ਜਿਵੇਂ ਹੀ ਗਰਮੀ ਦਾ ਮੌਸਮ ਆਉਂਦਾ ਹੈ, ਲੋਕ ਆਪਣੇ ਘਰਾਂ ਦੀਆਂ ਖਿੜਕੀਆਂ ਅਤੇ ਦਰਵਾਜ਼ੇ ਖੋਲ੍ਹ ਦਿੰਦੇ ਹਨ, ਜਿਸ ਨਾਲ ਹਵਾ ਕਮਰੇ ਦੇ ਅੰਦਰ ਆਉਂਦੀ ਰਹਿੰਦੀ ਹੈ। ਬਹੁਤ ਸਾਰੇ ਲੋਕਾਂ ਨੂੰ ਖਿੜਕੀਆਂ ਰਾਹੀਂ ਆਉਣ ਵਾਲੀ ਹਵਾ ਤੋਂ ਤਾਜ਼ਗੀ ਅਤੇ ਗਰਮੀ ਤੋਂ ਰਾਹਤ ਦਾ ਅਹਿਸਾਸ ਹੁੰਦਾ ਹੈ। ਪਰ ਇੱਥੇ ਇਹ ਜਾਣਨਾ ਬਹੁਤ ਜ਼ਰੂਰੀ ਹੈ ਕੀ ਗਰਮੀਆਂ ਵਿੱਚ ਅਜਿਹਾ ਕਰਨਾ ਚਾਹੀਦਾ ਹੈ? ਕੀ ਤੁਹਾਨੂੰ ਘਰ ਦੀਆਂ ਖਿੜਕੀਆਂ ਨੂੰ ਹਵਾ ਆਉਣ ਲਈ ਖੋਲ੍ਹਣਾ ਚਾਹੀਦਾ ਹੈ ਜਾਂ ਨਹੀਂ? ਆਓ ਜਾਣਦੇ ਹਾਂ


ਬ੍ਰਿਟੇਨ ਦੀ ਨੈਸ਼ਨਲ ਹੈਲਥ ਸਰਵਿਸ ਦੀ ਸਲਾਹ ਮੁਤਾਬਕ ਗਰਮੀਆਂ ਦੇ ਮੌਸਮ 'ਚ ਜਿੱਥੇ ਧੁੱਪ ਆਉਂਦੀ ਹੈ, ਉਸ ਕਮਰੇ ਦੀਆਂ ਖਿੜਕੀਆਂ ਅਤੇ ਦਰਵਾਜ਼ਿਆਂ 'ਤੇ ਪਰਦੇ ਲਗਾਉਣੇ ਚਾਹੀਦੇ ਹਨ। ਐਨਐਚਐਸ ਨੇ ਕਿਹਾ ਕਿ ਹਰ ਕਿਸੇ ਨੂੰ ਗਰਮੀ ਅਤੇ ਤੇਜ਼ ਧੁੱਪ ਵਿੱਚ ਬਿਨਾਂ ਲੋੜ ਤੋਂ ਘਰ ਤੋਂ ਬਾਹਰ ਨਿਕਲਣ ਤੋਂ ਬਚਣਾ ਚਾਹੀਦਾ ਹੈ। ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ, ਤਾਂ ਜੋ ਡੀਹਾਈਡ੍ਰੇਸ਼ਨ ਬਿਲਕੁਲ ਨਾ ਹੋਵੇ। ਇਸ ਤੋਂ ਇਲਾਵਾ ਸ਼ਰਾਬ ਦਾ ਸੇਵਨ ਵੀ ਘੱਟ ਕਰਨਾ ਚਾਹੀਦਾ ਹੈ।


ਇਹ ਵੀ ਪੜ੍ਹੋ: ਭੁੱਲ ਕੇ ਵੀ ਚਾਹ ਦੇ ਨਾਲ ਨਾ ਖਾਓ ਇਹ 5 ਚੀਜ਼ਾਂ, ਹੋ ਸਕਦੀ ਹੈ ਗੰਭੀਰ ਬਿਮਾਰੀ


ਜ਼ਿਆਦਾ ਧੁੱਪ ਵਿੱਚ ਬਾਹਰ ਨਹੀਂ ਨਿਕਲਣਾ ਚਾਹੀਦਾ


ਜੇਕਰ ਤੁਸੀਂ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਦੇ ਦੌਰਾਨ ਤੇਜ਼ ਧੁੱਪ 'ਚ ਘਰ ਤੋਂ ਬਾਹਰ ਜਾ ਰਹੇ ਹੋ ਤਾਂ ਅਜਿਹੇ ਕੱਪੜੇ ਪਾਓ ਜੋ ਪੂਰੇ ਸਰੀਰ ਨੂੰ ਢੱਕਣ, ਤਾਂ ਜੋ ਸੂਰਜ ਤੋਂ ਨਿਕਲਣ ਵਾਲੀਆਂ ਅਲਟਰਾਵਾਇਲਟ ਕਿਰਨਾਂ ਤੋਂ ਬਚਿਆ ਜਾ ਸਕੇ। ਗਰਮੀ ਦੀਆਂ ਬਿਮਾਰੀਆਂ ਤੋਂ ਆਪਣੇ ਆਪ ਨੂੰ ਬਚਾਉਣ ਲਈ, ਜਦੋਂ ਬਹੁਤ ਜ਼ਿਆਦਾ ਗਰਮੀ ਹੋਵੇ ਜਾਂ ਤੇਜ਼ ਧੁੱਪ ਦੇ ਹੇਠਾਂ ਕਸਰਤ ਨਾ ਕਰੋ। ਕਸਰਤ ਕਰਨ ਲਈ ਦਿਨ ਦਾ ਸਭ ਤੋਂ ਵਧੀਆ ਸਮਾਂ ਚੁਣੋ।


ਦਿ ਇੰਡੀਪੈਂਡੈਂਟ ਦੀ ਰਿਪੋਰਟ ਦੇ ਅਨੁਸਾਰ, ਨਾਟਿੰਘਮ ਟ੍ਰੇਂਟ ਯੂਨੀਵਰਸਿਟੀ ਦੇ ਪ੍ਰੋਫੈਸਰ ਅਮੀਨ ਅਲ-ਹਬੀਬੇਹ ਨੇ ਕਿਹਾ ਕਿ ਗਰਮੀ ਦੇ ਮੌਸਮ ਵਿੱਚ ਸਾਨੂੰ ਘਰ ਦੇ ਅੰਦਰ ਗਰਮ ਹਵਾ ਨੂੰ ਆਉਣ ਤੋਂ ਰੋਕਣਾ ਚਾਹੀਦਾ ਹੈ ਅਤੇ ਘਰ ਦਾ ਤਾਪਮਾਨ ਆਮ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਗਰਮੀ ਦੋ ਕਾਰਨਾਂ ਕਰਕੇ ਮਹਿਸੂਸ ਕੀਤੀ ਜਾਂਦੀ ਹੈ, ਪਹਿਲਾ - ਸੂਰਜੀ ਕਿਰਨਾਂ ਅਤੇ ਦੂਜਾ - ਗਰਮ ਹਵਾ। ਸਾਨੂੰ 'ਗ੍ਰੀਨ ਹਾਊਸ' ਇਫੈਕਟ ਤੋਂ ਬਚਣ ਦੀ ਕੋਸ਼ਿਸ਼ ਵੀ ਕਰਨੀ ਚਾਹੀਦੀ ਹੈ, ਕਿਉਂਕਿ ਇਸ ਨਾਲ ਘਰ ਦੇ ਅੰਦਰ ਦਾ ਤਾਪਮਾਨ ਤੇਜ਼ੀ ਨਾਲ ਵੱਧ ਸਕਦਾ ਹੈ।


ਕਦੋਂ ਖੋਲਣੀ ਚਾਹੀਦੀਆਂ ਹਨ ਖਿੜਕੀਆਂ?


ਜੇਕਰ ਤੁਸੀਂ ਖਿੜਕੀਆਂ ਨੂੰ ਖੁੱਲ੍ਹਾ ਰੱਖਣਾ ਚਾਹੁੰਦੇ ਹੋ, ਤਾਂ ਉਨ੍ਹਾਂ ਨੂੰ ਉਸ ਸਮੇਂ ਖੋਲ੍ਹੋ ਜਦੋਂ ਤਾਪਮਾਨ ਘੱਟ ਹੋਵੇ। ਬਾਕੀ ਦੇ ਸਮੇਂ ਲਈ ਪਰਦਾ ਲਾ ਕੇ ਰੱਖੋ। ਅਲ-ਹਬੀਬੇਹ ਦਾ ਕਹਿਣਾ ਹੈ ਕਿ ਖਿੜਕੀਆਂ ਨੂੰ ਖੁੱਲ੍ਹਾ ਜਾਂ ਬੰਦ ਰੱਖਣਾ ਘਰ ਦੀ ਸਥਿਤੀ ਅਤੇ ਤਾਪਮਾਨ 'ਤੇ ਨਿਰਭਰ ਕਰਦਾ ਹੈ। ਖਿੜਕੀਆਂ ਉਦੋਂ ਹੀ ਖੋਲ੍ਹੀਆਂ ਜਾਣੀਆਂ ਚਾਹੀਦੀਆਂ ਹਨ ਜਦੋਂ ਘਰ ਦੇ ਅੰਦਰ ਦਾ ਤਾਪਮਾਨ ਬਾਹਰਲੇ ਤਾਪਮਾਨ ਤੋਂ ਵੱਧ ਹੋਵੇ। ਜਦੋਂ ਬਾਹਰ ਬਹੁਤ ਗਰਮੀ ਹੁੰਦੀ ਹੈ, ਤਾਂ ਖਿੜਕੀਆਂ ਨੂੰ ਬੰਦ ਰੱਖਣਾ ਬਿਹਤਰ ਹੁੰਦਾ ਹੈ। ਹਾਲਾਂਕਿ, ਜਦੋਂ ਸ਼ਾਮ ਨੂੰ ਹਵਾ ਥੋੜੀ ਠੰਡੀ ਹੋ ਜਾਂਦੀ ਹੈ, ਤਾਂ ਤੁਸੀਂ ਖਿੜਕੀਆਂ ਖੋਲ੍ਹ ਸਕਦੇ ਹੋ।


ਇਹ ਵੀ ਪੜ੍ਹੋ: ਪਾਣੀ ਅਤੇ ਬਲੱਡ ਪ੍ਰੈਸ਼ਰ ਦਾ ਵੀ ਹੈ ਖਾਸ ਕੁਨੈਕਸ਼ਨ...ਤਾਂ ਇਸ ਨੂੰ ਕੰਟਰੋਲ 'ਚ ਰੱਖਣ ਲਈ ਕਰੋ ਇਹ ਕੰਮ