨ। ਅੱਜ ਅਸੀਂ ਗਾਇਕ ਦੇ ਜਨਮਦਿਨ ਮੌਕੇ ਤੁਹਾਨੂੰ ਉਨ੍ਹਾਂ ਦੇ ਨਾਲ ਜੁੜੀਆਂ ਕੁੱਝ ਖਾਸ ਗੱਲਾਂ ਦੱਸਣ ਜਾ ਰਹੇ ਹਾਂ, ਤਾਂ ਆਓ ਜਾਣਦੇ ਹਾਂ।




ਬੱਬੂ ਮਾਨ ਦਾ ਅਸਲੀ ਨਾਂ
ਬੱਬੂ ਮਾਨ ਦਾ ਜਨਮ 29 ਮਾਰਚ 1975 ਨੂੰ ਫਤਿਹਗੜ੍ਹ ਸਾਹਿਬ ਦੇ ਪਿੰਦ ਖੰਟ ਵਿਖੇ ਹੋਇਆ ਸੀ। ਬੱਬੂ ਮਾਨ 2 ਭੈਣਾਂ ਦੇ ਇਕੱਲੇ ਭਰਾ ਹਨ।ਉਨ੍ਹਾਂ ਦਾ ਅਸਲੀ ਨਾਂ ਤਜਿੰਦਰ ਸਿੰਘ ਮਾਨ ਹੈ, ਪਰ ਇਨ੍ਹਾਂ ਦੇ ਘਰ 'ਚ ਸਾਰੇ ਇਨ੍ਹਾਂ ਨੂੰ ਬੱਬੂ ਕਹਿੰਦੇ ਸੀ। ਗਾਇਕ ਦੇ ਦੋਸਤ ਵੀ ਇਨ੍ਹਾਂ ਨੂੰ ਬੱਬੂ ਹੀ ਕਹਿ ਕੇ ਬੁਲਾਉਂਦੇ ਸੀ, ਇਸ ਲਈ ਬੱਬੂ ਮਾਨ ਨਾਂ ਨਾਲ ਉਹ ਮਸ਼ਹੂਰ ਹੋ ਗਏ। 


ਬਚਪਨ ਤੋਂ ਗਾਇਕੀ ਦੀ ਸ਼ੌਕ
ਕਿਹਾ ਜਾਂਦਾ ਹੈ ਕਿ ਬੱਬੂ ਮਾਨ ਨੂੰ ਬਚਪਨ ਤੋਂ ਹੀ ਗਾਇਕੀ ਦਾ ਸ਼ੌਕ ਸੀ। ਉਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਪਹਿਲਾ ਗੀਤ 7 ਸਾਲ ਦੀ ਉਮਰ ;ਚ ਗਾਇਆ ਸੀ। ਬੱਬੂ ਮਾਨ ਨੇ ਆਪਣੇ ਸਕੂਲ ਦੇ ਫੰਕਸ਼ਨ 'ਚ ਇਹ ਗਾਣਾ ਗਾਇਆ ਸੀ। ਇਹ ਬੱਬੂ ਮਾਨ ਦੀ ਪਹਿਲੀ ਸਟੇਜ ਪਰਫਾਰਮੈਂਸ ਸੀ। ਬੱਬੂ ਮਾਨ ਦੇ ਅੰਦਰ ਬਚਪਨ ਤੋਂ ਹੀ ਗਾਇਕੀ ਤੇ ਸੰਗੀਤ ਲਈ ਕਾਫੀ ਪਿਆਰ ਸੀ। ਮਾਨ ਨੇ 16 ਸਾਲ ਦੀ ਉਮਰ 'ਚ ਹੀ ਮਿਊਜ਼ਿਕ ਕੰਪੋਜ਼ ਕਰਨਾ ਸ਼ੁਰੂ ਕਰ ਦਿੱਤਾ ਸੀ।




ਇੰਜ ਹੋਈ ਕਰੀਅਰ ਦੀ ਸ਼ੁਰੂਆਤ
ਬੱਬੂ ਮਾਨ ਨੇ 1990 ਵਿਚ ਯਾਨਿ 15 ਸਾਲ ਦੀ ਉਮਰ ਤੋਂ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ। ਬੱਬੂ ਮਾਨ ਨੇ ਅਧਿਕਾਰਤ ਤੌਰ ;ਤੇ ਗਾਇਕ ਬਣਨ ਤੋਂ ਪਹਿਲਾਂ ਕਈ ਸਟੇਜ ਸ਼ੋਅਜ਼ ਲਾਏ ਸੀ। ਇਸ ਲਈ ਉਨ੍ਹਾਂ ਦੇ ਅੰਦਰ ਆਤਮ ਵਿਸ਼ਵਾਸ ਭਰਪੂਰ ਸੀ। ਬੱਬੂ ਮਾਨ ਨੇ ਆਪਣੀ ਪਹਿਲੀ ਐਲਬਮ 'ਸੱਜਣ ਰੁਮਾਲ ਦੇ ਗਿਆ' 1998 'ਚ ਰਿਲੀਜ਼ ਕੀਤੀ ਸੀ। ਪਰ ਪਹਿਲੀ ਐਲਬਮ ਦੌਰਾਨ ਕਿਸਮਤ ਨੇ ਬੱਬੂ ਮਾਨ ਦਾ ਸਾਥ ਨਹੀਂ ਦਿੱਤਾ ਅਤੇ ਲੋਕਾਂ ਨੂੰ ਇਹ ਐਲਬਮ ਪਸੰਦ ਨਹੀਂ ਆਈ। ਪਰ ਬੱਬੂ ਮਾਨ ਨੇ ਹਾਰ ਨਹੀਂ ਮੰਨੀ। ਉਨ੍ਹਾਂ ਨੇ 2001 'ਚ ਆਪਣੀ ਐਲਬਮ 'ਸੌਣ ਦੀ ਝੜੀ' ਰਿਲੀਜ਼ ਕੀਤੀ। ਇਹ ਐਲਬਮ ਸੁਪਰਹਿੱਟ ਸਾਬਤ ਹੋਈ। ਇਸ ਐਲਬਮ ਦਾ ਟਾਈਟਲ ਟਰੈਕ ਅੱਜ ਤੱਕ ਲੋਕਾਂ ਦੀ ਜ਼ੁਬਾਨ 'ਤੇ ਹੈ। ਇਸ ਤੋਂ ਬਾਅਦ ਬੱਬੂ ਮਾਨ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਇਸ ਤੋਂ ਬਾਅਦ ਗਾਇਕ ਨੇ ਇੱਕ ਤੋਂ ਬਾਅਦ ਇੱਕ ਕਈ ਸੁਪਰਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ।


ਫਿਲਮਾਂ 'ਚ ਵੀ ਆਜ਼ਮਾਈ ਕਿਸਮਤ
ਬੱਬੂ ਮਾਨ ਗਾਇਕੀ ਦੇ ਨਾਲ ਨਾਲ ਇੱਕ ਬੇਹਤਰੀਨ ਐਕਟਰ ਵੀ ਹਨ। ਉਨ੍ਹਾਂ ਨੇ ਆਪਣੇ ਕਰੀਅਰ 'ਚ ਕਈ ਫਿਲਮਾਂ 'ਚ ਵੀ ਕੰਮ ਕੀਤਾ ਹੈ। ਉਨ੍ਹਾਂ ਦੀ ਪਹਿਲੀ ਫਿਲਮ ਸੀ 'ਹਵਾਏਂ'। ਇਹ ਫਿਲਮ 1984 ਦੇ ਸਿੱਖ ਕਤਲੇਆਮ ;ਤੇ ਬਣੀ ਸੀ, ਪਰ ਸਰਕਾਰ ਨੇ ਇਸ ਫਿਲਮ 'ਤੇ ਬੈਨ ਲਗਾ ਦਿੱਤਾ ਸੀ। ਇਸ ਦੇ ਨਾਲ ਨਾਲ ਬੱਬੂ ਮਾਨ ਨੇ 'ਰੱਬ ਨੇ ਬਣਾਈਆਂ ਜੋੜੀਆਂ' ਤੇ ਹਸ਼ਰ ਵਰਗੀਆਂ ਫਿਲਮਾਂ 'ਚ ਵੀ ਕੰਮ ਕੀਤਾ ਹੈ। 




ਇੰਡਸਟਰੀ ਦੇ ਸਭ ਤੋਂ ਪੜ੍ਹੇ ਲਿਖੇ ਕਲਾਕਾਰਾਂ 'ਚੋਂ ਇੱਕ
ਬੱਬੂ ਮਾਨ ਨੇ ਆਪਣੇ ਕਾਲਜ ਦੀ ਪੜ੍ਹਾਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੀਤੀ ਹੈ। ਉਨ੍ਹਾਂ ਨੇ ਮਿਊਜ਼ਿਕ ਦੀ ਪੜ੍ਹਾਈ ਕੀਤੀ ਹੈ। ਇਸ ਦੇ ਨਾਲ ਨਾਲ ਮਾਨ ਨੇ ਉਰਦੂ 'ਚ ਐਮਏ ਕੀਤੀ ਹੋਈ ਹੈ। ਉਹ ਇੰਡਸਟਰੀ ਦੇ ਸਭ ਤੋਂ ਵੱਧ ਪੜ੍ਹੇ ਲਿਖੇ ਤੇ ਸੁਲਝੇ ਹੋਏ ਕਲਾਕਾਰਾਂ 'ਚੋਂ ਇਕ ਹਨ।


ਬੱਬੂ ਮਾਨ ਦੀ ਜਾਇਦਾਦ
ਰਿਪੋਰਟਾਂ ਅਨੁਸਾਰ ਬੱਬੂ ਮਾਨ ਕੁੱਲ 20 ਮਿਲੀਅਨ ਯਾਨਿ 164 ਕਰੋੜ ਰੁਪਏ ਜਾਇਦਾਦ ਦੇ ਮਾਲਕ ਹਨ। ਉਨ੍ਹਾਂ ਦੀ ਆਮਦਨ ਦਾ ਸਰੋਤ ਮਿਊਜ਼ਿਕ ਤੇ ਲਾਈਵ ਸ਼ੋਅਜ਼ ਦੱਸੇ ਜਾਂਦੇ ਹਨ।


ਇਹ ਵੀ ਪੜ੍ਹੋ: ਕਾਕਾ ਦੇ ਗੀਤ 'ਸ਼ੇਪ' 'ਤੇ ਕਿੱਲੀ ਪੌਲ ਨੇ ਬਣਾਈ ਰੀਲ, ਕਾਕੇ ਨੇ ਕੀਤਾ ਇਹ ਕਮੈਂਟ, ਦੇਖੋ ਵੀਡੀਓ