Ranjit Bawa New Album: ਰਣਜੀਤ ਬਾਵਾ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ ਵਿੱਚੋਂ ਇੱਕ ਹੈ। ਇਸ ਦੇ ਨਾਲ ਨਾਲ ਗਾਇਕ ਨੂੰ ਉਸ ਦੇ ਬਕਮਾਲ ਟੈਲੇਂਟ ਦੇ ਨਾਲ ਨਾਲ ਸਾਫ ਸੁਥਰੀ ਗਾਇਕੀ ਦੇ ਲਈ ਵੀ ਜਾਣਿਆ ਜਾਂਦਾ ਹੈ। ਇੰਨੀਂ ਦਿਨੀਂ ਬਾਵਾ ਕਾਫੀ ਸੁਰਖੀਆਂ ਬਟੋਰ ਰਿਹਾ ਹੈ। ਉਸ ਦੇ ਹਾਲ ਹੀ 'ਚ ਰਿਲੀਜ਼ ਹੋਏ ਗੀਤ ਖੂਬ ਧਮਾਲਾਂ ਪਾ ਰਹੇ ਹਨ।
ਇਸ ਤੋਂ ਬਾਅਦ ਹੁਣ ਰਣਜੀਤ ਬਾਵਾ ਨੇ ਫੈਨਜ਼ ਨੂੰ ਇੱਕ ਹੋਰ ਸਰਪ੍ਰਾਈਜ਼ ਦੇ ਦਿੱਤਾ ਹੈ। ਰਣਜੀਤ ਬਾਵਾ ਦੀ ਨਵੀਂ ਈਪੀ ਯਾਨਿ ਛੋਟੀ ਐਲਬਮ ਦਾ ਐਲਾਨ ਹੋ ਗਿਆ ਹੈ। ਇਸ ਐਲਬਮ 'ਚ 4 ਗਾਣੇ ਹੋਣਗੇ। ਮਜ਼ੇ ਵਾਲੀ ਗੱਲ ਇਹ ਹੈ ਕਿ ਰਣਜੀਤ ਬਾਵਾ ਸ਼ਿਵ ਬਟਾਲਵੀ ਦੇ ਲਿਖੇ ਗੀਤਾਂ ਨੂੰ ਆਪਣੀ ਆਵਾਜ਼ ਦੇਵੇਗਾ। ਹਾਲਾਂਕਿ ਰਣਜੀਤ ਬਾਵਾ ਨੇ ਖੁਦ ਅਧਿਕਾਰਤ ਤੌਰ 'ਤੇ ਇਸ ਦਾ ਐਲਾਨ ਨਹੀਂ ਕੀਤਾ, ਪਰ ਇਸ ਪੋਸਟ ਰਾਹੀਂ ਇਸ ਗੱਲ ਦੀ ਪੁਸ਼ਟੀ ਹੋ ਗਈ ਹੈ। ਤੁਸੀਂ ਵੀ ਦੇਖੌ ਇਹ ਪੋਸਟ:
ਕਾਬਿਲੇਗ਼ੌਰ ਹੈ ਕਿ ਹਾਲ ਹੀ 'ਚ ਰਣਜੀਤ ਬਾਵਾ ਦਾ ਗਾਣਾ 'ਪੰਜਾਬ ਵਰਗੀ' ਰਿਲੀਜ਼ ਹੋਇਆ ਹੈ, ਜੋ ਕਿ ਲੋਕਾਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। ਇਹ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਹੁਣ ਤੱਕ ਦਾ ਸਭ ਤੋਂ ਵੱਖਰਾ ਗਾਣਾ ਹੈ, ਜਿਸ ਵਿੱਚ ਔਰਤ ਦੀ ਤੁਲਨਾ ਪੰਜਾਬ ਨਾਲ ਕੀਤੀ ਗਈ ਹੈ। ਔਰਤ ਦੀ ਤਾਰੀਫ 'ਚ ਇਸ ਤਰ੍ਹਾਂ ਦਾ ਗਾਣਾ ਪਹਿਲੀ ਵਾਰ ਲਿਿਖਿਆ ਗਿਆ ਹੈ।
ਇਸ ਦੇ ਨਾਲ ਨਾਲ ਇਹ ਵੀ ਦੱਸ ਦਈਏ ਕਿ ਰਣਜੀਤ ਬਾਵਾ ਹਾਲ ਹੀ 'ਚ ਬਿੱਗ ਬੌਸ 13 ਫੇਮ ਮਾਹਿਰਾ ਸ਼ਰਮਾ ਦੇ ਨਾਲ ਫਿਲਮ 'ਲੈਂਬਰਗਿਨੀ' 'ਚ ਨਜ਼ਰ ਆਇਆ ਸੀ। ਫਿਲਮ ਨੇ ਠੀਕ-ਠਾਕ ਕਾਰੋਬਾਰ ਕਰ ਲਿਆ ਸੀ।
ਇਹ ਵੀ ਪੜ੍ਹੋ: ਸੰਨੀ ਦਿਓਲ ਦੀ 'ਗਦਰ 2' ਦਾ ਕਿਸ ਨੇ ਉਡਾਇਆ ਮਜ਼ਾਕ, ਤਾਰਾ ਸਿੰਘ ਦੀ ਫਿਲਮ ਨੂੰ ਦੱਸਿਆ 'ਕਾਮੇਡੀ'