ਅਮੈਲੀਆ ਪੰਜਾਬੀ ਦੀ ਰਿਪੋਰਟ
Ranjit Bawa New Song Unmask Teaser: ਪੰਜਾਬੀ ਗਾਇਕ ਰਣਜੀਤ ਬਾਵਾ ਨੇ ਜਦੋਂ ਤੋਂ ਆਪਣੀ ਨਵੀਂ ਈਪੀ 'ਓਵਰ ਦ ਮੂਨ' ਦਾ ਐਲਾਨ ਕੀਤਾ ਸੀ, ਉਦੋਂ ਤੋਂ ਹੀ ਫੈਨਜ਼ ਬੜੀ ਬੇਸਵਰੀ ਦੇ ਨਾਲ ਉਸ ਦੀ ਨਵੀਂ ਐਲਬਮ ਦੀ ਉਡੀਕ ਕਰ ਰਹੇ ਸੀ। ਹੁਣ ਸਿੰਗਰ ਨੇ ਆਪਣੀ ਈਪੀ ਦੇ ਪਹਿਲੇ ਗੀਤ 'ਅਨਮਾਸਕ' ਦਾ ਟੀਜ਼ਰ ਵੀ ਰਿਲੀਜ਼ ਕਰ ਦਿੱਤਾ ਹੈ, ਪਰ ਇਸ ਦੇ ਨਾਲ ਹੀ ਬਾਵਾ ਨੂੰ ਫੈਨਜ਼ ਟਰੋਲ ਵੀ ਕਰ ਰਹੇ ਹਨ। ਕਿਉਂਕਿ ਕਈ ਲੋਕਾਂ ਦਾ ਕਹਿਣਾ ਹੈ ਕਿ ਬਾਵਾ ਨੇ ਆਪਣੇ ਇਸ ਗਾਣੇ 'ਚ ਸਿੱਧੂ ਮੂਸੇਵਾਲਾ ਦੇ ਸਟਾਇਲ ਦੀ ਕਾਪੀ ਕੀਤੀ ਹੈ।
ਰਣਜੀਤ ਬਾਵਾ ਦੀ ਇਸ ਵੀਡੀਓ ਨੂੰ ਦੇਖ ਕੇ ਤੁਹਾਨੂੰ ਵੀ ਕਿਤੇ ਨਾ ਕਿਤੇ ਮਹਿਸੂਸ ਹੋਵੇਗਾ ਕਿ ਗਾਇਕ ਨੇ ਮੂਸੇਵਾਲਾ ਦੇ ਸਟਾਇਲ ਨੂੰ ਕਾਪੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਹੁਣ ਮੂਸੇਵਾਲਾ ਦੇ ਫੈਨਜ਼ ਬਾਵਾ ਦੀ ਪੋਸਟ 'ਤੇ ਕਮੈਂਟ ਕਰ ਉੇਸ ਦੀ ਕਾਫੀ ਆਲੋਚਨਾ ਕਰ ਰਹੇ ਹਨ। ਪਹਿਲਾਂ ਤੁਸੀਂ ਇਹ ਵੀਡੀਓ ਦੇਖੋ, ਫਿਰ ਤੁਹਾਨੂੰ ਦੱਸਦੇ ਹਾਂ ਕਿ ਫੈਨਜ਼ ਨੇ ਬਾਵਾ ਨੂੰ ਕਿਵੇਂ ਟਰੋਲ ਕੀਤਾ।
ਫੈਨਜ਼ ਨੇ ਕੀਤੇ ਅਜਿਹੇ ਕਮੈਂਟਸਰਣਜੀਤ ਬਾਵਾ ਦੇ ਨਵੇਂ ਗਾਣੇ ਦੇ ਟੀਜ਼ਰ 'ਤੇ ਮੂਸੇਵਾਲਾ ਦੇ ਫੈਨਜ਼ ਵੀ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਿਖਿਆ, 'ਜੱਟ ਦੀ ਰੀਸ ਨਹੀਂ ਹੋਣੀ, ਸਿੱਧੂ ਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ। ਲੋਕਾਂ ਦਾ ਤਾਂ ਸਮਾਂ ਆਇਆ ਤੇ ਚਲਾ ਗਿਆ, ਪਰ ਸ਼ੁਭਦੀਪ ਸਿੱਧੂ ਦਾ ਦੌਰ ਆਇਆ ਸੀ। ਹੁਣ ਇਹਦਾ ਨਾਮ ਹੀ ਚੱਲਦਾ ਰਹਿਣਾ। ਬਾਵਾ 22 ਤੈਨੂੰ ਬੈਸਟ ਆਫ ਲੱਕ, ਪਰ ਸਿੱਧੂ ਕੋਈ ਨਹੀਂ ਬਣ ਸਕਦਾ।' ਇੱਕ ਹੋਰ ਯੂਜ਼ਰ ਨੇ ਕਮੈਂਟ ਕੀਤਾ, 'ਸਿੱਧੂ ਦੀ ਨਕਲ ਬਾਅਦ 'ਚ ਕਰ ਲਿਓ, ਪਹਿਲਾਂ ਭਾਨੇ ਸਿੱਧੂ ਨੂੰ ਸਪੋਰਟ ਕਰ ਦਿਓ।'
ਦੱਸ ਦਈਏ ਕਿ ਆਪਣੀ ਐਲਬਮ 'ਚ ਰਣਜੀਤ ਬਾਵਾ ਨੇ ਸਿੱਧੂ ਮੂਸੇਵਾਲਾ ਦੇ ਬੈਸਟ ਫਰੈਂਡ ਸੰਨੀ ਮਾਲਟਨ ਨਾਲ ਕੋਲੈਬ ਕੀਤਾ ਹੈ। ਫਿਲਹਾਲ ਬਾਵਾ ਨੇ ਆਪਣੀ ਐਲਬਮ ਦੇ ਪਹਿਲੇ ਗਾਣੇ 'ਅਨਮਾਸਕ' ਦਾ ਟੀਜ਼ਰ ਰਿਲੀਜ਼ ਕੀਤਾ ਹੈ, ਇਹ ਪੂਰੀ ਈਪੀ 1 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ।