Nachhatar Gill Sings Sad Song: ਪੰਜਾਬੀ ਗਾਇਕ ਨਛੱਤਰ ਗਿੱਲ (Nachhatar Gill) ਲਗਾਤਾਰ ਸੁਰਖੀਆਂ ਵਿੱਚ ਬਣੇ ਹੋਏ ਹਨ। ਸਾਲ 2022 ਕਲਾਕਾਰ ਲਈ ਦੁੱਖਾਂ ਨਾਲ ਭਰਿਆ ਰਹਿਆ। ਦਰਅਸਲ, ਕਲਾਕਾਰ ਦੀ ਪਤਨੀ ਦਲਵਿੰਦਰ ਕੌਰ ਨੇ ਦੁਨੀਆਂ ਨੂੰ ਹਮੇਸ਼ਾ-ਹਮੇਸ਼ਾ ਲਈ ਅਲਵਿਦਾ ਕਹਿ ਰੁਖਸਤ ਹੋ ਗਈ। ਫਿਲਹਾਲ ਗਾਇਕ ਇਸ ਸਦਮੇ ਤੋਂ ਉੱਭਰ ਆਪਣੀ ਗਾਇਕੀ ਵੱਲ ਰੁੱਖ ਕਰ ਚੁੱਕੇ ਹਨ। ਉਨ੍ਹਾਂ ਵੱਲ਼ੋਂ ਆਪਣੇ ਸੈਡ ਸਾਂਗ ਦੇ ਵੀਡੀਓ ਕਲਿੱਪ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਸ਼ੇਅਰ ਕੀਤੇ ਗਏ ਹਨ। ਜਿਨ੍ਹਾਂ ਨੂੰ ਪ੍ਰਸ਼ੰਸ਼ਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਹਾਲਾਂਖਿ ਇਸ ਨੂੰ ਸੁਣਨ ਤੋਂ ਬਾਅਦ ਕਈ ਸਿਤਾਰਿਆਂ ਦੀਆਂ ਅੱਖਾਂ ਨਮ ਹਨ। ਤੁਸੀ ਵੀ ਵੇਖੋ ਇਹ ਵੀਡੀਓ ਕਲਿੱਪ...









ਗਾਇਕ ਨਛੱਤਰ ਗਿੱਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਵੀਡੀਓ ਸ਼ੇਅਰ ਕਰ ਕੈਪਸ਼ਨ ਵਿੱਚ ਲਿਖਿਆ, ਰੂਹ ਉੱਤੇ ਵਾਰ... ਇਸ ਉੱਪਰ ਇੱਕ ਪ੍ਰਸ਼ੰਸ਼ਕ ਨੇ ਕਮੈਂਟ ਕਰ ਲਿਖਿਆ, ਸਰ ਤੁਸੀ ਉਦਾਸ ਨੀ ਚੰਗੇ ਲੱਗਦੇ... ਦੂਜੇ ਯੂਜ਼ਰ ਨੇ ਕਮੈਂਟ ਕਰ ਕਿਹਾ ਇਹ ਗੀਤ ਸੁਣ ਕੇ ਮੈਨੂੰ ਤੇ ਤੁਹਾਡੇ ਪਤਨੀ ਦੀ ਮੌਤ ਵਾਲਾਂ ਸੀਨ ਯਾਦ ਆ ਜਾਂਦਾ... ਕਿੰਨਾ ਪਿਆਰ ਕਰਦੇ ਸੀ ਤੁਸੀ ਵੀ ਉਹਨਾਂ ਨੂੰ ਤੇ ਉਹਨਾਂ ਦੀ ਮੌਤ ਵੀ ਉਸ ਟਾਈਮ ਜਦੋ ਘਰ ਬੇਟੀ ਦਾ ਵਿਆਹ ਸੀ ਸ਼ਾਇਦ??😢😢






ਕਾਬਿਲੇਗੌਰ ਹੈ ਕਿ ਪਤਨੀ ਦਲਵਿੰਦਰ ਦੀ ਮੌਤ ਤੋਂ ਬਾਅਦ ਕਲਾਕਾਰ ਆਪਣੇ ਕੰਮ ਉੱਪਰ ਵਾਪਿਸ ਪਰਤ ਗਏ ਹਨ। ਉਨ੍ਹਾਂ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਵੀਡੀਓ ਕਲਿੱਪਸ ਦੇ ਨਾਲ-ਨਾਲ ਤਸਵੀਰਾਂ ਵੀ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਜਿਨ੍ਹਾਂ ਨੂੰ ਦਰਸ਼ਕਾਂ ਦਾ ਭਰਮਾ ਹੁੰਗਾਰਾ ਮਿਲ ਰਿਹਾ ਹੈ।