Ludhiana News: ਲੁਧਿਆਣਾ 'ਚ ਤੇਂਦੂਏ ਦੀ ਦਹਿਸ਼ਤ ਬਰਕਰਾਰ ਹੈ। ਚਾਰ ਦਿਨ ਬੀਤ ਜਾਣ ਤੋਂ ਬਾਅਦ ਵੀ ਉਸ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ। ਇਸੇ ਦੌਰਾਨ ਪਿੰਡ ਸਰੀਂਹ ਵਿੱਚ ਤਾਜ ਪੈਲੇਸ ਤੋਂ ਬਾਅਦ ਹੁਣ ਬੀਤੀ ਰਾਤ ਇੱਕ ਕਾਰ ਚਾਲਕ ਨੇ ਜਰਖੜ ਪਿੰਡ ਨੂੰ ਜਾਂਦੀ ਸੜਕ ’ਤੇ ਤੇਂਦੂਏ ਨੂੰ ਦੇਖਿਆ ਹੈ। ਅਜੇ ਤੱਕ ਜੰਗਲਾਤ ਵਿਭਾਗ ਨੇ ਇੱਥੇ ਪਿੰਜਰੇ ਨਹੀਂ ਲਾਏ। ਲੋਕ ਡਰ ਦੇ ਮਾਰੇ ਘਰਾਂ ਵਿੱਚ ਕੈਦ ਹਨ।
ਪਿੰਡ ਸਰੀਂਹ ਦੇ ਇੱਕ ਵਿਅਕਤੀ ਨੇ ਦੱਸਿਆ ਕਿ ਇੱਕ ਦਿਨ ਪਹਿਲਾਂ ਤਾਜ ਪੈਲੇਸ ਨੇੜੇ ਤੇਂਦੂਆ ਦੇਖਿਆ ਗਿਆ ਸੀ। ਹੁਣ ਲੰਘੀ ਰਾਤ ਸਾਢੇ 8 ਵਜੇ ਸਰੀਂਹ ਤੋਂ ਜਰਖੜ ਵੱਲ ਜਾ ਰਹੇ ਇਸੇ ਪਿੰਡ ਦੇ ਹੀ ਇੱਕ ਨੌਜਵਾਨ ਨੇ ਤੇਂਦੂਆ ਦੇਖਿਆ। ਇਸ ਦੌਰਾਨ ਕਾਰ ਦੇ ਅੱਗੇ ਤੇਂਦੂਆ ਆ ਗਿਆ ਸੀ। ਪਹਿਲਾਂ ਤਾਂ ਉਸ ਨੇ ਸੋਚਿਆ ਕਿ ਇਹ ਕੁੱਤਾ ਹੈ ਤੇ ਅੱਗੇ ਵਧ ਗਿਆ, ਪਰ ਅਚਾਨਕ ਜਦੋਂ ਉਸ ਨੇ ਕਾਰ ਨੂੰ ਮੋੜਿਆ ਤਾਂ ਉਸ ਨੇ ਦੇਖਿਆ ਕਿ ਇਹ ਤੇਂਦੂਆ ਸੀ। ਉਸ ਦੱਸਿਆ ਕਿ ਕਾਰ ਦੀਆਂ ਲਾਈਟਾਂ ਦੀ ਰੋਸ਼ਨੀ ਕਰਕੇ ਤੇਂਦੂਆ ਭੱਜ ਗਿਆ।
ਇਸ ਦੌਰਾਨ ਨੌਜਵਾਨਾਂ ਨੇ ਇੱਕ ਵਾਰ ਫਿਰ ਰਾਤ ਨੂੰ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਅਨਾਊਂਸਮੈਂਟ ਕੀਤੀ। ਡਰ ਕਰਕੇ ਬੱਚੇ ਤੇ ਲੋਕ ਘਰਾਂ ਤੋਂ ਬਾਹਰ ਨਹੀਂ ਆ ਰਹੇ। ਹੈਰਾਨੀ ਦੀ ਗੱਲ ਹੈ ਕਿ ਪਿੰਡ ਵਿੱਚ ਕਿਤੇ ਵੀ ਜੰਗਲਾਤ ਵਿਭਾਗ ਦੇ ਮੁਲਾਜ਼ਮ ਪਿੰਜਰੇ ਲਾਉਣ ਨਹੀਂ ਆਏ। ਲੋਕਾਂ ਮੁਤਾਬਕ ਜੰਗਲਾਤ ਵਿਭਾਗ ਵੱਲੋਂ ਤੇਂਦੀਏ ਨੂੰ ਫੜਨ ਲਈ ਵੱਖ-ਵੱਖ ਥਾਵਾਂ 'ਤੇ ਪਿੰਜਰੇ ਲਗਾਉਣ ਦੇ ਸਿਰਫ ਦਾਅਵੇ ਕੀਤੇ ਜਾ ਰਹੇ ਹਨ। ਜ਼ਮੀਨੀ ਪੱਧਰ 'ਤੇ ਕਿਤੇ ਵੀ ਕੋਈ ਪਿੰਜਰਾ ਨਹੀਂ ਲਗਾਇਆ ਗਿਆ।
ਇਹ ਵੀ ਪੜ੍ਹੋ: Jalandhar News: ਕੈਨੇਡਾ ਦਾ ਲਾਲਚ ਦੇ ਕੇ 40 ਤੋਂ ਵੱਧ ਕੁੜੀਆਂ ਨਾਲ ਸੋਸ਼ਣ, ਲੱਖਾਂ ਦੀ ਮਾਰੀ ਠੱਗੀ, ਇੰਝ ਆਇਆ ਪੁਲਿਸ ਅੜਿੱਕੇ
ਹਾਸਲ ਜਾਣਕਾਰੀ ਮੁਤਾਬਕ ਜੰਗਲਾਤ ਵਿਭਾਗ ਨੇ ਪਿਛਲੇ ਦਿਨ ਤੋਂ ਤੇਂਦੂਏ ਦੀ ਤਲਾਸ਼ ਰੋਕ ਦਿੱਤੀ ਸੀ। ਉਨ੍ਹਾਂ ਸੋਚਿਆ ਕਿ ਸ਼ਾਇਦ ਤੇਂਦੁਆ ਹੁਣ ਮਹਾਂਨਗਰ ਤੋਂ ਬਾਹਰ ਚਲਾ ਗਿਆ ਹੈ ਪਰ ਹੁਣ ਇਕ ਵਾਰ ਫਿਰ ਜੰਗਲਾਤ ਵਿਭਾਗ ਦੇ ਅਧਿਕਾਰੀ ਸਵੇਰੇ ਹੀ ਪਿੰਡ ਸਰੀਂਹ ਦੇ ਆਸ-ਪਾਸ ਜਾ ਕੇ ਖਾਨਾਪੂਰਤੀ ਕਰ ਗਏ ਹਨ।
ਡੀਐਫਓ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਹੈ ਕਿ ਪਿੰਡ ਸਰੀਂਹ ਵਿੱਚ ਇੱਕ ਤੇਂਦੂਆ ਦੇਖਿਆ ਗਿਆ ਸੀ। ਅੱਜ ਉਹ ਆਪਣੀ ਟੀਮ ਨਾਲ ਪਿੰਡ ਸਰੀਂਹ ਗਏ ਸਨ। ਫਿਲਹਾਲ ਜਿਸ ਜਗ੍ਹਾ 'ਤੇ ਤੇਂਦੂਆ ਦੇਖਿਆ ਗਿਆ, ਉਸ ਦੀ ਜਾਂਚ ਕੀਤੀ ਜਾ ਰਹੀ ਹੈ। ਜਲਦੀ ਹੀ ਪਿੰਡ ਸਰੀਂਹ ਤੋਂ ਬਾਹਰਲੇ ਪਿੰਡਾਂ ਵਿੱਚ ਵੀ ਟੀਮਾਂ ਭੇਜੀਆਂ ਜਾਣਗੀਆਂ।
ਇਹ ਵੀ ਪੜ੍ਹੋ: Ludhiana News: ਪਿਸਤੌਲ ਵਿਖਾ ਲੁੱਟ ਲਿਆ ਮਨੀ ਟਰਾਂਸਫਰ ਵਾਲਾ, ਘਟਨਾ ਸੀਸੀਟੀਵੀ ਕੈਮਰੇ ’ਚ ਕੈਦ