ਅਮੈਲੀਆ ਪੰਜਾਬੀ ਦੀ ਰਿਪੋਰਟ


Diamond Koka Miss Pooja: ਪੰਜਾਬੀ ਗਾਇਕਾ ਮਿਸ ਪੂਜਾ (Miss Pooja) ਦੇ ਫੈਨਜ਼ ਲਈ ਖੁਸ਼ਖਬਰੀ ਹੈ। ਗਾਇਕਾ ਦਾ ਨਵਾਂ ਗਾਣਾ 'ਡਾਇਮੰਡ ਕੋਕਾ' (Diamond Koka Miss Pooja) ਰਿਲੀਜ਼ ਹੋ ਗਿਆ ਹੈ। ਇਸ ਗਾਣੇ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਮਿਸ ਪੂਜਾ ਦਾ ਇਹ ਗਾਣਾ ਉਸ ਦੇ ਫੈਨਜ਼ ਦੀ ਪਸੰਦ ਬਣਿਆ ਹੋਇਆ ਹੈ। ਪੂਜਾ ਨੇ ਬੀਤੇ ਦਿਨ ਯਾਨਿ 19 ਜਨਵਰੀ ਨੂੰ ਗਾਣਾ ਰਿਲੀਜ਼ ਕੀਤਾ ਸੀ। ਪੂਜਾ ਇਸ ਗਾਣੇ 'ਚ ਐਕਟਿੰਗ ਕਰਦੀ ਵੀ ਨਜ਼ਰ ਆ ਰਹੀ ਹੈ। ਇਸ ਗਾਣੇ ਨੂੰ ਜਸ ਮਿਊਜ਼ਿਕ ਨੇ ਸੰਗੀਤ ਨਾਲ ਸਜਾਇਆ ਹੈ। ਦੇਖੋ ਇਹ ਵੀਡੀਓ:             


ਇਹ ਵੀ ਪੜ੍ਹੋ: ਪੰਜਾਬੀ ਸਿੰਗਰ ਹਰਭਜਨ ਮਾਨ ਦੀ ਈਪੀ 'ਆਨ ਸ਼ਾਨ' ਦਾ ਟਾਈਟਲ ਟਰੈਕ ਹੋਇਆ ਰਿਲੀਜ਼, ਫੈਨਜ਼ ਨੂੰ ਆ ਰਿਹਾ ਪਸੰਦ









ਦੇਖੋ ਪੂਰਾ ਗਾਣਾ



ਕਾਬਿਲੇਗ਼ੌਰ ਹੈ ਕਿ ਮਿਸ ਪੂਜਾ ਆਪਣੇ ਸਮੇਂ ਦੀ ਟੌਪ ਗਾਇਕਾ ਰਹੀ ਹੈ। ਉਸ ਦਾ ਗਾਇਆ ਹਰ ਗਾਣਾ ਸੁਪਰਹਿੱਟ ਹੁੰਦਾ ਸੀ। ਇਹੀ ਨਹੀਂ ਉਸ ਦੇ ਨਾਲ ਜਿਹੜਾ ਵੀ ਗਾਇਕ ਗਾਣਾ ਗਾਉਂਦਾ ਸੀ ਉਹ ਗਾਇਕ ਵੀ ਸਟਾਰ ਬਣ ਜਾਂਦਾ ਸੀ। ਮਿਸ ਪੂਜਾ ਨੇ ਆਪਣੇ ਕਰੀਅਰ ਦੇ ਸਿਖਰ 'ਤੇ ਵਿਆਹ ਕਰਵਾ ਲਿਆ ਸੀ। ਉਹ ਵਿਆਹ ਕਰਨ ਤੋਂ ਬਾਅਦ ਕੈਨੇਡਾ ਹੀ ਸੈਟਲ ਹੋ ਗਈ।






ਇਸ ਤੋਂ ਬਾਅਦ ਉਸ ਨੇ ਸੰਗੀਤ ਤੋਂ ਦੂਰੀ ਬਣਾ ਲਈ ਸੀ, ਪਰ ਉਹ ਸੋਸ਼ਲ ਮੀਡੀਆ ਰਾਹੀਂ ਆਪਣੇ ਫੈਨਜ਼ ਨਾਲ ਜੁੜੀ ਰਹਿੰਦੀ ਹੈ। ਉਸ ਨੇ ਮਿਊਜ਼ਿਕ ਇੰਡਸਟਰੀ 'ਚ ਪਿਛਲੇ ਸਾਲ ਕਮਬੈਕ ਕੀਤਾ ਸੀ। ਫੈਨਜ਼ ਬੇਸਵਰੀ ਦੇ ਨਾਲ ਉਸ ਦੇ ਨਵੇਂ ਗਾਣਿਆਂ ਦਾ ਇੰਤਜ਼ਾਰ ਕਰਦੇ ਹਨ। 


ਇਹ ਵੀ ਪੜ੍ਹੋ: ਸਭ ਦੇ ਖਿਲਾਫ ਜਾ ਕੇ ਸਾਨੀਆ ਮਿਰਜ਼ਾ ਨੇ ਸ਼ੋਏਬ ਮਲਿਕ ਨਾਲ ਕੀਤਾ ਸੀ ਵਿਆਹ, ਉਸੇ ਸ਼ੋਏਬ ਨੇ ਤੀਜੀ ਔਰਤ ਲਈ ਪਤਨੀ ਨੂੰ ਦਿੱਤਾ ਸੀ ਧੋਖਾ!