Mankirt Aulakh Song Vail: ਪੰਜਾਬੀ ਸਿੰਗਰ ਤੇ ਐਕਟਰ ਮਨਕੀਰਤ ਔਲਖ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣਿਆ ਹੋਇਆ ਹੈ। ਉਸ ਦਾ ਨਵਾਂ ਗਾਣਾ 'ਰਾਈਜ਼ ਐਂਡ ਸ਼ਾਈਨ' ਹਾਲ ਹੀ 'ਚ ਰਿਲੀਜ਼ ਹੋਇਆ ਹੈ। ਹੁਣ ਮਨਕੀਰਤ ਔਲਖ ਨਾਲ ਜੁੜੀ ਇੱਕ ਹੋਰ ਖਬਰ ਆ ਰਹੀ ਹੈ।
ਮਨਕੀਰਤ ਔਲਖ ਦੇ ਗਾਣੇ 'ਵੈਲ' ਨੇ ਯੂੁਟਿਊਬ 'ਤੇ 300 ਮਿਲੀਅਨ ਯਾਨਿ 30 ਕਰੋੜ ਵਿਊਜ਼ ਪੂਰੇ ਕਰ ਲਏ ਹਨ। ਦੱਸ ਦਈਏ ਕਿ ਇਹ ਗਾਣਾ 2020 ;ਚ ਰਿਲੀਜ਼ ਹੋਇਆ ਸੀ। ਇਸ ਵਿੱਚ ਮਨਕੀਰਤ ਔਲਖ ਤੇ ਨਿਮਰਤ ਖਹਿਰਾ ਰੋਮਾਂਸ ਕਰਦੇ ਨਜ਼ਰ ਆਏ ਸੀ। ਇਸ ਗਾਣੇ ਨੂੰ ਮਨਕੀਰਤ, ਨਿਮਰਤ ਤੇ ਸ਼੍ਰੀ ਬਰਾੜ ਨੇ ਆਪਣੀਆਂ ਆਵਾਜ਼ ਦਿੱਤੀ ਸੀ। ਇਸ ਗਾਣੇ ਦੇ ਬੋਲ ਵੀ ਸ਼੍ਰੀ ਬਰਾੜ ਨੇ ਹੀ ਲਿਖੇ ਸੀ। ਇਹ ਗਾਣਾ ਮਨਕੀਰਤ ਔਲਖ ਦੇ ਸੁਪਰ ਹਿੱਟ ਗੀਤਾਂ ਵਿੱਚੋਂ ਇੱਕ ਹੈ। ਮਨਕੀਰਤ ਔਲਖ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰ ਇਸ ਗੀਤ ਨੂੰ ਪਿਆਰ ਦੇਣ ਲਈ ਫੈਨਜ਼ ਦਾ ਧੰਨਵਾਦ ਕੀਤਾ ਹੈ। ਉਸ ਨੇ ਵੀਡੀਓ ਸ਼ੇਅਰ ਕਰ ਕੈਪਸ਼ਨ 'ਚ ਕਿਹਾ, 'ਤੁਹਾਡੇ ਸਭ ਦੇ ਪਿਆਰ ਲਈ ਸ਼ੁਕਰੀਆ।' ਦੇਖੋ ਔਲਖ ਦੀ ਪੋਸਟ:
ਦੇਖੋ ਪੂਰਾ ਗਾਣਾ:
ਕਾਬਿਲੇਗ਼ੌਰ ਹੈ ਕਿ ਹਾਲ ਹੀ 'ਚ ਮਨਕੀਰਤ ਔਲਖ ਨੂੰ ਬੰਬੀਹਾ ਗਰੁੱਪ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸੀ। ਇਸ ਦੇ ਨਾਲ ਨਾਲ ਮਨਕੀਰਤ ਦੀ ਰੇਕੀ ਵੀ ਕੀਤੀ ਗਈ ਸੀ। ਇਸ ਦੇ ਬਾਵਜੂਦ ਔਲਖ ਨਿਡਰ ਹੋ ਕੇ ਘੁੰਮਦਾ ਨਜ਼ਰ ਆਉਂਦਾ ਹੈ । ਇਸ ਦੇ ਨਾਲ ਨਾਲ ਉਹ ਫੈਨਜ਼ ਨਾਲ ਵੀ ਮੁਲਾਕਾਤ ਕਰਦਾ ਰਹਿੰਦਾ ਹੈ। ਵਰਕਫਰੰਟ ਦੀ ਗੱਲ ਕਰੀਏ ਤਾਂ ਮਨਕੀਰਤ ਔਲਖ ਜਲਦ ਹੀ 'ਬਰਾਊਨ ਬੁਆਏਜ਼' ਫਿਲਮ 'ਚ ਨਜ਼ਰ ਆਉਣ ਵਾਲਾ ਹੈ ।