Ludhiana News: ਲੁਧਿਆਣਾ ਵਿੱਚ ਪਿੱਟਬੁਲ ਕੁੱਤੇ ਦਾ ਕਹਿਰ ਵੇਖਣ ਨੂੰ ਮਿਲਿਆ ਹੈ। ਪਿੱਟਬੁਲ ਕੁੱਤੇ ਨੇ ਇੱਕ ਘੋੜੇ ਨੂੰ ਇਨ੍ਹੀਂ ਮਜ਼ਬੂਤੀ ਨਾਲ ਆਪਣੇ ਜਬਾੜੇ ਵਿੱਚ ਜਕੜਿਆ ਕਿ ਉਸ ਨੂੰ ਛੁਡਾਉਣ ਲਈ 10 ਮਿੰਟ ਲੱਗ ਗਏ। ਇਸ ਦੀ ਵੀਡੀਓ ਵਾਇਰਲ ਹੋ ਰਹੀ ਹੈ। ਲੋਕ ਪਿੱਟਬੁਲ ਕੁੱਤਿਆਂ ਉੱਪਰ ਬੈਨ ਲਾਉਣ ਦੀ ਮੰਗ ਕਰ ਰਹੇ ਹਨ। ਇਸ ਦੇ ਨਾਲ ਹੀ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ।


ਹਾਸਲ ਜਾਣਕਾਰੀ ਮੁਤਾਬਕ ਲੁਧਿਆਣਾ ਦੇ ਸੂਫੀਆ ਚੌਕ ਵਿੱਚ ਮਾਲਕ ਵੱਲੋਂ ਘੁੰਮਾਉਂਦੇ ਸਮੇਂ ਪਿੱਟਬੁਲ ਕੁੱਤਾ ਰੱਸੀ ਤੋੜਾ ਕੇ ਬੇਕਾਬੂ ਹੋ ਗਿਆ। ਉਸ ਨੇ ਚੌਕ 'ਤੇ ਰੇਹੜੀ ਦੇ ਘੋੜੇ 'ਤੇ ਹਮਲਾ ਕਰ ਦਿੱਤਾ। ਕੁੱਤੇ ਨੇ ਘੋੜੇ ਨੂੰ ਕਰੀਬ 10 ਮਿੰਟ ਤੱਕ ਆਪਣੇ ਜਬਾੜਿਆਂ ਵਿੱਚ ਫੜੀ ਰੱਖਿਆ। 


ਇਹ ਦੇਖ ਕੇ ਲੋਕ ਇਕੱਠੇ ਹੋ ਗਏ। ਕਾਫੀ ਮਿਹਨਤ ਤੋਂ ਬਾਅਦ ਲੋਕਾਂ ਨੇ ਘੋੜੇ ਨੂੰ ਪਿੱਟਬੁਲ ਕੁੱਤੇ ਤੋਂ ਛੁਡਵਾਇਆ। ਇਸ ਤੋਂ ਬਾਅਦ ਸੜਕ 'ਤੇ ਪੈਦਲ ਜਾ ਰਹੀ ਔਰਤ 'ਤੇ ਕੁੱਤੇ ਨੇ ਹਮਲਾ ਕਰ ਦਿੱਤਾ। ਚਸ਼ਮਦੀਦਾਂ ਨੇ ਦੱਸਿਆ ਕਿ ਅਚਾਨਕ ਪਿੱਟਬੁਲ ਕੁੱਤਾ ਹਮਲਾਵਰ ਹੋ ਗਿਆ। ਲੋਕਾਂ ਨੇ ਇਧਰ-ਉਧਰ ਭੱਜ ਕੇ ਆਪਣੀ ਜਾਨ ਬਚਾਈ। ਮੌਕੇ 'ਤੇ ਮੌਜੂਦ ਲੋਕਾਂ ਇਹ ਵੀ ਦੱਸਿਆ ਕਿ ਇਹ ਕੁੱਤਾ ਪਿਛਲੇ 2 ਦਿਨਾਂ ਤੋਂ ਇਲਾਕੇ 'ਚ ਘੁੰਮ ਰਿਹਾ ਸੀ।


ਇਹ ਵੀ ਪੜ੍ਹੋ: Ludhiana news: 1076 ਹੈਲਪਲਾਈਨ ਨੰਬਰ ਭ੍ਰਿਸ਼ਟਾਚਾਰ ‘ਤੇ ਠੱਲ ਪਾਉਣ ਵਿੱਚ ਨਿਭਾਏਗਾ ਅਹਿਮ ਭੂਮਿਕਾ: MLA ਛੀਨਾ


ਇਸ ਮਾਮਲੇ ਸਬੰਧੀ ਜਨਕਪੁਰੀ ਚੌਕੀ ਦੇ ਇੰਚਾਰਜ ਨੇ ਦੱਸਿਆ ਕਿ ਇਹ ਕੁੱਤਾ ਕਾਲੜਾ ਇੰਡਸਟਰੀ ਨਾਲ ਸਬੰਧਤ ਹੈ। ਘੋੜੇ 'ਤੇ ਦੰਦਾਂ ਦੇ ਨਿਸ਼ਾਨ ਹਨ। ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਇਸ ਸਬੰਧੀ ਬਣਦੀ ਕਾਰਵਾਈ ਕੀਤੀ ਜਾਵੇਗੀ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ: Ludhiana News: ਲੁਧਿਆਣਾ 'ਚ ਤੇਂਦੂਏ ਦੀ ਦਹਿਸ਼ਤ ਬਰਕਰਾਰ! ਚੌਥੇ ਦਿਨ ਵੀ ਬੇਖੌਫ ਘੁੰਮ ਰਿਹਾ ਖਤਰਨਾਕ ਜਾਨਵਰ