Mankirt Aulakh Video: ਪੰਜਾਬੀ ਗਾਇਕ ਮਨਕੀਰਤ ਔਲਖ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣਿਆ ਹੋਇਆ ਹੈ। ਉਸ ਨੂੰ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਤੋਂ ਹੀ ਉਹ ਬੰਬੀਹਾ ਗੈਂਗ ਦੇ ਰਾਡਾਰ 'ਤੇ ਹੈ। ਕੁੱਝ ਦਿਨ ਪਹਿਲਾਂ ਮਨਕੀਰਤ ਔਲਖ ਦੀ ਰਾਤੀਂ ਸਾਢੇ 12 ਵਜੇ ਦੇ ਕਰੀਬ ਮੋਟਰ ਸਾਈਕਲ ਸਵਾਰਾਂ ਨੇ ਰੇਕੀ ਵੀ ਕੀਤੀ ਸੀ। ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਸੀ। ਵੀਡੀਓ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਮੋਟਰ ਸਾਈਕਲ ਸਵਾਰ 3 ਵਿਅਕਤੀਆਂ ਨੇ ਉਸ ਦਾ ਘਰ ਤੱਕ ਪਿੱਛਾ ਕੀਤਾ।


ਇਹ ਵੀ ਪੜ੍ਹੋ: ਵਿਸ਼ਵ ਪ੍ਰਸਿੱਧ ਕਾਮੇਡੀਅਨ ਚਾਰਲੀ ਚੈਪਲਿਨ 40 ਸਾਲ ਅਮਰੀਕਾ ਰਹੇ, ਫਿਰ ਵੀ ਨਹੀਂ ਮਿਲੀ ਉੱਥੇ ਦੀ ਨਾਗਰਿਕਤਾ, ਜਾਣੋ ਕਿਉਂ


ਇਸ ਘਟਨਾ ਦੀ ਮਨਕੀਰਤ ਔਲਖ ਨੇ ਸ਼ਿਕਾਇਤ ਵੀ ਦਰਜ ਕਾਰਵਾਈ ਸੀ। ਇਸ ਘਟਨਾ ਤੋਂ ਬਾਅਦ ਵੀ ਮਨਕੀਰਤ ਔਲਖ ਡਰ ਕੇ ਘਰ ਨਹੀਂ ਬੈਠਿਆ, ਸਗੋਂ ਉਹ ਸਟੇਜ ਸ਼ੋਅ ਕਰਦਾ ਨਜ਼ਰ ਆ ਰਿਹਾ ਹੈ। ਇਸ ਦੀ ਵੀਡੀਓ ਗਾਇਕ ਨੇ ਖੁਦ ਹੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਉਹ ਸਟੇਜ 'ਤੇ ਨਜ਼ਰ ਆ ਰਿਹਾ ਹੈ। ਸਟੇਜ 'ਤੇ ਉਸ ਦੇ ਬੈਂਡ ਤੋਂ ਇਲਾਵਾ ਉਸ ਦੇ ਨਾਲ ਸੁਰੱਖਿਆ ਬਲ ਵੀ ਮੌਜੂਦ ਹੈ। ਪੁਲਿਸ ਅਫਸਰ ਹੱਥਾਂ 'ਚ ਬੰਦੂਕ ਲੈਕੇ ਪੂਰੇ ਚੌਕਸ ਹੋਏ ਖੜੇ ਦਿਖਾਈ ਦੇ ਰਹੇ ਹਨ। ਦੇਖੋ ਇਹ ਵੀਡੀਓ:









ਕਾਬਿਲੇਗ਼ੌਰ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਤੋਂ ਹੀ ਮਨਕੀਰਤ ਔਲਖ ਸੁਰਖੀਆਂ 'ਚ ਹੈ। ਉਸ 'ਤੇ ਮੂਸੇਵਾਲਾ ਦੇ ਕਤਲ ਦਾ ਇਲਜ਼ਾਮ ਵੀ ਲੱਗਿਆ ਸੀ, ਪਰ ਉਸ ਨੂੰ ਪੰਜਾਬ ਪੁਲਿਸ ਨੇ ਕਲੀਨ ਚਿੱਟ ਦਿੱਤੀ ਸੀ। ਇਸ ਤੋਂ ਬਾਅਦ ਹੀ ਬੰਬੀਹਾ ਗਰੁੱਪ ਦੇ ਗੁੰਡਿਆਂ ਨੇ ਉਸ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਸੀ। ਵਰਕਫਰੰਟ ਦੀ ਗੱਲ ਕਰੀਏ ਤਾਂ ਮਨਕੀਰਤ ਦਾ ਲੰਬੇ ਸਮੇਂ ਬਾਅਦ ਗਾਣਾ 'ਰਾਈਜ਼ ਐਂਡ ਸ਼ਾਈਨ' ਰਿਲੀਜ਼ ਹੋਇਆ ਹੈ।


ਇਹ ਵੀ ਪੜ੍ਹੋ: ਯੋ ਯੋ ਹਨੀ ਸਿੰਘ ਨੇ ਲਾਈਵ ਸ਼ੋਅ 'ਚ ਵੱਖਰੇ ਅੰਦਾਜ਼ 'ਚ ਦਿੱਤੀ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ, ਵਾਇਰਲ ਹੋਈ ਵੀਡੀਓ