Lok sabha election: ਲੋਕ ਸਭਾ ਚੋਣਾਂ 2024 ਤੋਂ ਪਹਿਲਾਂ INDIA ਗਠਜੋੜ ਨੂੰ ਵੱਡਾ ਝਟਕਾ ਲੱਗਿਆ ਹੈ। ਤ੍ਰਿਣਮੂਲ ਕਾਂਗਰਸ (ਟੀਐਮਸੀ) ਦੀ ਮੁਖੀ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਸੂਬੇ ਵਿੱਚ ਇਕੱਲੇ ਹੀ ਚੋਣਾਂ ਲੜੇਗੀ।


ਬੁੱਧਵਾਰ (24 ਜਨਵਰੀ, 2024) ਨੂੰ ਇਹ ਵੱਡਾ ਐਲਾਨ ਕਰਦੇ ਹੋਏ, ਉਨ੍ਹਾਂ ਨੇ ਕਾਂਗਰਸ ਅਤੇ ਵਿਰੋਧੀ ਧਿਰ 'ਤੇ ਆਪਣਾ ਗੁੱਸਾ ਕੱਢਿਆ। ਮਮਤਾ ਬੈਨਰਜੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਸਾਰੇ ਪ੍ਰਸਤਾਵ ਠੁਕਰਾ ਦਿੱਤੇ ਗਏ ਹਨ ਜਿਸ ਕਰਕੇ ਉਨ੍ਹਾਂ ਨੇ ਇਕੱਲਿਆਂ ਚੋਣ ਲੜਨ ਦਾ ਫੈਸਲਾ ਕੀਤਾ ਹੈ।


ਮਮਤਾ ਬੈਨਰਜੀ ਮੁਤਾਬਕ ਟੀਐਮਸੀ ਬੰਗਾਲ ਵਿੱਚ ਕਿਸੇ ਨਾਲ ਤਾਲਮੇਲ ਨਹੀਂ ਕਰੇਗੀ। ਉਨ੍ਹਾਂ ਦੀ ਪਾਰਟੀ ਨੂੰ ਬੰਗਾਲ ਵਿੱਚ ਕਾਂਗਰਸ ਦੀ ਭਾਰਤ ਜੋੜੋ ਨਿਆਏ ਯਾਤਰਾ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਨਾ ਹੀ ਕਾਂਗਰਸ ਨੇ ਇਸ ਬਾਰੇ ਉਨ੍ਹਾਂ ਨਾਲ ਕੋਈ ਗੱਲਬਾਤ ਕੀਤੀ।


ਸੀਐਮ ਮਮਤਾ ਵੱਲੋਂ ਜੋ ਵੀ ਪ੍ਰਸਤਾਵ ਦਿੱਤੇ ਗਏ ਸਨ, ਉਨ੍ਹਾਂ ਨੂੰ ਰੱਦ ਕਰ ਦਿੱਤਾ ਗਿਆ ਸੀ। ਟੀਐਮਸੀ ਸੁਪਰੀਮੋ ਨੇ ਕਿਹਾ ਕਿ ਕਾਂਗਰਸ ਦਾ ਪੱਛਮੀ ਬੰਗਾਲ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਦਾ ਪ੍ਰਸਤਾਵ ਪਹਿਲੇ ਦਿਨ ਹੀ ਠੁਕਰਾ ਦਿੱਤਾ ਗਿਆ ਸੀ।


ਇਹ ਵੀ ਪੜ੍ਹੋ: Starlink in India: ਭਾਰਤ ‘ਚ ਛੇਤੀ ਹੀ ਐਲਨ ਮਸਕ ਦੀ ਹੋਵੇਗੀ ਐਂਟਰੀ, ਮਿਲਣ ਵਾਲਾ ਲਾਇਸੈਂਸ, Jio ਅਤੇ Airtel ਨਾਲ ਹੋਵੇਗੀ ਸਿੱਧੀ ਟੱਕਰ


TMC ਆਪਣੇ ਦਮ 'ਤੇ ਬੀਜੇਪੀ ਨੂੰ ਹਰਾਏਗੀ - ਮਮਤਾ ਬੈਨਰਜੀ ਦਾ ਦਾਅਵਾ


ਮਮਤਾ ਬੈਨਰਜੀ ਮੁਤਾਬਕ, "ਮੇਰੀ ਕਾਂਗਰਸ ਨਾਲ ਕੋਈ ਚਰਚਾ ਨਹੀਂ ਹੋਈ। ਮੈਂ ਹਮੇਸ਼ਾ ਕਿਹਾ ਹੈ ਕਿ ਅਸੀਂ ਬੰਗਾਲ 'ਚ ਇਕੱਲੇ ਲੜਾਂਗੇ। ਮੈਨੂੰ ਇਸ ਗੱਲ ਦੀ ਚਿੰਤਾ ਨਹੀਂ ਹੈ ਕਿ ਦੇਸ਼ 'ਚ ਕੀ ਹੋਵੇਗਾ ਪਰ ਅਸੀਂ ਇਕ ਧਰਮ ਨਿਰਪੱਖ ਪਾਰਟੀ ਹਾਂ ਅਤੇ ਬੰਗਾਲ 'ਚ ਹੀ ਲੜਾਂਗੇ।'


ਭਾਜਪਾ ਨੂੰ ਇਕੱਲਿਆਂ ਹੀ ਹਰਾਵਾਂਗੇ। ਮੈਂ INDIA ਗਠਜੋੜ ਦਾ ਹਿੱਸਾ ਹਾਂ। ਰਾਹੁਲ ਗਾਂਧੀ ਦੀ ਨਿਆਏ ਯਾਤਰਾ ਸਾਡੇ ਰਾਜ ਵਿੱਚੋਂ ਲੰਘ ਰਹੀ ਹੈ ਪਰ ਸਾਨੂੰ ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ।


ਕਾਂਗਰਸ ਨੇ ਕਿਹਾ- ਜ਼ਰੂਰੀ ਨਹੀਂ ਕਿ ਸਫ਼ਰ ਚ ਰੁੱਕ ਜਾਣ


ਮਮਤਾ ਬੈਨਰਜੀ ਦੇ ਫੈਸਲੇ 'ਤੇ ਪ੍ਰਤੀਕਿਰਿਆ ਦਿੰਦਿਆਂ ਹੋਇਆਂ ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਕਿਹਾ, ਲੰਬੇ ਸਫਰ 'ਚ ਸਪੀਡ ਬ੍ਰੇਕਰ ਆਉਂਦੇ ਹਨ। ਮਮਤਾ ਬੈਨਰਜੀ ਤੋਂ ਬਿਨਾਂ ਗਠਜੋੜ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।


ਯਾਤਰਾ ਦੌਰਾਨ ਰੁਕਣਾ ਜ਼ਰੂਰੀ ਨਹੀਂ ਹੈ। ਮਮਤਾ ਬੈਨਰਜੀ ਦੇ ਫੈਸਲੇ 'ਤੇ ਕਨ੍ਹਈਆ ਕੁਮਾਰ ਨੇ ਕਿਹਾ ਇਸ ਦੇਸ਼ 'ਚ ਚੋਣਾਂ ਹੁੰਦੀਆਂ ਰਹਿਣਗੀਆਂ। ਚੋਣਾਂ ਦਾ ਸਾਡੀ ਯਾਤਰਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਭਾਰਤ ਗਠਜੋੜ, ਸੀਟਾਂ ਦੀ ਵੰਡ ਹੋ ਰਹੀ ਹੈ। ਨਿਆਯਾ ਯਾਤਰਾ ਦਾ ਮਕਸਦ ਵੱਖਰਾ ਹੈ।


ਇਹ ਵੀ ਪੜ੍ਹੋ: Punjab Schools: ਪੰਜਾਬ ਦੇ 13% ਸਕੂਲਾਂ 'ਚ ਸਿਰਫ਼ 1 ਮਾਸਟਰ, ਰਿਪੋਰਟ 'ਚ ਹੋਰ ਵੀ ਵੱਡੇ ਖੁਲਾਸੇ, ਮਹਿਲਾ ਟੀਚਰਾਂ ਦਾ ਕੀ ਹੈ ਯੋਗਦਾਨ ?