ਅਮੈਲੀਆ ਪੰਜਾਬੀ ਦੀ ਰਿਪੋਰਟ

Prem Dhillon Marriage: ਪੰਜਾਬੀ ਗਾਇਕ ਪ੍ਰੇਮ ਢਿੱਲੋਂ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਿਹਾ ਹੈ। ਦਰਅਸਲ, ਗਾਇਕ ਨੇ ਚੋਰੀ ਚੁਪਕੇ ਵਿਆਹ ਕਰਵਾ ਲਿਆ ਹੈ। ਜਿਸ ਦੀਆਂ ਤਸਵੀਰਾਂ ਹੁਣ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਵਾਇਰਲ ਹੋ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਪ੍ਰੇਮ ਢਿੱਲੋਂ ਨੇ ਆਪਣੀ ਪ੍ਰੇਮਿਕਾ ਹਰਮਨ ਰਾਏ ਨਾਲ 18 ਜਨਵਰੀ ਨੂੰ ਵਿਆਹ ਕਰਵਾਇਆ ਸੀ। ਸੋਸ਼ਲ ਮੀਡੀਆ 'ਤੇ ਗਾਇਕ ਦੀ ਪਤਨੀ ਦੀਆਂ ਤਸਵੀਰਾਂ ਤੇ ਵੀਡੀਓਜ਼ ਕਾਫੀ ਵਾਇਰਲ ਹੋ ਰਹੇ ਹਨ। ਦੱਸ ਦਈਏ ਕਿ ਇਹ ਜੋ ਤਸਵੀਰ ਹੈ ਉਹ ਗਾਇਕ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ ਦੀ ਹੈ। ਦੇਖੋ ਇਹ ਤਸਵੀਰ: 

ਇਹ ਵੀ ਪੜ੍ਹੋ: ਹਰਭਜਨ ਮਾਨ ਦੀ ਐਲਬਮ 'ਆਨ ਸ਼ਾਨ' ਦਾ ਦੂਜਾ ਗਾਣਾ 'ਤੇਰੀ ਮੇਰੀ ਜੋੜੀ 2' ਹੋਇਆ ਰਿਲੀਜ਼, ਬਣਿਆ ਫੈਨਜ਼ ਦੀ ਪਸੰਦ

ਵਿਆਹ ਦਾ ਕਾਰਡ ਵੀ ਹੋਇਆ ਵਾਇਰਲਦੱਸ ਦਈਏ ਕਿ ਪ੍ਰੇਮ ਢਿੱਲੋਂ ਦੇ ਵਿਆਹ ਦਾ ਕਾਰਡ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵਿੱਚ ਦੋਵਾਂ ਦੇ ਅਸਲੀ ਨਾਮ ਲਿਖੇ ਹਨ। ਪ੍ਰੇਮ ਢਿੱਲੋਂ ਦਾ ਅਸਲੀ ਨਾਮ ਪ੍ਰੇਮਜੀਤ ਸਿੰਘ ਢਿੱਲੋਂ ਹੈ, ਜਦਕਿ ਹਰਮਨ ਦਾ ਪੂਰਾ ਨਾਮ ਹਰਮਨਜੀਤ ਕੌਰ ਰਾਏ ਹੈ।

ਕੌਣ ਹੈ ਪ੍ਰੇਮ ਢਿੱਲੋਂ ਦੀ ਪਤਨੀ ਹਰਮਨ ਰਾਏ?ਦੱਸ ਦਈਏ ਕਿ ਹਰਮਨ ਰਾਏ ਦਾ ਸਬੰਧ ਪੰਜਾਬੀ ਸੰਗੀਤ ਜਾਂ ਫਿਲਮ ਜਗਤ ਨਾਲ ਨਹੀਂ ਹੈ। ਉਸ ਦੇ ਵਿਆਹ ਦੀਆ ਅਨੰਦ ਕਾਰਜ ਦੇ ਸਮੇਂ ਦੀ ਵੀਡੀਓ ਸਾਹਮਣੇ ਆਈ ਹੈ, ਜੋ ਕਿ ਕਾਫੀ ਵਾਇਰਲ ਹੋ ਰਹੀ ਹੈ। ਦੇਖੋ ਇਹ ਵੀਡੀਓ:

ਪ੍ਰੇਮ ਢਿੱਲੋਂ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ ’ਚ ਉਨ੍ਹਾਂ ਦੀ EP ‘'ਸਟੋਲਨ ਡਰੀਮਜ਼'’ ਰਿਲੀਜ਼ ਹੋਈ ਹੈ। ਇਸ EP ’ਚ 3 ਗੀਤ ਹਨ, ਜਿਨ੍ਹਾਂ ’ਚੋਂ ਇਕ ਗੀਤ ‘ਫਲਾਵਰ ਐਂਡ ਸੇਂਟਸ’ ਦੀ ਵੀਡੀਓ ਰਿਲੀਜ਼ ਕਰ ਦਿੱਤੀ ਗਈ ਹੈ। 

ਇਹ ਵੀ ਪੜ੍ਹੋ: ਰਿਲੀਜ਼ ਤੋਂ ਪਹਿਲਾਂ ਦੀਪਿਕਾ ਪਾਦੂਕੋਣ ਤੇ ਰਿਤਿਕ ਰੋਸ਼ਨ ਦੀ 'ਫਾਈਟਰ' ਨੂੰ ਵੱਡਾ ਝਟਕਾ, ਮੁਸਲਿਮ ਦੇਸ਼ਾਂ 'ਚ ਬੈਨ ਹੋਈ ਫਿਲਮ, ਜਾਣੋ ਵਜ੍ਹਾ