ਕੱਪੜੇ ਧੋਣ ਵਾਲੇ ਸਾਬਣ ਤੋਂ ਲੈ ਕੇ ਨਹਾਉਣ ਦੇ ਸਾਬਣ ਤੱਕ, ਸਾਡੇ ਘਰ ਦੀ ਹਰ ਚੀਜ਼ ਰੰਗੀਨ ਹੈ। ਕੁਝ ਨੀਲੇ, ਕੁਝ ਲਾਲ ਅਤੇ ਕੁਝ ਪੀਲੇ ਹਨ। ਪਰ ਜਦੋਂ ਸਾਬਣ ਦਾ ਰੰਗ ਵੱਖਰਾ ਹੁੰਦਾ ਹੈ ਤਾਂ ਉਸ ਵਿੱਚੋਂ ਨਿਕਲਣ ਵਾਲੀ ਝੱਗ ਦਾ ਰੰਗ ਚਿੱਟਾ ਕਿਉਂ ਹੁੰਦਾ ਹੈ। ਇੱਥੋਂ ਤੱਕ ਕਿ ਸ਼ੈਂਪੂ, ਫੇਸ ਵਾਸ਼ ਅਤੇ ਹੈਂਡਵਾਸ਼ ਦੀ ਝੱਗ ਵੀ ਚਿੱਟੇ ਰੰਗ ਦੀ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਇਸ ਦੇ ਪਿੱਛੇ ਦੀ ਸਾਈਂਸ ਬਾਰੇ ਦੱਸਾਂਗੇ। ਆਓ ਜਾਣਦੇ ਹਾਂ ਕਿ ਰੰਗੀਨ ਸਾਬਣ 'ਚੋਂ ਸਿਰਫ ਚਿੱਟੀ ਝੱਗ ਹੀ ਕਿਉਂ ਨਿਕਲਦੀ ਹੈ।


ਕਿਉਂ ਨਿਕਲਦੀ ਹੈ ਚਿੱਟੀ ਝੱਗ?


ਚਿੱਟੀ ਝੱਗ ਬਾਰੇ ਵਿਗਿਆਨ ਕਹਿੰਦਾ ਹੈ ਕਿ ਕਿਸੇ ਵੀ ਚੀਜ਼ ਦਾ ਆਪਣਾ ਕੋਈ ਰੰਗ ਨਹੀਂ ਹੁੰਦਾ, ਕੋਈ ਵੀ ਚੀਜ਼ ਜੋ ਰੰਗੀਨ ਦਿਖਾਈ ਦਿੰਦੀ ਹੈ, ਉਸ ਦੇ ਪਿੱਛੇ ਦਾ ਕਾਰਨ ਸੂਰਜ ਦੇ ਪ੍ਰਕਾਸ਼ ਦੀਆਂ ਕਿਰਣਾ ਹਨ। ਜਿਵੇਂ ਕੋਈ ਵਸਤੂ ਪ੍ਰਕਾਸ਼ ਦੀਆਂ ਸਾਰੀਆਂ ਕਿਰਨਾਂ ਨੂੰ ਸੋਖ ਲਵੇ ਤਾਂ ਉਹ ਕਾਲੀ ਦਿਖਾਈ ਦਿੰਦੀ ਹੈ, ਇਸੇ ਤਰ੍ਹਾਂ ਜੇਕਰ ਕੋਈ ਵਸਤੂ ਪ੍ਰਕਾਸ਼ ਦੀਆਂ ਸਾਰੀਆਂ ਕਿਰਨਾਂ ਨੂੰ ਪ੍ਰਤਿਬਿੰਬਤ ਕਰਦੀ ਹੈ ਤਾਂ ਉਹ ਚੀਜ਼ ਚਿੱਟੀ ਦਿਖਾਈ ਦਿੰਦੀ ਹੈ।


ਇਹ ਵੀ ਪੜ੍ਹੋ: ਸੋਨੇ ਦੇ ਭਾਅ 'ਚ ਵਿਕਦੇ ਹਨ ਇਹ ਆਲੂ...ਇੱਕ ਕਿਲੋ ਦੀ ਕੀਮਤ ਹਜ਼ਾਰਾਂ 'ਚ


ਝੱਗ 'ਤੇ ਏਥਨਸ ਸਾਇੰਸ ਦੀ ਰਿਪੋਰਟ ਕਹਿੰਦੀ ਹੈ ਕਿ ਸਾਬਣ ਕਿਸੇ ਵੀ ਰੰਗ ਦਾ ਹੋ ਸਕਦਾ ਹੈ, ਜਦੋਂ ਇਸ ਵਿੱਚੋਂ ਝੱਗ ਨਿਕਲਦੀ ਹੈ ਤਾਂ ਉਸ ਵਿੱਚ ਹਵਾ, ਪਾਣੀ ਅਤੇ ਸਾਬਣ ਹੁੰਦਾ ਹੈ ਜੋ ਮਿਲ ਕੇ ਬੁਲਬੁਲੇ ਦਾ ਰੂਪ ਧਾਰ ਲੈਂਦਾ ਹੈ। ਜਦੋਂ ਸੂਰਜ ਦੀਆਂ ਕਿਰਨਾਂ ਇਨ੍ਹਾਂ ਬੁਲਬੁਲਿਆਂ 'ਤੇ ਪੈਂਦੀਆਂ ਹਨ, ਤਾਂ ਇਹ ਪ੍ਰਤੀਬਿੰਬਤ ਹੋ ਕੇ ਚਿੱਟੇ ਦਿਖਾਈ ਦਿੰਦੇ ਹਨ।


ਕਦੇ-ਕਦੇ ਬੁਲਬੁਲਿਆਂ ਵਿੱਚ ਵੀ ਕਈ ਰੰਗ ਦਿਖਾਈ ਦਿੰਦੇ ਹਨ


ਤੁਸੀਂ ਦੇਖਿਆ ਹੋਵੇਗਾ ਕਿ ਕੱਪੜਾ ਧੋਣ ਵੇਲੇ ਜੋ ਵੱਡੇ ਬੁਲਬੁਲੇ ਬਣਦੇ ਹਨ, ਉਨ੍ਹਾਂ ਦੀ ਬਾਹਰੀ ਪਰਤ 'ਤੇ ਸਾਨੂੰ ਕਈ ਰੰਗ ਨਜ਼ਰ ਆਉਂਦੇ ਹਨ, ਪਰ ਇਹ ਬਹੁਤ ਨੇੜੇ ਤੋਂ ਦਿਖਾਈ ਦਿੰਦੇ ਹਨ, ਇਹ ਬੁਲਬੁਲੇ ਦੂਰੋਂ ਵੀ ਚਿੱਟੇ ਦਿਖਾਈ ਦਿੰਦੇ ਹਨ। ਇਹ ਸਭ ਕੁਝ ਸੂਰਜ ਦੀ ਰੌਸ਼ਨੀ ਕਾਰਨ ਵੀ ਹੁੰਦਾ ਹੈ। ਉੱਥੇ ਹੀ ਨਹਾਉਣ ਵਾਲੇ ਸਾਬਣ ਦੇ ਨਾਲ ਅਜਿਹਾ ਨਹੀਂ ਹੁੰਦਾ, ਉਸ ਦਾ ਕਾਰਨ ਇਹ ਹੈ ਕਿ ਉਸ ਵਿੱਚ ਮੋਮ ਪਿਆ ਹੁੰਦਾ ਹੈ, ਜੋ ਕਿ ਝਾਗ ਵਿੱਚ ਉੰਨੇ ਵੱਡੇ ਬੁਲਬੁਲੇ ਨਹੀਂ ਬਣਨ ਦਿੰਦੇ ਅਤੇ ਨਹਾਉਣ ਵਾਲੇ ਸਾਬਣ ਦਾ ਝੱਗ ਵੀ ਸੰਘਣਾ ਹੋ ਜਾਂਦਾ ਹੈ, ਜਿਸ ਦੀ ਵਜ੍ਹਾ ਤੋਂ ਉਹ ਹੋਰ ਵੀ ਜ਼ਿਆਦਾ ਚਿੱਟਾ ਦਿਖਾਈ ਦਿੰਦਾ ਹੈ।


ਇਹ ਵੀ ਪੜ੍ਹੋ: Lucky Draw Jackpot: ਚੀਨ 'ਚ ਮੁਲਾਜ਼ਮ ਨੇ ਜਿੱਤਿਆ ਅਨੋਖਾ ਲੱਕੀ ਡਰਾਅ, ਮਿਲੀ ਇੱਕ ਸਾਲ ਦੀ ਪੇਡ ਲੀਵ