Kulwinder Billa New Song: ਪ੍ਰਸਿੱਧ ਪੰਜਾਬੀ ਕਲਾਕਾਰ ਕੁਲਵਿੰਦਰ ਬਿੱਲਾ ਨੇ ਹਮੇਸ਼ਾਂ ਹੀ ਆਪਣੇ ਗੀਤਾਂ ਦੇ ਰਾਹੀਂ ਪੰਜਾਬੀ ਸੱਭਿਆਚਾਰ ਨੂੰ ਕੋਨੇ-ਕੋਨੇ ਤੱਕ ਪਹਚਾਉਣ ਦਾ ਯਤਨ ਕੀਤਾ ਹੈ ਤੇ ਹਰ ਕੋਈ ਉਸਦੇ ਗੀਤਾਂ ਨੂੰ ਦਿਲੋਂ ਪਸੰਦ ਕਰਦਾ ਹੈ। ਇਸੇ ਨੂੰ ਜਾਰੀ ਰੱਖਦਿਆਂ ਕੁਲਵਿੰਦਰ ਨੇ ਆਪਣੀ ਨਵੀਂ ਈ.ਪੀ.ਦਾ ਪਹਿਲਾ ਗੀਤ "ਮੇਰੇ ਨਾਲ ਨਾਲ ਰਹਿੰਦਾ ਆ ਪੰਜਾਬ" ਅੱਜ ਰਿਲੀਜ਼ ਕੀਤਾ ਹੈ।


ਇਹ ਵੀ ਪੜ੍ਹੋ: ਸ਼ਾਹਰੁਖ ਖਾਨ ਦੇ ਨਾਂ ਜੁੜਿਆ ਇੱਕ ਹੋਰ ਰਿਕਾਰਡ, ਗੂਗਲ 'ਤੇ ਸਭ ਤੋਂ ਜ਼ਿਆਦਾ ਸਰਚ ਕੀਤੀ ਗਈ ਫਿਲਮ ਬਣੀ 'ਜਵਾਨ'


ਕੁਲਵਿੰਦਰ ਬਿੱਲਾ ਨੇ ਹਰ ਗੀਤ ਵਿੱਚ ਪੰਜਾਬੀਅਤ ਨੂੰ ਪ੍ਰਦਰਸ਼ਿਤ ਕਰਨ ਲਈ ਡੂੰਘੀ ਵਚਨਬੱਧਤਾ ਦੇ ਨਾਲ ਦੁਨੀਆ ਭਰ ਦੇ ਪ੍ਰਸ਼ੰਸਕਾਂ ਵਿੱਚ ਉਮੀਦਾਂ ਨੂੰ ਜਗਾਉਂਦੇ ਹੋਏ, ਆਪਣੀ ਬਹੁਉਡੀਕੀ ਈ.ਪੀ. ਨੂੰ ਰਿਲੀਜ਼ ਕਰਨ ਲਈ ਤਿਆਰ ਹੈ।


ਇੱਥੇ ਹੀ ਦੱਸ ਦਈਏ ਕੁਲਵਿੰਦਰ ਬਿੱਲਾ ਕੁੜਤਾ ਚਾਦਰੇ ਨਾਲ ਸਜੇ ਹੋਏ ਉਸ ਦੇ ਸ਼ਾਨਦਾਰ ਪਹਿਰਾਵੇ ਲਈ ਜਾਣੇ ਜਾਂਦੇ ਹਨ, ਉਸਦਾ ਸੰਗੀਤਕ ਸਫ਼ਰ ਪੰਜਾਬ ਦੇ ਵਿਭਿੰਨ ਸੱਭਿਆਚਾਰ ਦਾ ਜਸ਼ਨ ਰਿਹਾ ਹੈ। ਨਵਾਂ ਗੀਤ, "ਮੇਰੇ ਨਾਲ ਨਾਲ ਰਹਿੰਦਾ ਆ ਪੰਜਾਬ, ਵਿੱਚ ਦਰਸ਼ਕਾਂ ਨੂੰ ਪੰਜਾਬ ਦੇ ਤੱਤ ਪ੍ਰਤੀ ਉਸਦੇ ਅਟੁੱਟ ਸਮਰਪਣ ਦਾ ਪ੍ਰਮਾਣ ਹੈ। ਪੰਜਾਬ ਦੇ ਵਿਸ਼ਾਲ ਸੱਭਿਆਚਾਰ, ਵਿਰਸੇ ਤੇ ਖੁਸ਼ਹਾਲੀ ਨੂੰ ਦੇਖਣ ਲਈ ਤਿਆਰ ਰਹੋ ਕੁਲਵਿੰਦਰ ਬਿੱਲਾ ਦੀ ਨਵੀਂ ਈ.ਪੀ. ਦੇ ਸ਼ਾਨਦਾਰ ਗੀਤਾਂ ਦੇ ਰਾਹੀਂ!! ਦੇਖੋ ਇਹ ਵੀਡੀਓ:









ਦੇਖੋ ਪੂਰਾ ਗਾਣਾ:



ਕੁਲਵਿੰਦਰ ਬਿੱਲਾ ਦੀ ਪਰਸਨਲ ਲਾਈਫ ਦੀ ਗੱਲ ਕਰੀਏ ਤਾਂ ਗਾਇਕ ਹਾਲ ਹੀ 'ਚ ਇੱਕ ਬੇਟੇ ਦਾ ਪਿਤਾ ਬਣਿਆ ਹੈ। ਨਵੰਬਰ ਮਹੀਨੇ 'ਚ ਉਨ੍ਹਾਂ ਦੀ ਪਤਨੀ ਨੇ ਇੱਕ ਬੇਟੇ ਨੂੰ ਜਨਮ ਦਿੱਤਾ ਸੀ। ਇਹ ਖੁਸ਼ਖਬਰੀ ਗਾਇਕ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਕੇ ਫੈਨਜ਼ ਨਾਲ ਸਾਂਝੀ ਕੀਤੀ ਸੀ। 


ਇਹ ਵੀ ਪੜ੍ਹੋ: ਵਿਵਾਦਾਂ 'ਚ ਘਿਰੀ ਫਿਲਮ 'ਐਨੀਮਲ', 'ਅਰਜਨ ਵੈਲੀ' ਗੀਤ 'ਤੇ ਉੱਠੇ ਸਵਾਲ, SGPC ਕੋਲ ਪਹੁੰਚਿਆ ਮਾਮਲਾ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।