Miss Pooja Family: ਮਿਸ ਪੂਜਾ ਆਪਣੇ ਸਮੇਂ 'ਚ ਪੰਜਾਬੀ ਇੰਡਸਟਰੀ ਦੀ ਟੌਪ ਗਾਇਕਾ ਰਹੀ ਹੈ। ਉਹ ਜਿਸ ਵੀ ਗਾਇਕ ਨਾਲ ਗਾਣਾ ਗਾਉਂਦੀ ਸੀ, ਉਹ ਸਟਾਰ ਬਣ ਜਾਂਦਾ ਸੀ। ਉਸ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। ਇੰਨੀਂ ਦਿਨੀਂ ਮਿਸ ਪੂਜਾ ਆਪਣੇ ਨਵੇਂ ਗਾਣੇ 'ਅੰਗਰੇਜੀ ਪੀਕੇ' ਨੂੰ ਲੈਕੇ ਲਾਈਮਲਾਈਟ 'ਚ ਹੈ। ਇਸ ਦਰਮਿਆਨ ਮਿਸ ਪੂਜਾ ਦੀ ਇੱਕ ਸੋਸ਼ਲ ਮੀਡੀਆ ਪੋਸਟ ਵਾਇਰਲ ਹੋ ਰਹੀ ਹੈ।
ਮਿਸ ਪੂਜਾ ਨੇ ਆਪਣੇ ਮਰਹੂਮ ਪਿਤਾ ਨਾਲ ਇੱਕ ਪੁਰਾਣੀ ਤਸਵੀਰ ਸ਼ੇਅਰ ਕੀਤੀ ਹੈ, ਇਹ ਤਸਵੀਰ ਉਸ ਨੇ ਆਪਣੇ ਡੈਡੀ ਦੇ ਬਰਥਡੇ 'ਤੇ ਸ਼ੇਅਰ ਕੀਤੀ ਸੀ, ਜਿਸ ਨਾਲ ਉਸ ਨੇ ਬੇਹੱਦ ਭਾਵੁਕ ਕੈਪਸ਼ਨ ਵੀ ਲਿਖੀ। ਮਿਸ ਪੂਜਾ ਨੇ ਕਿਹਾ, 'ਹੈੱਪੀ ਬਰਥਡੇ ਪਾਪਾ!!! ਮਿਸ ਯੂ ਸੋ ਮੱਚ। ਤੁਹਾਡੀ ਆਵਾਜ਼ ਨੂੰ ਮਿਸ ਕਰਦੀ ਹਾਂ। ਤੁਹਾਡੀਆਂ ਸਲਾਹਾਂ ਯਾਦ ਆਉਂਦੀਆਂ ਨੇ। ਤੁਹਾਡੀਆਂ ਝਿੜਕਾਂ ਯਾਦ ਆਉਂਦੀਆਂ ਨੇ। ਅਸੀਂੀ ਕਿਵੇਂ ਇੱਕ ਟੀਮ ਵਾਂਗ ਇੱਕ ਦੂਜੇ ਨਾਲ ਖੜੇ ਹਾਂ, ਉਹ ਦੌਰ ਮੈਨੂੰ ਯਾਦ ਆਉਂਦਾ ਹੈ। ਮੈਂ ਅੱਜ ਵੀ ਜਦੋਂ ਮਹਿਸੂਸ ਕਰਦੀ ਹਾਂ, ਤਾਂ ਤੁਹਾਨੂੰ ਆਪਣੇ ਨੇੜੇ ਮਹਿਸੂਸ ਕਰਦੀ ਹਾਂ। ਮੈਂ ਕਦੇ ਨਹੀਂ ਭੁੱਲਾਂਗੀ ਕਿ ਤੁਸੀਂ ਸਾਨੂੰ ਖੁਸ਼ ਰੱਖਣ ਲਈ ਕਿੰਨੀ ਮੇਹਨਤ ਕੀਤੀ। ਤੁਸੀਂ ਬੈਸਟ ਡੈਡ ਸੀ ਤੇ ਹਮੇਸ਼ਾ ਰਹੋਗੇ।' ਦੇਖੋ ਇਹ ਪੋਸਟ:
ਕਾਬਿਲੇਗ਼ੌਰ ਹੈ ਕਿ ਮਿਸ ਪੂਜਾ ਵਿਆਹ ਤੋਂ ਬਾਅਦ ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਗਾਇਬ ਹੋ ਗਈ ਸੀ। ਉਸ ਨੇ ਪਿਛਲੇ ਸਾਲ ਜ਼ਬਰਦਸਤ ਕਮਬੈਕ ਕੀਤਾ ਸੀ। ਹੁਣ ਵੀ ਮਿਸ ਪੂਜਾ ਦੀ ਨਵਾਂ ਗਾਣਾ 'ਅੰਗਰੇਜੀ ਪੀਕੇ' ਰਿਲੀਜ਼ ਹੋਣ ਵਾਲਾ ਹੈ। ਇਹ ਗਾਣਾ 5 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।