Jaswinder Bhalla Wife Birthday: ਪੰਜਾਬੀ ਕਲਾਕਾਰ ਜਸਵਿੰਦਰ ਭੱਲਾ ਇੰਨੀਂ ਦਿਨੀਂ ਇੰਗਲੈਂਡ ਵਿੱਚ `ਕੈਰੀ ਆਨ ਜੱਟਾ 3` ਦੀ ਸ਼ੂਟਿੰਗ `ਚ ਬਿਜ਼ੀ ਹਨ। ਜ਼ਾਹਰ ਹੈ ਕਿ ਉਹ ਆਪਣੇ ਪਰਿਵਾਰ ਤੋਂ ਦੂਰ ਹਨ ਤਾਂ ਉਹ ਸੋਸ਼ਲ ਮੀਡੀਆ ਤੇ ਤਸਵੀਰਾਂ ਤੇ ਵੀਡੀਓ ਸ਼ੇਅਰ ਆਪਣੇ ਪਰਿਵਾਰ ਨੂੰ ਯਾਦ ਕਰ ਰਹੇ ਹਨ। ਇਸ ਦੇ ਨਾਲ ਹੀ ਅੱਜ ਯਾਨਿ 30 ਸਤੰਬਰ ਨੂੰ ਜਸਵਿੰਦਰ ਭੱਲਾ ਦੀ ਪਤਨੀ ਦਾ ਜਨਮਦਿਨ ਹੈ। ਜਸਵਿੰਦਰ ਭੱਲਾ ਨੇ ਬੜੇ ਰੋਮਾਂਟਿਕ ਅੰਦਾਜ਼ `ਚ ਆਪਣੀ ਪਤਨੀ ਨੂੰ ਜਨਮਦਿਨ ਦੀ ਵਧਾਈ ਦਿੱਤੀ। ਭੱਲਾ ਦਾ ਇਹ ਰੋਮਾਂਟਿਕ ਅੰਦਾਜ਼ ਸੋਸ਼ਲ ਮੀਡੀਆ ਤੇ ਉਨ੍ਹਾਂ ਦੇ ਫ਼ੈਨਜ਼ ਦਾ ਦਿਲ ਜਿੱਤ ਰਿਹਾ ਹੈ। 


ਜਸਵਿੰਦਰ ਭੱਲਾ ਨੇ ਇੱਕ ਵੀਡੀਓ ਸ਼ੇਅਰ ਕੀਤੀ, ਜਿਸ ਵਿੱਚ ਉਨ੍ਹਾਂ ਨੇ ਆਪਣੀ ਪਤਨੀ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਵੀਡੀਓ `ਚ ਜੌਰਡਨ ਸੰਧੂ ਦੇ ਗੀਤ `ਹੈੱਪੀ ਬਰਥਡੇ` ਦਾ ਇਸਤੇਮਾਲ ਕੀਤਾ ਹੈ। ਉਨ੍ਹਾਂ ਨੇ ਵੀਡੀਓ ਨੂੰ ਪਿਆਰੀ ਕੈਪਸ਼ਨ ਵੀ ਦਿੱਤੀ, ਜੋ ਕਿ ਫ਼ੈਨਜ਼ ਦਾ ਦਿਲ ਜਿੱਤ ਰਹੀ ਹੈ। ਭੱਲਾ ਨੇ ਲਿਖਿਆ, "ਹੈੱਪੀ ਬਰਥਡੇ ਮਾਈ ਡੀਅਰ ਵਾਈਫ਼! ਮਿੰਨੀ ਮੈਂ ਤੇਰੇ ਵਰਗੀ ਜੀਵਨ ਸਾਥੀ ਪਾ ਕੇ ਆਪਣੇ ਆਪ ਨੂੰ ਧੰਨ ਮਹਿਸੂਸ ਕਰਦਾ ਹਾਂ। ਮੇਰੇ ਦਿਲ `ਚ ਤੇਰੇ ਲਈ ਜੋ ਪਿਆਰ ਤੇ ਫ਼ੀਲਿੰਗਜ਼ ਹਨ, ਉਨ੍ਹਾਂ ਨੂੰ ਲਫ਼ਜ਼ਾਂ `ਚ ਬਿਆਨ ਕਰਨਾ ਔਖਾ ਹੈ। ਪ੍ਰਭੂ ਦਾ ਧੰਨਵਾਦ।" ਦੇਖੋ ਵੀਡੀਓ:









ਕਾਬਿਲੇਗ਼ੌਰ ਹੈ ਕਿ ਜਸਵਿੰਦਰ ਭੱਲਾ ਇੰਨੀਂ ਇੰਗਲੈਂਡ `ਚ `ਕੈਰੀ ਆਨ ਜੱਟਾ 3` ਦੀ ਸ਼ੂਟਿੰਗ ਕਰ ਰਹੇ ਹਨ। ਇਹ ਫ਼ਿਲਮ 29 ਜੂਨ 2023 ਨੂੰ ਸਿਨੇਮਾਘਰਾਂ `ਚ ਰਿਲੀਜ਼ ਹੋਣ ਜਾ ਰਹੀ ਹੈ।