ਅੱਜਕੱਲ੍ਹ ਲੋਕਾਂ 'ਚ ਕੰਮ ਦਾ ਦਬਾਅ ਬਹੁਤ ਜ਼ਿਆਦਾ ਹੈ। ਅਜਿਹੀ ਸਥਿਤੀ ਵਿੱਚ ਮਾਨਸਿਕ ਅਤੇ ਸਰੀਰਕ ਸਿਹਤ ਲਈ ਛੁੱਟੀ ਲੈਣੀ ਜ਼ਰੂਰੀ ਹੈ। ਹਾਲ ਹੀ ਵਿੱਚ ਚੀਨ ਦੇ ਸ਼ੇਨਜੇਨ ਵਿੱਚ ਇੱਕ ਕੰਪਨੀ ਨੇ ਆਪਣੇ ਕਰਮਚਾਰੀਆਂ ਲਈ ਇੱਕ ਅਨੋਖੀ ਲੱਕੀ ਡਰਾਅ ਸਕੀਮ ਸ਼ੁਰੂ ਕੀਤੀ ਹੈ। ਇਸ ਤਹਿਤ ਇਕ ਮੁਲਾਜ਼ਮ ਨੇ ਸਾਲਾਨਾ ਡਿਨਰ ਪਾਰਟੀ ਵਿਚ 365 ਦਿਨਾਂ ਦੀ ਪੇਡ ਲੀਵ ਜਿੱਤ ਕੇ ਸਭ ਨੂੰ ਹੈਰਾਨ ਕਰ ਦਿੱਤਾ।


ਚੀਨੀ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇੱਕ ਵੀਡੀਓ ਸਾਹਮਣੇ ਆਇਆ ਹੈ। ਇਸ ਵਿੱਚ ਇਹ ਕਰਮਚਾਰੀ ਦਿਖਾਇਆ ਗਿਆ ਹੈ। ਉਹ ਕੰਪਨੀ 'ਚ ਮੈਨੇਜਰ ਦੇ ਅਹੁਦੇ 'ਤੇ ਹੈ। ਉਸ ਦੇ ਹੱਥ ਵਿਚ ਦਿਖਾਈ ਦੇਣ ਵਾਲੇ ਵੱਡੇ ਚੈੱਕ 'ਤੇ 365 ਦਿਨਾਂ ਦੀ ਛੁੱਟੀ ਲਿਖੀ ਹੋਈ ਹੈ।


ਇਹ ਵੀ ਪੜ੍ਹੋ: China On Russia Ukraine War : ਰੂਸ-ਯੂਕਰੇਨ ਜੰਗ ਨੂੰ ਲੈ ਕੇ ਚੀਨ ਦਾ ਵੱਡਾ ਐਲਾਨ, ਵਿਦੇਸ਼ ਮੰਤਰੀ ਬੋਲੇ - 'ਅਸੀਂ ਆਪਣੇ ਹਥਿਆਰ...'


ਲੱਕੀ ਡਰਾਅ ਵਿੱਚ ਜਿੱਤਿਆ ਇਨਾਮ


ਰਿਪੋਰਟਾਂ ਦੇ ਅਨੁਸਾਰ, ਵਿਅਕਤੀ ਨੇ ਆਪਣੀ ਕੰਪਨੀ ਦੁਆਰਾ ਆਯੋਜਿਤ ਲੱਕੀ ਡਰਾਅ ਵਿੱਚ ਇਨਾਮ ਜਿੱਤਿਆ। ਕੰਪਨੀ ਦੁਆਰਾ ਆਯੋਜਿਤ ਲੱਕੀ ਡਰਾਅ ਇਨਾਮ ਅਤੇ ਸਜ਼ਾ ਦੋਵੇਂ ਸਨ। ਹਾਲਾਂਕਿ ਸਾਲਾਨਾ ਤਨਖਾਹ ਦੇ ਨਾਲ ਛੁੱਟੀਆਂ ਦਾ ਜੈਕਪਾਟ ਇਨਾਮ ਪ੍ਰਾਪਤ ਕਰਨਾ ਆਸਾਨ ਨਹੀਂ ਸੀ, ਪਰ ਕਿਸਮਤ ਨੇ ਕਰਮਚਾਰੀ ਦਾ ਸਾਥ ਦਿੱਤਾ। ਵੀਡੀਓ 'ਚ ਚੇਨ ਨਾਂ ਦਾ ਇਹ ਕਰਮਚਾਰੀ ਕਈ ਵਾਰ ਇਹ ਕਹਿੰਦਾ ਨਜ਼ਰ ਆ ਰਿਹਾ ਹੈ ਕਿ ਕੀ ਇਨਾਮ ਅਸਲੀ ਹੈ?


ਦਰਅਸਲ, ਕੋਵਿਡ-19 ਮਹਾਂਮਾਰੀ ਕਾਰਨ ਲੌਕਡਾਊਨ ਦੌਰਾਨ ਕੰਪਨੀ ਨੇ 3 ਸਾਲਾਂ ਵਿੱਚ ਪਹਿਲੀ ਵਾਰ ਡਿਨਰ ਦਾ ਆਯੋਜਨ ਕੀਤਾ ਸੀ। ਇਹ ਉਹ ਸਮਾਂ ਸੀ ਜਦੋਂ ਕੰਪਨੀ ਨੇ ਲੱਕੀ ਡਰਾਅ ਪ੍ਰੋਗਰਾਮ ਅਤੇ ਜੈਕਪਾਟ ਇਨਾਮਾਂ ਨੂੰ ਸ਼ਾਮਲ ਕਰਨ ਦਾ ਵਿਚਾਰ ਲਿਆ।



ਵੀਡੀਓ ਇੰਟਰਨੈਟ ‘ਤੇ ਵਾਇਰਲ ਹੋ ਗਈ


ਸੋਸ਼ਲ ਮੀਡੀਆ ਪਲੇਟਫਾਰਮ 'ਤੇ ਪੋਸਟ ਹੋਣ ਤੋਂ ਬਾਅਦ ਇਹ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਗਿਆ। ਕਈ ਲੋਕਾਂ ਨੂੰ ਲੱਗਿਆ ਕਿ ਉਸ ਨੂੰ ਅਪ੍ਰੈਲ ਫੂਲ ਬਣਾ ਦਿੱਤਾ ਗਿਆ ਹੈ। ਵੀਡੀਓ ਦਾ ਜਵਾਬ ਦਿੰਦੇ ਹੋਏ ਇਕ ਯੂਜ਼ਰ ਨੇ ਲਿਖਿਆ ਕਿ ਹੁਣ ਅਸਲੀ ਸਵਾਲ ਇਹ ਹੈ ਕਿ ਉਹ ਇੰਨੇ ਖਾਲੀ ਸਮੇਂ ਵਿੱਚ ਕੀ ਕਰੇਗਾ? ਇਕ ਹੋਰ ਯੂਜ਼ਰ ਨੇ ਲਿਖਿਆ ਕਿ ਜੇਕਰ ਮੈਂ ਇਕ ਸਾਲ ਬਾਅਦ ਵਾਪਸ ਆਵਾਂਗਾ ਤਾਂ ਨੌਕਰੀ ਬਦਲ ਲਵਾਂਗਾ।


ਇਹ ਵੀ ਪੜ੍ਹੋ: Cyber Attack: ਹੈਕਰਾਂ ਦੇ ਨਿਸ਼ਾਨੇ 'ਤੇ ਭਾਰਤ ਸਰਕਾਰ ਦੀਆਂ 12,000 ਵੈੱਬਸਾਈਟਾਂ, ਕੇਂਦਰ ਸਰਕਾਰ ਨੇ ਜਾਰੀ ਕੀਤਾ ਅਲਰਟ