ਲੁਧਿਆਣਾ: ਵਿਧਾਨ ਸਭਾ ਹਲਕਾ ਦੱਖਣੀ ਦੀ 'ਆਪ' ਦੀ ਐਮਐਲਏ ਬੀਬਾ ਰਜਿੰਦਰ ਪਾਲ ਕੌਰ ਛੀਨਾ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਰਟੀ ਦੇ ਕੌਂਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਅਗਵਾਈ ਚ ਸ਼ੁਰੂ ਕੀਤੇ ਹੈਲਪਲਾਈਨ ਨੰਬਰ 1076 ਅਤੇ ਸਰਕਾਰ ਤੁਹਾਡੇ ਦੁਆਰ ਸਕੀਮ ਦੀ ਸ਼ਲਾਘਾ ਕੀਤੀ।


ਐਮਐਲਏ ਛੀਨਾ ਨੇ ਕਿਹਾ ਕਿ ਪੰਜਾਬ ਨੂੰ ਨਵੀਂਆਂ ਬੁਲੰਦੀਆਂ ਤੇ ਲਿਜਾਣ ਲਈ ਮੁੱਖ ਮੰਤਰੀ ਪੰਜਾਬ ਲਗਾਤਾਰ ਪੰਜਾਬੀਆਂ ਦੇ ਹਿੱਤ ਚ ਸਕੀਮਾਂ ਦੀ ਸ਼ੁਰੂਆਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬਾਕੀਆਂ ਪਾਰਟੀਆਂ ਵਾਂਗ ਚੋਣਾਂ ਤੋਂ 1 ਸਾਲ ਪਹਿਲਾਂ ਨਹੀਂ ਸਗੋਂ ਬਿਨ੍ਹਾਂ ਕਿਸੇ ਸਿਆਸੀ ਲਾਹੇ ਤੋਂ ਸੀਐਮ ਪੰਜਾਬ ਲੋਕਾਂ ਨੂੰ ਸਹੁਲਤਾਂ ਦੇਣ ਲਈ ਵਚਨਬੱਧ ਹਨ। ਇਸੇ ਤਹਿਤ ਇੱਕ ਤੋਂ ਬਾਅਦ ਇਕ ਸਕੀਮਾਂ ਸੂਬੇ ਦੇ ਲੋਕਾਂ ਨੂੰ ਸਮਰਪਿਤ ਕਰ ਰਹੇ ਨੇ। 


ਐਮਐਲਏ ਰਜਿੰਦਰ ਪਾਲ ਕੌਰ ਛੀਨਾ ਇਸ ਵਿਸ਼ਾਲ ਰੈਲੀ ਚ 80 ਬੱਸਾਂ ਦੇ ਵੱਡੇ ਕਾਫ਼ਿਲੇ ਅਤੇ 50 ਦੇ ਕਰੀਬ ਗੱਡੀਆਂ ਨਾਲ ਸ਼ਾਮਿਲ ਹੋਏ, ਇਸ ਰੈਲੀ ਚ ਠਾਠਾਂ ਮਾਰਦਾ ਇਕੱਠ ਆਮ ਆਦਮੀ ਪਾਰਟੀ ਪ੍ਰਤੀ ਲੋਕਾਂ ਦੇ ਪਿਆਰ ਅਤੇ ਵਫਾਦਾਰੀ ਦੀ ਗਵਾਹੀ ਭਰਦਾ ਨਜ਼ਰ ਆਇਆ।


ਇਹ ਵੀ ਪੜ੍ਹੋ: Ludhiana News: ਪਿਸਤੌਲ ਵਿਖਾ ਲੁੱਟ ਲਿਆ ਮਨੀ ਟਰਾਂਸਫਰ ਵਾਲਾ, ਘਟਨਾ ਸੀਸੀਟੀਵੀ ਕੈਮਰੇ ’ਚ ਕੈਦ


ਵਿਧਾਇਕ ਛੀਨਾ ਨੇ ਕਿਹਾ ਕਿ ਇਹ ਸੂਬੇ ਦੀ ਪਹਿਲੀ ਸਰਕਾਰ ਹੈ ਜਿਸ ਨੇ ਦਫ਼ਤਰੀ ਕੰਮ ਕਾਜ ਨੂੰ ਸੌਖਾ ਬਣਾਉਣ ਦੇ ਲਈ ਕਦਮ ਚੁੱਕੇ ਨੇ, ਉਨ੍ਹਾਂ ਕਿਹਾ ਕਿ ਇਨ੍ਹਾਂ 42 ਸਰਵਿਸ ਚ ਲੋਕਾਂ ਨੂੰ ਵੱਖ ਵੱਖ ਕੈਟਾਗਰੀ ਦੇ ਸਰਟੀਫਿਕੇਟ ਘਰ ਬੈਠੇ ਬਣਵਾਉਣ ਦੀ ਸੁਵਿਧਾ ਪ੍ਰਾਪਤ ਹੋਵੇਗੀ ਅਤੇ ਨਾਲ ਹੀ ਪੁਲਿਸ ਸਬੰਧੀ ਕਲੀਅਰੈਂਸ ਸਰਟੀਫਿਕੇਟ ਦੇ ਨਾਲ ਐਨਆਰਆਈਆਂ ਨੂੰ ਦਫਤਰਾਂ ਦੇ ਵਿੱਚ ਚੱਕਰ ਕੱਟਣ ਦੀ ਲੋੜ ਨਹੀਂ ਪਵੇਗੀ ਆਨਲਾਈਨ ਹੀ ਉਹਨਾਂ ਦੇ ਸਾਰੇ ਕੰਮ ਹੋਣਗੇ ਅਤੇ ਜੇਕਰ ਕੋਈ ਸ਼ਿਕਾਇਤ ਹੋਵੇਗੀ ਤਾਂ ਉਹ ਹੈਲਪਲਾਈਨ ਨੰਬਰ ਤੇ ਫੋਨ ਕਰ ਸਕਣਗੇ। 


ਐਮਐਲਏ ਛੀਨਾ ਨੇ ਜਿੱਥੇ ਸੀ ਐਮ ਪੰਜਾਬ ਦਾ ਅਤੇ ਅਰਵਿੰਦ ਕੇਜਰੀਵਾਲ ਜੀ ਦਾ ਤਹਿ ਦਿਲੋ ਧੰਨਵਾਦ ਕੀਤਾ ਉਥੇ ਹੀ ਕਿਹਾ ਕਿ ਲੋਕਾਂ ਲਈ ਲੋਕਾਂ ਦੇ ਫਾਇਦੇ ਦੀਆਂ ਸਕੀਮਾਂ ਲਾਂਚ ਕਰਨ ਨਾਲ ਲੋਕਾਂ ਦੇ ਸਮੇਂ ਦੇ ਨਾਲ ਪੈਸਿਆਂ ਦੀ ਬੱਚਤ ਹੋਵੇਗੀ ਨਾਲ ਹੀ ਦਫ਼ਤਰੀ ਕੰਮ ਕਾਜ ਚ ਪਾਰਦਰਸ਼ਤਾ ਆਵੇਗੀ ਅਤੇ ਭ੍ਰਿਸ਼ਟਾਚਾਰ ਤੇ ਠੱਲ ਪਵੇਗੀ। ਏਜੰਟਾਂ ਦੀ ਮਨਮਾਨੀਆਂ ਤੋਂ ਲੋਕਾਂ ਨੂੰ ਮੁਕਤੀ ਮਿਲੇਗੀ ਅਤੇ ਅਫ਼ਸਰਾਂ ਦੀ ਜਵਾਬਦੇਹੀ ਵੀ ਤੈਅ ਹੋਵੇਗੀ।


ਇਹ ਵੀ ਪੜ੍ਹੋ: Murder in Sonipat: ਗੋਲੀਆਂ ਮਾਰ ਕੇ ਸਰਪੰਚ ਦਾ ਕਤਲ, ਇੰਸਟਾਗ੍ਰਾਮ 'ਤੇ ਪੋਸਟ ਪਾ ਮਚਾਈ ਦਹਿਸ਼ਤ