Shoaib Malik Sania Mirza Divorce: ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਅਤੇ ਭਾਰਤੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਦਾ ਤਲਾਕ ਹੋ ਗਿਆ ਹੈ। ਸਾਲ 2010 'ਚ ਵਿਆਹ ਕਰਵਾਉਣ ਵਾਲਾ ਇਹ ਮਸ਼ਹੂਰ ਜੋੜਾ 14 ਸਾਲ ਦੇ ਵਿਆਹ ਤੋਂ ਬਾਅਦ ਵੱਖ ਹੋਇਆ ਹੈ। ਸ਼ੋਏਬ ਦੇ ਪਰਿਵਾਰਕ ਸੂਤਰਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਤਲਾਕ ਤੋਂ ਤੁਰੰਤ ਬਾਅਦ ਸ਼ੋਏਬ ਨੇ ਪਾਕਿਸਤਾਨੀ ਅਦਾਕਾਰਾ ਸਨਾ ਜਾਵੇਦ ਨਾਲ ਵਿਆਹ ਕਰ ਲਿਆ। ਇਹ ਕ੍ਰਿਕਟਰ ਦਾ ਤੀਜਾ ਵਿਆਹ ਹੈ। ਸਾਨੀਆ ਤੋਂ ਪਹਿਲਾਂ ਸ਼ੋਏਬ ਨੇ ਆਇਸ਼ਾ ਸਿੱਦੀਕੀ ਨਾਲ ਵਿਆਹ ਕੀਤਾ ਸੀ।
ਸ਼ੋਏਬ ਮਲਿਕ ਦੇ ਪਰਿਵਾਰਕ ਸੂਤਰਾਂ ਦੀ ਮੰਨੀਏ ਤਾਂ ਇਸ ਕ੍ਰਿਕਟਰ ਨੇ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੂੰ ਤਲਾਕ ਦੇ ਦਿੱਤਾ ਹੈ। ਸਾਨੀਆ ਅਤੇ ਸ਼ੋਏਬ ਆਪਸੀ ਸਹਿਮਤੀ ਨਾਲ ਇੱਕ ਦੂਜੇ ਤੋਂ ਵੱਖ ਹੋਏ ਹਨ। ਸ਼ੋਏਬ ਮਲਿਕ ਅਤੇ ਸਾਨੀਆ ਮਿਰਜ਼ਾ ਦਾ ਇੱਕ ਬੇਟਾ ਇਜ਼ਹਾਨ ਵੀ ਹੈ ਜੋ ਦੁਬਈ ਵਿੱਚ ਰਹੇਗਾ। ਸੂਤਰ ਮੁਤਾਬਕ ਸਾਨੀਆ ਅਤੇ ਸ਼ੋਏਬ ਮਿਲ ਕੇ ਆਪਣੇ ਬੇਟੇ ਦੀ ਜ਼ਿੰਮੇਵਾਰੀ ਨਿਭਾਉਣਗੇ। ਤਲਾਕ ਤੋਂ ਬਾਅਦ ਸ਼ੋਏਬ ਮਲਿਕ ਨੇ ਸਨਾ ਜਾਵੇਦ ਨੂੰ ਆਪਣਾ ਸਾਥੀ ਬਣਾ ਲਿਆ ਹੈ।
ਸਭ ਦੇ ਖਿਲਾਫ ਜਾ ਕੇ ਸਾਨੀਆ ਨੇ ਫੜਿਆ ਸੀ ਸ਼ੋਏਬ ਦਾ ਹੱਥ
ਜਦੋਂ ਸਾਨੀਆ ਮਿਰਜ਼ਾ ਨੇ ਸ਼ੋਏਬ ਮਲਿਕ ਨਾਲ ਵਿਆਹ ਦਾ ਐਲਾਨ ਕੀਤਾ ਸੀ ਤਾਂ ਪੂਰੇ ਦੇਸ਼ ਨੇ ਸਾਨੀਆ ਦੇ ਇਸ ਫੈਸਲੇ ਦੀ ਨਿੰਦਾ ਕੀਤੀ ਸੀ। ਇੱਥੋਂ ਤੱਕ ਕਿ ਸਾਨੀਆ ਨੂੰ ਸਿਆਸੀ ਪਾਰਟੀਆਂ ਦੇ ਨੇਤਾਵਾਂ ਨੇ ਵੀ ਨਿਸ਼ਾਨਾ ਬਣਾਇਆ ਸੀ ਕਿ ਆਪਣੇ ਦੇਸ਼ ਦੇ ਲੜਕਿਆਂ ਨੂੰ ਛੱਡ ਕੇ ਸਾਨੀਆ ਨੇ ਪਾਕਿਸਤਾਨੀ ਦਾ ਹੱਥ ਫੜਿਆ। ਪਰ ਸਾਨੀਆ ਨੇ ਸਭ ਦੀ ਪਰਵਾਹ ਕੀਤੇ ਬਿਨਾਂ ਸ਼ੋਏਬ ਨੂੰ ਆਪਣਾ ਹਮਸਫਰ ਬਣਾਇਆ। ਹੁਣ ਕਿਹਾ ਜਾ ਰਿਹਾ ਹੈ ਕਿ ਸਾਨੀਆ ਨਾਲ ਤਲਾਕ ਤੋਂ ਪਹਿਲਾਂ ਹੀ ਸ਼ੋਏਬ ਦੀ ਜ਼ਿੰਦਗੀ 'ਚ ਸਨਾ ਦੀ ਐਂਟਰੀ ਹੋ ਗਈ ਸੀ। ਇਸ ਦਾ ਮਤਲਬ ਕਿ ਸ਼ੋਏਬ ਨੇ ਸਾਨੀਆ ਨੂੰ ਧੋਖਾ ਦਿੱਤਾ ਹੈ।
ਇੰਟਰਨੈੱਟ 'ਤੇ ਆਇਆ ਮੀਮਜ਼ ਦਾ ਹੜ੍ਹ
ਦੱਸ ਦਈਏ ਕਿ ਤਲਾਕ ਤੋਂ ਬਾਅਦ ਤੇ ਸ਼ੋਏਬ ਦੇ ਵਿਆਹ ਤੋਂ ਬਾਅਦ ਕਾਫੀ ਮੀਮਜ਼ ਵੀ ਸਾਹਮਣੇ ਆ ਰਹੇ ਹਨ। ਸਾਰਕੈਜ਼ਮ ਨਾਮ ਦੇ ਇੰਸਟਾਗ੍ਰਾਮ ਪੇਜ 'ਤੇ ਪੋਸਟ ਸ਼ੇਅਰ ਕੀਤੀ ਗਈ ਹੈ, ਜਿਸ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਜਿਸ ਸ਼ੋਏਬ ਲਈ ਸਾਨੀਆ ਨੇ ਆਪਣਾ ਦੇਸ਼ ਛੱਡਿਆ, ਉਸੇ ਸ਼ੋਏਬ ਨੇ ਕਿਸੇ ਹੋਰ ਦੀ ਖਾਤਿਰ ਸਾਨੀਆ ਨੂੰ ਛੱਡ ਦਿੱਤਾ, ਪਰ ਸਾਨੀਆ ਤੁਸੀਂ ਮਜ਼ਬੂਤ ਬਣੇ ਰਹੋ।
ਇਸ ਦਿਨ ਸ਼ੋਏਬ ਨੇ ਸਨਾ ਨਾਲ ਵਿਆਹ ਕੀਤਾ ਸੀ
ਸ਼ੋਏਬ ਮਲਿਕ ਨੇ 18 ਜਨਵਰੀ 2020 ਨੂੰ ਪਾਕਿਸਤਾਨੀ ਅਦਾਕਾਰਾ ਸਨਾ ਜਾਵੇਦ ਨਾਲ ਵਿਆਹ ਕੀਤਾ ਸੀ। ਜੋੜੇ ਨੇ ਵਿਆਹ ਦੇ ਦੋ ਦਿਨ ਬਾਅਦ ਇੱਕ ਇੰਸਟਾਗ੍ਰਾਮ ਪੋਸਟ ਰਾਹੀਂ ਆਪਣੇ ਵਿਆਹ ਦੀ ਪੁਸ਼ਟੀ ਕੀਤੀ। ਸ਼ੋਏਬ ਅਤੇ ਸਨਾ ਨੇ 20 ਜਨਵਰੀ ਦੀ ਸਵੇਰ ਨੂੰ ਆਪਣੇ ਨਿਕਾਹ ਸਮਾਰੋਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਇਸ ਦੇ ਨਾਲ ਲਿਖਿਆ- 'ਅਤੇ ਅਸੀਂ ਤੁਹਾਨੂੰ ਜੋੜਾ ਬਣਾਇਆ ਹੈ।'
ਕੌਣ ਹੈ ਸਨਾ ਜਾਵੇਦ?
ਸ਼ੋਏਬ ਤੋਂ ਪਹਿਲਾਂ ਸਨਾ ਜਾਵੇਦ ਨੇ ਪਾਕਿਸਤਾਨੀ ਅਦਾਕਾਰ ਅਤੇ ਗਾਇਕ ਉਮੈਰ ਜਸਵਾਲ ਨਾਲ ਵਿਆਹ ਕੀਤਾ ਸੀ। ਸਨਾ ਪਾਕਿਸਤਾਨ ਡਰਾਮਾ ਇੰਡਸਟਰੀ ਦਾ ਇੱਕ ਜਾਣਿਆ-ਪਛਾਣਿਆ ਨਾਮ ਹੈ ਜੋ ਕਈ ਸੀਰੀਅਲਾਂ ਵਿੱਚ ਨਜ਼ਰ ਆ ਚੁੱਕੀ ਹੈ। ਅਭਿਨੇਤਰੀ 'ਰੁਸਵਾਈ', 'ਰੋਮੀਓ ਵੇਡਸ ਹੀਰ', 'ਡਰ ਖੁਦਾ ਸੇ', 'ਡੈਂਕ', 'ਖਾਨੀ', 'ਏ ਮੁਸ਼ੱਤ-ਏ-ਖਾਕ', 'ਪਿਆਰੇ ਅਫਜ਼ਲ', 'ਕਾਲਾ ਡੋਰੀਆ' ਵਰਗੇ ਨਾਟਕਾਂ ਦਾ ਹਿੱਸਾ ਰਹਿ ਚੁੱਕੀ ਹੈ। '.. ਫਿਲਹਾਲ ਉਹ ARY ਚੈਨਲ ਦੇ ਡਰਾਮੇ 'ਸੁਕੂਨ' 'ਚ ਨਜ਼ਰ ਆ ਰਹੀ ਹੈ।