Parmish Verma Family: ਪੰਜਾਬੀ ਸਿੰਗਰ ਪਰਮੀਸ਼ ਵਰਮਾ ਇੰਨੀਂ ਦਿਨੀਂ ਲਾਈਮਲਾਈਟ `ਚ ਬਣੇ ਹੋਏ ਹਨ। ਉਸ ਦਾ ਕਾਰਨ ਸਿੰਗਰ ਦੇ ਗਾਣੇ ਨਹੀਂ, ਸਗੋਂ ਸ਼ੈਰੀ ਮਾਨ ਨਾਲ ਚੱਲਦਾ ਉਨ੍ਹਾਂ ਦਾ ਵਿਵਾਦ ਹੈ। ਪਿਛਲੇ ਦਿਨੀਂ ਸ਼ੈਰੀ ਮਾਨ ਨੇ ਪਰਮੀਸ਼ ਵਰਮਾ ਨੂੰ ਦਾਰੂ ਦੇ ਨਸ਼ੇ `ਚ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਖੂਬ ਗਾਲਾਂ ਕੱਢੀਆਂ, ਜਿਸ ਦਾ ਪਰਮੀਸ਼ ਨੇ ਕਰਾਰਾ ਜਵਾਬ ਦਿੱਤਾ ਸੀ। 

Continues below advertisement


ਇਸੇ ਦਰਮਿਆਨ ਪਰਮੀਸ਼ ਵਰਮਾ ਦੇ ਮੰਮੀ ਡੈਡੀ ਉਨ੍ਹਾਂ ਨੂੰ ਮਿਲਣ ਲਈ ਕੈਨੇਡਾ ਪਹੁੰਚੇ, ਜਿਸ ਦਾ ਵੀਡੀਓ ਸਿੰਗਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤਾ ਹੈ। ਵੀਡੀਓ `ਚ ਸਾਫ਼ ਨਜ਼ਰ ਆ ਰਿਹਾ ਹੈ ਕਿ ਪਰਮੀਸ਼ ਆਪਣੇ ਮਾਤਾ ਪਿਤਾ ਨੂੰ ਦੇਖ ਕੇ ਭਾਵੁਕ ਹੋ ਰਹੇ ਹਨ। ਇਸ ਦੌਰਾਨ ਸਿੰਗਰ ਨੇ ਆਪਣੇ ਮੰਮੀ ਡੈਡੀ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਇਹੀ ਨਹੀਂ ਪਰਮੀਸ਼ ਆਪਣੇ ਮੰਮੀ ਡੈਡੀ ਨੂੰ ਏਅਰਪੋਰਟ ਤੋਂ ਆਪਣੀ ਨਵੀਂ ਕਾਰ ਵਿੱਚ ਰਿਸਿਵ ਕਰਨ ਆਏ ਸੀ। ਪਰਮੀਸ਼ ਵਰਮਾ ਨੇ ਇਸ ਦਾ ਵੀਡੀਓ ਸ਼ੇਅਰ ਕਰਦਿਆਂ ਕੈਪਸ਼ਨ `ਚ ਲਿਖਿਆ, "ਏਹਿ ਭਿ ਦਾਤਿ ਤੇਰੀ ਦਾਤਾਰ, ਵਾਹਿਗੁਰੂ ਮੇਹਰ ਕਰੇ। ਬੇਬੇ ਬਾਪੂ ਕੈਨੇਡਾ ਆਏ ਅਤੇ ਉਨ੍ਹਾਂ ਨੂੰ ਨਵੀਂ ਕਾਰ `ਚ ਘਰ ਲੈ ਕੇ ਚੱਲਾਂ। ਵਾਹਿਗੁਰੂ ਜੀ ਸਭ ਦੀ ਮੇਹਨਤ ਨੂੰ ਰੰਗ ਭਾਗ ਲਾਉਣ।"









ਪਰਮੀਸ਼ ਵਰਮਾ ਦੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਪਰਮੀਸ਼ ਵਰਮਾ ਜਲਦ ਹੀ ਪਾਪਾ ਬਣਨ ਜਾ ਰਹੇ ਹਨ। ਉਨ੍ਹਾਂ ਦੀ ਪਤਨੀ ਗੀਤ ਗਰੇਵਾਲ ਪ੍ਰੈਗਨੈਂਟ ਹੈ, ਜਿਸ ਦੀ ਹਾਲ ਹੀ `ਚ ਗੋਦ ਭਰਾਈ ਦੀ ਰਸਮ ਅਦਾ ਕੀਤੀ ਗਈ ਸੀ।   


ਇਹ ਵੀ ਪੜ੍ਹੋ: ਜਸਵਿੰਦਰ ਭੱਲਾ ਨੇ ਰੋਮਾਂਟਿਕ ਅੰਦਾਜ਼ `ਚ ਪਤਨੀ ਨੂੰ ਦਿੱਤੀ ਜਨਮਦਿਨ ਦੀ ਵਧਾਈ, ਕੈਪਸ਼ਨ ਨੇ ਜਿੱਤਿਆ ਫ਼ੈਨਜ਼ ਦਾ ਦਿਲ