Mamata Banerjee Car Accident: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ (ਟੀਐਮਸੀ) ਦੀ ਮੁਖੀ ਮਮਤਾ ਬੈਨਰਜੀ ਬੁੱਧਵਾਰ (24 ਜਨਵਰੀ) ਨੂੰ ਕਾਰ ਹਾਦਸੇ ਵਿੱਚ ਜ਼ਖ਼ਮੀ ਹੋ ਗਈ। ਇਸ ਕਾਰਨ ਉਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।


ਦੂਜੇ ਵਾਹਨ ਨਾਲ ਟਕਰਾਉਣ ਤੋਂ ਬਚਣ ਲਈ ਮਮਤਾ ਬੈਨਰਜੀ ਦੀ ਕਾਰ ਨੂੰ ਅਚਾਨਕ ਰੋਕਿਆ। ਜਿਸ ਕਾਰਨ ਇਹ ਹਾਦਸਾ ਵਾਪਰਿਆ। ਨਿਊਜ਼ ਏਜੰਸੀ ਏਐਨਆਈ ਮੁਤਾਬਕ ਬਰਧਮਾਨ ਤੋਂ ਕੋਲਕਾਤਾ ਪਰਤਦਿਆਂ ਹੋਇਆਂ ਇਹ ਹਾਦਸਾ ਵਾਪਰਿਆ। ਬੈਨਰਜੀ ਦੇ ਕਾਫਲੇ ਦੇ ਸਾਹਮਣੇ ਅਚਾਨਕ ਇਕ ਹੋਰ ਕਾਰ ਆ ਗਈ ਅਤੇ ਉਨ੍ਹਾਂ ਦੀ ਕਾਰ ਨੇ ਤੁਰੰਤ ਬ੍ਰੇਕ ਲਗਾ ਦਿੱਤੀ। ਖ਼ਰਾਬ ਮੌਸਮ ਕਾਰਨ ਉਹ ਹੈਲੀਕਾਪਟਰ ਰਾਹੀਂ ਸਫ਼ਰ ਨਹੀਂ ਕਰ ਰਹੀ ਸੀ।


ਇਹ ਵੀ ਪੜ੍ਹੋ: Gyanvapi masjid case: ਗਿਆਨਵਾਪੀ ਮਸਜਿਦ 'ਤੇ ASI ਦੀ ਰਿਪੋਰਟ ਹੋਵੇਗੀ ਜਨਤਕ, ਵਾਰਾਣਸੀ ਅਦਾਲਤ ਦਾ ਵੱਡਾ ਫੈਸਲਾ


ਮਮਤਾ ਬੈਨਰਜੀ ਪਿਛਲੇ ਸਾਲ ਜੂਨ ਵਿੱਚ ਇੱਕ ਹਾਦਸੇ ਵਿੱਚ ਜ਼ਖ਼ਮੀ ਹੋ ਗਈ ਸੀ। ਮਮਤਾ ਬੈਨਰਜੀ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਜਲਪਾਈਗੁੜੀ 'ਚ ਚੋਣ ਰੈਲੀ ਤੋਂ ਬਾਅਦ ਬਾਗਡੋਗਰਾ ਹਵਾਈ ਅੱਡੇ ਜਾ ਰਹੀ ਸੀ। ਇਸ ਦੌਰਾਨ ਉਨ੍ਹਾਂ ਦਾ ਹੈਲੀਕਾਪਟਰ ਬੈਕੁੰਠਪੁਰ ਦੇ ਜੰਗਲਾਂ 'ਤੇ ਉੱਡਦਾ ਹੋਇਆ ਖਰਾਬ ਮੌਸਮ ਵਾਲੇ ਖੇਤਰ 'ਚ ਪਹੁੰਚ ਗਿਆ। ਇਸ ਤੋਂ ਬਾਅਦ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਇਸ ਕਾਰਨ ਮਮਤਾ ਬੈਨਰਜੀ ਨੂੰ ਸੱਟ ਲੱਗੀ ਸੀ।